ਬਿੱਲ ਦੇ ਵਿਰੋਧ ''ਚ ਨੇਪਾਲ ''ਚ ਭਾਰਤੀ ਟੀ. ਵੀ. ਚੈਨਲਾਂ ਦਾ ਪ੍ਰਸਾਰਣ ਬੰਦ

06/26/2019 1:38:58 AM

ਕਾਠਮੰਡੂ–ਨੇਪਾਲ ਵਿਚ ਇਕ ਪ੍ਰਸਤਾਵਿਤ ਬਿੱਲ ਦੇ ਵਿਰੋਧ ਵਿਚ ਭਾਰਤੀ ਟੀ. ਵੀ. ਚੈਨਲਾਂ ਦਾ 24 ਘੰਟਿਆਂ ਲਈ ਪ੍ਰਸਾਰਣ ਬੰਦ ਕਰ ਦਿੱਤਾ ਗਿਆ ਹੈ। ਬਿੱਲ ਵਿਚ ਵਿਦੇਸ਼ੀ ਟੀ. ਵੀ. ਚੈਨਲਾਂ ਨੂੰ ਇਸ਼ਤਿਹਾਰ ਦਿਖਾਉਣ ਤੋਂ ਰੋਕਣ ਦਾ ਪ੍ਰਸਤਾਵ ਹੈ।

PunjabKesari

ਨੇਪਾਲ ਵਿਚ ਸਟਾਰ ਪਲੱਸ, ਕਲਰਸ, ਜ਼ੀ ਟੀ. ਵੀ., ਸੋਨੀ ਟੀ. ਵੀ., ਸਟਾਰ ਉਤਸਵ ਵਰਗੇ ਭਾਰਤੀ ਟੀ. ਵੀ. ਚੈਨਲ ਬਹੁਤ ਹਰਮਨ ਪਿਆਰੇ ਹਨ। 

PunjabKesari
ਨੇਪਾਲ ਦੇ ਦਰਸ਼ਕਾਂ ਵਿਚਾਲੇ ''ਕੁਲਫੀਕੁਮਾਰ ਬਾਜੇਵਾਲਾ' ਅਤੇ ''ਦਿ ਕਪਿਲ ਸ਼ਰਮਾ ਸ਼ੋ'' ਕਾਫੀ ਲੋਕਪ੍ਰਸਿੱਧ ਹੈ। ਇੰਰਟਨੈੱਟ ਅਤੇ ਡਿਜ਼ੀਟਲ ਟੈਲੀਵੀਜ਼ਨ ਸਮਾਨ ਸਮੀਤਿ ਅਤੇ ਨੇਪਾਲ ਕੇਬਲ ਟੈਲੀਵੀਜ਼ਨ ਏਸੋਸੀਏਸ਼ਨ ਨੇ ਵਿਦੇਸ਼ੀ ਚੈਨਲਾਂ ਦੇ ਪ੍ਰਸਾਰਣ ਨੂੰ ਬੰਦ ਕਰ ਦਿੱਤਾ ਅਤੇ ਸੋਮਵਾਰ ਨੂੰ ਦੁਪਹਿਰ 3 ਵਜੇ ਤੋਂ ਮੰਗਲਵਾਰ ਨੂੰ ਦੁਪਹਿਰ 3 ਵਜੇ ਤਕ 24 ਘੰਟੇ ਲਈ ਵਿਗਿਆਨ ਦਾ ਪ੍ਰਸਾਰਣ ਕੀਤਾ।


Karan Kumar

Content Editor

Related News