BRO ਨੇ ਲੱਦਾਖ ''ਚ ਨਿਰਮਾਣ ਕੰਮ ਸ਼ੁਰੂ ਕਰਨ ਲਈ ਉੱਪ ਰਾਜਪਾਲ ਨੂੰ ਦਖ਼ਲਅੰਦਾਜ਼ੀ ਕਰਨ ਦੀ ਕੀਤੀ ਅਪੀਲ
Wednesday, Jul 10, 2024 - 03:53 PM (IST)
ਲੇਹ (ਭਾਸ਼ਾ)- ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ ਲੱਦਾਖ 'ਚ ਜੰਗਲੀ ਜੀਵ ਵਿਭਾਗ ਦੇ ਨਿਰਦੇਸ਼ 'ਤੇ ਕੰਮ ਰੋਕੇ ਜਾਣ ਤੋਂ ਬਾਅਦ ਕਈ ਸਰਹੱਦੀ ਸੜਕ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਪ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀ.ਡੀ. ਮਿਸ਼ਰਾ ਨੂੰ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਪ੍ਰਾਜੈਕਟ 'ਵਿਜਯਕ' ਦੇ ਮੁੱਖ ਇੰਜੀਨੀਅਰ ਬ੍ਰਿਗੇਡੀਅਰ ਵਿਨੇ ਬਹਿਲ ਅਤੇ ਪ੍ਰਾਜੈਕਟ 'ਹਿਮਾਂਕ' ਦੇ ਮੁੱਖ ਇੰਜੀਨੀਅਰ ਬ੍ਰਿਗੇਡੀਅਰ ਵਿਸ਼ਾਲ ਸ਼੍ਰੀਵਾਸਤਵ ਨੇ ਉੱਪ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਾਹਮਣੇ ਕੰਮ ਮੁਲਤਵੀ ਕੀਤੇ ਜਾਣ ਦਾ ਮੁੱਦਾ ਚੁੱਕਿਆ।
ਲੱਦਾਖ ਦੇ ਸਰਹੱਦੀ ਇਲਾਕਿਆਂ 'ਚ ਮੌਜੂਦਾ ਸੜਕਾਂ ਨੂੰ ਚੌੜਾ ਕਰਨ ਦੇ ਨਾਲ ਨਵੀਆਂ ਸੜਕਾਂ ਦੇ ਨਿਰਮਾਣ ਬਾਰੇ ਉੱਪ ਰਾਜਪਾਲ ਨੂੰ ਦੱਸਦੇ ਹੋਏ ਵਫ਼ਦ ਨੇ ਉਨ੍ਹਾਂ ਨੂੰ ਇਨ੍ਹਾਂ ਸੜਕਾਂ ਦੇ ਨਿਰਮਾਣ ਅਤੇ ਇਨ੍ਹਾਂ ਨੂੰ ਚੌੜਾ ਕਰਨ ਲਈ ਜੰਗਲੀ ਜੀਵ ਬੋਰਡ ਤੋਂ ਲਈ ਗਈ ਮਨਜ਼ੂਰੀ ਬਾਰੇ ਸੂਚਿਤ ਕੀਤਾ। ਬ੍ਰਿਗੇਡੀਅਰ ਬਹਿਲ ਨੇ ਨਿਰਮਾਣ ਕੰਮ ਰੋਕਣ ਲਈ ਲੱਦਾਖ ਦੇ ਜੰਗਲੀ ਜੀਵ ਵਿਭਾਗ ਤੋਂ ਮਿਲੇ ਨਿਰਦੇਸ਼ ਬਾਰੇ ਉੱਪ ਰਾਜਪਾਲ ਮਿਸ਼ਰਾ ਨੂੰ ਸੂਚਿਤ ਕੀਤਾ। ਅਧਿਕਾਰੀਆਂ ਵਲੋਂ ਚੁੱਕੇ ਗਏ ਮੁੱਦਿਆਂ ਦਾ ਨੋਟਿਸ ਲੈਂਦੇ ਹੋਏ ਉੱਪ ਰਾਜਪਾਲ ਨੇ ਉਨ੍ਹਾਂ ਨੂੰ ਪ੍ਰਧਾਨ ਮੁੱਖ ਜੰਗਲਾਤ ਸੁਰੱਖਿਅਕ ਬ੍ਰਿਜ ਮੋਹਨ ਨਾਲ ਮੁਲਾਕਾਤ ਕਰਨ ਲਈ ਕਿਹਾ ਤਾਂ ਕਿ ਉਨ੍ਹਾਂ ਦੇ ਮੁੱਦਿਆਂ ਦਾ ਹੱਲ ਕੱਢਿਆ ਜਾ ਸਕੇ, ਕਿਉਂਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਨਾ ਸਿਰਫ਼ ਲੱਦਾਖ ਦੇ ਲੋਕਾਂ ਨੂੰ ਫ਼ਾਇਦਾ ਮਿਲੇਗਾ ਸਗੋਂ ਦੇਸ਼ ਨੂੰ ਵੀ ਲਾਭ ਮਿਲੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e