ਲੈਂਡਿੰਗ ਸਮੇਂ ਡੋਲਿਆ ਜਹਾਜ਼, ਪਾਇਲਟ ਦੀ ਸਿਆਣਪ ਨਾਲ ਬਚੀ ਲੋਕਾਂ ਦੀ ਜਾਨ
Sunday, Feb 10, 2019 - 08:00 AM (IST)

ਹੈਦਰਾਬਾਦ /ਲੰਡਨ– ਜਹਾਜ਼ ਦੀ ਲੈਂਡਿੰਗ ਦਾ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵੇਖ ਕੇ ਲੱਗਦਾ ਹੈ ਕਿ ਲੈਂਡਿੰਗ ਦੇ ਸਮੇਂ ਪਾਇਲਟ ਨੂੰ ਲੱਗਾ ਕਿ ਜਹਾਜ਼ ਕ੍ਰੈਸ਼ ਹੋ ਸਕਦਾ ਹੈ। ਇਸ ਦੇ ਕਾਰਨ ਉਸ ਨੇ ਤੁਰੰਤ ਆਪਣਾ ਫੈਸਲਾ ਬਦਲ ਦਿੱਤਾ। ਜ਼ਮੀਨ ਛੂਹ ਕੇ ਜਹਾਜ਼ ਫਿਰ ਤੋਂ ਆਸਮਾਨ ਵਿਚ ਪਰਤ ਗਿਆ।
ਇਹ ਵੀਡੀਓ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਦਾ ਹੈ ਜੋ ਹੈਦਰਾਬਾਦ ਤੋਂ ਉਡਾਣ ਭਰ ਕੇ ਸ਼ੁੱਕਰਵਾਰ ਨੂੰ ਲੰਡਨ ਪਹੁੰਚਿਆ ਸੀ। ਦਰਅਸਲ ਤੇਜ਼ ਹਵਾ ਕਾਰਨ ਲੈਂਡਿੰਗ ਵਿਚ ਦਿੱਕਤ ਆਉਣ ’ਤੇ ਪਾਇਲਟ ਨੇ ਸਿਆਣਪ ਦਿਖਾਉਂਦੇ ਹੋਏ ਜਹਾਜ਼ ਨੂੰ ਵਾਪਸ ਆਸਮਾਨ ’ਚ ਉਡਾ ਦਿੱਤਾ। ਇਹ ਵੀਡੀਓ ਬਿੱਗ-ਜੈੱਟ ਟੀ. ਵੀ. ਨੇ ਟਵੀਟ ਕੀਤਾ। ਇਸ ਤੋਂ ਬਾਅਦ ਲੋਕਾਂ ਨੇ ਪਾਇਲਟ ਦੀ ਖੂਬ ਸ਼ਲਾਘਾ ਕੀਤੀ।