ਸੁਪੌਲ ''ਚ ਉਸਾਰੀ ਅਧੀਨ ਪੁਲ ਦਾ ਹਿੱਸਾ ਡਿੱਗਾ, 1 ਮਜ਼ਦੂਰ ਦੀ ਮੌਤ ਤੇ 9 ਜ਼ਖ਼ਮੀ (ਵੀਡੀਓ)
Saturday, Mar 23, 2024 - 04:39 AM (IST)
ਸੁਪੌਲ - ਬਿਹਾਰ ਦੇ ਸੁਪੌਲ ਜ਼ਿਲ੍ਹੇ ’ਚ ਸ਼ੁੱਕਰਵਾਰ ਤੜਕੇ ਇਕ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨ੍ਹਾ ਨੇ ਕਿਹਾ ਕਿ ਸੁਪੌਲ ਅਤੇ ਭੇਜਾ-ਬਕੌਰ ਵਿਚਾਲੇ ਕੋਸੀ ਦਰਿਆ ’ਤੇ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਅਚਾਨਕ ਡਿੱਗ ਪਿਆ। ਮਧੂਬਨੀ ਜ਼ਿਲ੍ਹੇ ’ਚ ਵਾਪਰੀ ਇਹ ਘਟਨਾ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਹੈ। ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ਖ਼ਮੀਆਂ ਦੀ ਤੁਰੰਤ ਮਦਦ ਕੀਤੀ ਜਾਵੇ ਅਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਸਾਰੀ ਅਧੀਨ ਪੁਲ ਦੇ ਡਿੱਗਣ ਦੀ ਜਾਂਚ ਕਰਵਾਈ ਜਾਵੇਗੀ ਅਤੇ ਕੰਪਨੀ ਦੇ ਦੋਸ਼ੀ ਇੰਜੀਨੀਅਰਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਚਰਚਾ 'ਚ ਰਹੀਆਂ IPL 2024 ਉਦਘਾਟਨੀ ਸਮਾਰੋਹ ਦੀਆਂ ਇਹ 15 ਸਭ ਤੋਂ ਵਧੀਆ ਤਸਵੀਰਾਂ, ਤੁਸੀਂ ਵੀ ਦੇਖੋ
ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਪੌਲ ਜ਼ਿਲ੍ਹੇ ਦੇ ਕਿਸ਼ਨਪੁਰ ਥਾਣਾ ਖੇਤਰ ਦੇ ਨੌਆਬਾਖਰ ਪੰਚਾਇਤ ਦੇ ਪੰਚਗਚੀਆ ਪਿੰਡ ਨਿਵਾਸੀ ਬਿਪਿਨ ਕੁਮਾਰ (29) ਵਜੋਂ ਹੋਈ ਹੈ। ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਜ਼ਖ਼ਮੀਆਂ ਵਿੱਚ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਦਿਲੀਪ ਸ਼ਰਮਾ, ਸਹਰਸਾ ਜ਼ਿਲ੍ਹੇ ਦੇ ਕਾਸਿਮਪੁਰ ਦੇ ਪ੍ਰਯਾਗ ਲਾਲ ਯਾਦਵ ਅਤੇ ਹੁਕਮਦੇਵ ਪਾਸਵਾਨ, ਮਧੇਪੁਰਾ ਜ਼ਿਲ੍ਹੇ ਦੇ ਇਠਾਰੀ ਦੇ ਮੁਕੇਸ਼ ਕੁਮਾਰ, ਪੂਰਨੀਆ ਜ਼ਿਲ੍ਹੇ ਦੇ ਕਾਸਨਗਰ ਦੇ ਜ਼ੁਬੈਰ, ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦੇ ਲਵ ਕੁਸ਼ ਕੁਮਾਰ ਅਤੇ ਆਸਾਮ ਦੇ ਗੋਲਪਾੜਾ ਦੇ ਦੀਪ ਚਰਨ ਚੌਧਰੀ, ਗੁਹਾਟੀ ਦੇ ਬੱਪਨ ਮੱਲ੍ਹਾ, ਬੋਂਗਾਈਗਾਓਂ ਦੇ ਰਾਮਾਨੰਦ ਚੌਧਰੀ ਅਤੇ ਨੂਰ ਹੁਸੈਨ ਸ਼ਾਮਲ ਹਨ। ਜ਼ਖਮੀਆਂ ਨੂੰ 1-1 ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8