ਈਰਾਨੀ ਕੁੜੀ ਨੇ ਕਰਵਾਇਆ ਭਾਰਤੀ ਮੁੰਡੇ ਨਾਲ ਵਿਆਹ, ਮਿਲ ਰਹੀਆਂ ਧਮਕੀਆਂ

Friday, Oct 18, 2024 - 03:14 PM (IST)

ਈਰਾਨੀ ਕੁੜੀ ਨੇ ਕਰਵਾਇਆ ਭਾਰਤੀ ਮੁੰਡੇ ਨਾਲ ਵਿਆਹ, ਮਿਲ ਰਹੀਆਂ ਧਮਕੀਆਂ

ਮੁਰਾਦਾਬਾਦ (ਸਾਗਰ ਰਸਤੋਗੀ)- ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਯੂਟਿਊਬਰ ਦਿਵਾਕਰ ਨਾਲ ਵਿਆਹ ਕਰਕੇ ਭਾਰਤ ਆਈ ਈਰਾਨ ਦੀ ਫੈਜ਼ਾ ਨੂੰ ਹੁਣ ਮੁਸਲਿਮ ਕੱਟੜਪੰਥੀਆਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਦੱਸਣਯੋਗ ਹੈ ਕਿ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦਾ ਹੈ। ਫੈਜ਼ਾ ਮੁਰਾਦਾਬਾਦ ਦੇ ਐੱਸਐੱਸਪੀ ਦੇ ਸਾਹਮਣੇ ਪੇਸ਼ ਹੋਈ ਅਤੇ ਸੁਰੱਖਿਆ ਦੀ ਅਪੀਲ ਕਰਦੇ ਹੋਏ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਕੱਟੜਪੰਥੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 2-3 ਸਾਲ ਤੱਕ ਚੱਲੇ ਅਫੇਅਰ ਤੋਂ ਬਾਅਦ ਫੈਜ਼ਾ ਪਿਛਲੇ ਮਾਰਚ 'ਚ ਆਪਣੇ ਪਿਤਾ ਨਾਲ ਭਾਰਤ ਆਈ ਸੀ ਅਤੇ ਭਾਰਤੀ ਰੀਤੀ-ਰਿਵਾਜਾਂ ਮੁਤਾਬਕ ਦਿਵਾਕਰ ਨਾਲ ਮੰਗਣੀ ਵੀ ਕਰ ਲਈ ਸੀ। ਹੁਣ ਜਦੋਂ ਉਹ ਈਰਾਨੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਭਾਰਤ ਆਈ ਤਾਂ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਉਸ ਨੂੰ ਸੋਸ਼ਲ ਮੀਡੀਆ ਦੇ ਕਈ  ਪਲੇਟਫਾਰਮਾਂ 'ਤੇ ਧਮਕੀਆਂ ਮਿਲ ਰਹੀਆਂ ਹਨ।

ਜਾਣੋ, ਕੀ ਕਹਿਣਾ ਹੈ ਈਰਾਨੀ ਕੁੜੀ ਫੈਜ਼ਾ ਦੇ ਪਤੀ ਦਿਵਾਕਰ ਦਾ?

ਈਰਾਨੀ ਕੁੜੀ ਫੈਜ਼ਾ ਦੇ ਪਤੀ ਦਿਵਾਕਰ ਨੇ ਦੱਸਿਆ ਕਿ ਜਦੋਂ ਤੋਂ ਸਾਡਾ ਵਿਆਹ ਹੋਇਆ ਹੈ, ਉਦੋਂ ਤੋਂ ਹੀ ਫੈਜ਼ਾ ਦੇ ਸੋਸ਼ਲ ਅਕਾਊਂਟ 'ਤੇ ਮੈਸੇਜ ਆਉਂਦੇ ਰਹਿੰਦੀ ਹਨ ਪਰ 14 ਅਕਤੂਬਰ ਨੂੰ ਕਤਲ ਵਰਗੇ ਧਮਕੀ ਭਰੇ ਮੈਸੇਜ ਆਏ ਹਨ। ਜਿਸ 'ਚ ਲਿਖਿਆ ਹੈ ਕਿ ਤੁਹਾਨੂੰ ਦੇਸ਼ ਛੱਡਣਾ ਹੋਵੇਗਾ, ਉਨ੍ਹਾਂ ਸੰਦੇਸ਼ਾਂ 'ਚ ਜ਼ਾਕਿਰ ਨਾਇਕ ਵਰਗੇ ਭੜਕਾਊ ਵੀਡੀਓਜ਼ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸੰਦੇਸ਼ ਯੂਟਿਊਬ 'ਤੇ ਭੜਕਾਊ ਵੀਡੀਓ ਪੋਸਟ ਕਰਨ ਵਾਲੇ ਯੂਜ਼ਰ ਮੁਹੰਮਦ ਰਜ਼ਾ ਦੇ ਅਕਾਊਂਟ ਤੋਂ ਕੀਤੇ ਗਏ ਹਨ। ਅਸੀਂ ਐੱਸਐੱਸਪੀ ਸਾਹਿਬ ਨੂੰ ਸ਼ਿਕਾਇਤ ਪੱਤਰ ਦਿੱਤਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਐੱਸਐੱਸਪੀ ਸਾਹਿਬ ਇਸ ਸਬੰਧੀ ਸਖ਼ਤ ਕਾਰਵਾਈ ਕਰਨਗੇ।

ਜਾਣੋ ਕੀ ਕਹਿਣਾ ਹੈ SP ਸਿਟੀ ਕੁਮਾਰ ਰਣਵਿਜੇ ਸਿੰਘ ਦਾ?

ਇਸ ਪੂਰੇ ਮਾਮਲੇ ਸਬੰਧੀ ਐੱਸਪੀ ਸਿਟੀ ਕੁਮਾਰ ਰਣਵਿਜੇ ਸਿੰਘ ਨੇ ਦੱਸਿਆ ਕਿ ਫੈਜ਼ਾ ਨਾਮ ਦੀ ਕੁੜੀ ਜੋ ਕਿ ਇਰਾਨ ਦੀ ਰਹਿਣ ਵਾਲੀ ਹੈ, ਉਸ ਨੇ ਭਾਰਤੀ ਨੌਜਵਾਨ ਨਾਲ ਵਿਆਹ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ 'ਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News