ਲਾੜੀ ਦਾ ਦੇਰ ਤੱਕ ਨਹਾਉਣ ਦਾ ਸ਼ੌਂਕ ਸਹੁਰੇ ਪਰਿਵਾਰ ਨੂੰ ਪਿਆ ਮਹਿੰਗਾ, ਪੂਰਾ ਮਾਮਲਾ ਜਾਣ ਹੋ ਜਾਓਗੇ ਹੈਰਾਨ

Saturday, Dec 14, 2024 - 10:32 AM (IST)

ਨੈਸ਼ਨਲ ਡੈਸਕ- ਆਏ ਦਿਨ ਕੋਈ-ਕੋਈ ਅਜਿਹੀ ਖ਼ਬਰ ਸਾਹਮਣੇ ਆ ਜਾਂਦੀ ਹੈ, ਜਿਸ ਨੂੰ ਸੁਣ ਕੇ ਬਹੁਤ ਹੈਰਾਨੀ ਹੁੰਦੀ ਹੈ। ਉੱਥੇ ਹੀ ਲਾੜੀ ਦਾ ਦੇਰ ਤੱਕ ਨਹਾਉਣ ਦਾ ਸ਼ੌਂਕ ਸਹੁਰੇ ਪਰਿਵਾਰ ਨੂੰ ਮਹਿੰਗਾ ਪਿਆ ਗਿਆ। ਦਰਅਸਲ ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਸੰਭਲ 'ਚ ਇਕ ਪਰਿਵਾਰ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਅਚਾਨਕ ਸਵੇਰੇ ਨਹਾਉਣ ਦੇ ਨਾਂ 'ਤੇ ਬਾਥਰੂਮ ਗਈ ਨੂੰਹ ਘਰ ਦੀ ਸਾਰੀ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਨੌਂ-ਦੋ ਗਿਆਰਾਂ ਹੋ ਗਈ। ਮਾਮਲਾ ਸੰਭਲ ਦੇ ਹਯਾਤਨਗਰ ਦਾ ਹੈ। ਇੱਥੇ ਇਕ ਨਵਵਿਆਹੁਤਾ ਆਪਣੇ ਸਹੁਰੇ ਘਰੋਂ ਤਿੰਨ ਲੱਖ ਦੀ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਈ। ਘਟਨਾ ਸਮੇਂ ਘਰ 'ਚ ਕੋਈ ਨਹੀਂ ਸੀ। ਔਰਤ ਨੇ ਆਪਣੀ ਸੱਸ ਨੂੰ ਕਿਹਾ ਸੀ ਕਿ ਉਹ ਨਹਾਉਣ ਜਾ ਰਹੀ ਹੈ। ਨੂੰਹ ਕਾਫੀ ਦੇਰ ਤੱਕ ਨਹਾਉਂਦੀ ਰਹਿੰਦੀ ਸੀ, ਇਸ ਲਈ ਸੱਸ ਨੇ ਬਜ਼ਾਰ ਜਾ ਕੇ ਕੋਈ ਕੰਮ ਪੂਰਾ ਕਰਨ ਦੀ ਸੋਚੀ। ਜਦੋਂ ਸੱਸ ਵਾਪਸ ਆਈ ਤਾਂ ਉਸ ਨੂੰ ਨੂੰਹ ਨਹੀਂ ਲੱਭੀ। ਪਹਿਲਾਂ ਤਾਂ ਸੱਸ ਨੂੰ ਲੱਗਾ ਕਿ ਉਹ ਨਹਾ ਰਹੀ ਹੈ ਪਰ ਕਮਰੇ 'ਚ ਦਾਖਲ ਹੁੰਦੇ ਹੀ ਉਸ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ : ਧੀ ਨਾਲ ਹੋਈ ਸੀ ਦਰਿੰਦਗੀ, ਕੁਵੈਤ ਤੋਂ ਭਾਰਤ ਆ ਪਿਤਾ ਨੇ ਲਿਆ ਬਦਲਾ, ਜਾਣੋ ਪੂਰਾ ਮਾਮਲਾ

ਹਯਾਤਨਗਰ ਦੇ ਰਹਿਣ ਵਾਲੇ ਨੌਜਵਾਨ ਦਾ 7 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਘਰ ਦੀ ਨਵੀਂ ਨੂੰਹ ਨੂੰ ਲੰਮੇ ਸਮੇਂ ਤੱਕ ਨਹਾਉਣ ਦੀ ਆਦਤ ਸੀ। ਅਜਿਹੇ 'ਚ ਘਟਨਾ ਵਾਲੇ ਦਿਨ ਵੀ ਜਦੋਂ ਸੱਸ ਨੇ ਦੇਖਿਆ ਕਿ ਨੂੰਹ ਨਹਾਉਣ ਗਈ ਹੈ ਤਾਂ ਉਹ ਘਰ ਖਾਲੀ ਛੱਡ ਕੇ ਬਜ਼ਾਰ ਚਲੀ ਗਈ। ਜਦੋਂ ਉਹ ਵਾਪਸ ਪਰਤੀ ਤਾਂ ਦੇਖਿਆ ਕਿ ਨਾ ਤਾਂ ਉਸ ਦੀ ਨੂੰਹ ਅਤੇ ਨਾ ਹੀ ਕੋਈ ਪੈਸਾ ਜਾਂ ਗਹਿਣਾ ਘਰ 'ਚ ਸੀ। ਸੱਸ ਨੇ ਤੁਰੰਤ ਇਸ ਬਾਰੇ ਆਪਣੇ ਬੇਟੇ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਘਰ ਬੁਲਾਇਆ। ਔਰਤ 7 ਮਹੀਨਿਆਂ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਹੁਣ ਵਿਆਹੁਤਾ ਔਰਤ ਦੀ ਫੋਟੋ ਲੈ ਕੇ ਉਸ ਦੀ ਭਾਲ ਕਰ ਰਹੀ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਲੁਟੇਰਾ ਲਾੜੀ ਗਿਰੋਹ ਦੇ ਕਈ ਸ਼ਿਕਾਰ ਸਾਹਮਣੇ ਆਏ ਹਨ। ਪਹਿਲਾਂ ਇਹ ਲੋਕ ਬਦਨਾਮੀ ਦੇ ਡਰੋਂ ਪੁਲਸ ਕੋਲ ਨਹੀਂ ਜਾਂਦੇ ਸਨ ਪਰ ਹੁਣ ਲੋਕ ਚੌਕਸ ਹੋ ਗਏ ਹਨ। ਜੇਕਰ ਤੁਸੀਂ ਅਜਿਹੀ ਘਟਨਾ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਰੰਤ ਪੁਲਸ ਨਾਲ ਸੰਪਰਕ ਕਰੋ। ਕਈ ਮਾਮਲਿਆਂ 'ਚ ਪੁਲਸ ਉਨ੍ਹਾਂ ਨੂੰ ਫੜ ਵੀ ਲੈਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News