ਤੁਸੀਂ ਵੀ ਵੇਖੋ ‘ਕਾਨਟ੍ਰੈਕਟ ਵਾਲੀ ਮੈਰਿਜ’, ਲਾੜੀ ਦੀਆਂ ਮਜ਼ੇਦਾਰ ਸ਼ਰਤਾਂ ਜਾਣ ਹੋਵੋਗੇ ਹੈਰਾਨ

Tuesday, Jul 12, 2022 - 01:29 PM (IST)

ਤੁਸੀਂ ਵੀ ਵੇਖੋ ‘ਕਾਨਟ੍ਰੈਕਟ ਵਾਲੀ ਮੈਰਿਜ’, ਲਾੜੀ ਦੀਆਂ ਮਜ਼ੇਦਾਰ ਸ਼ਰਤਾਂ ਜਾਣ ਹੋਵੋਗੇ ਹੈਰਾਨ

ਗੁਹਾਟੀ– ਵਿਆਹ ਹਰ ਲਾੜਾ-ਲਾੜੀ ਦੀ ਜ਼ਿੰਦਗੀ ਦਾ ਸਭ ਤੋਂ ਖ਼ਾਸ ਦਿਨ ਹੁੰਦਾ ਹੈ, ਜਿਸ ਨੂੰ ਯਾਦਗਾਰ ਬਣਾਉਣ ਲਈ ਨਵੇਂ-ਨਵੇਂ ਨੁਕਤੇ ਅਪਣਾਉਂਦੇ ਹਨ। ਕੋਈ ਸਜਾਵਟ ’ਤੇ ਖ਼ਾਸ ਧਿਆਨ ਰੱਖਦਾ ਹੈ ਤੇ ਕੋਈ ਖਾਣ-ਪੀਣ ਵੱਲ। ਕੁਝ ਜੋੜੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕਈ ਤਰ੍ਹਾਂ ਦੇ ਫੋਟੋਸ਼ੂਟ ਵੀ ਕਰਾਉਂਦੇ ਹਨ। ਇਹ ਸਭ ਕੁਝ ਹੁਣ ਆਮ ਜਿਹਾ ਹੋ ਗਿਆ ਹੈ। ਕੁਝ ਵਿਆਹ ਕਾਫੀ ਅਨੋਖੇ ਵੀ ਹੁੰਦੇ ਹਨ, ਜਿਨ੍ਹਾਂ ਦੇ ਚਰਚੇ ਹੁੰਦੇ ਹਨ। ਕੀ ਤੁਸੀਂ ਕਦੇ ਲਾੜੀ ਨੂੰ ਕਾਨਟ੍ਰੈਕਟ ਪੇਪਰ ’ਤੇ ਲਾੜੇ ਤੋਂ ਦਸਤਖ਼ਤ ਕਰਵਾਉਂਦੇ ਵੇਖਿਆ ਹੈ? ਜੇ ਨਹੀਂ ਤਾਂ ਇਹ ਵੇਖ ਅਤੇ ਪੜ੍ਹ ਲਓ। ਇਸ ਕਾਨਟ੍ਰੈਕਟ ਪੇਪਰ ’ਤੇ ਲਾੜੀ ਨੇ ਅਜਿਹੀਆਂ ਅਜੀਬੋ-ਗਰੀਬ ਸ਼ਰਤਾਂ ਲਿਖਵਾਈਆਂ ਹਨ ਕਿ ਉਨ੍ਹਾਂ ਨੂੰ ਪੜ੍ਹ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ ਦੀ ਨਹੀਂ ਹੋਵੇਗੀ CBI ਜਾਂਚ, SC ਦੀ ਟਿੱਪਣੀ- ਮਾਮਲੇ ਨੂੰ ਨਾ ਦਿਓ ਸਿਆਸੀ ਰੰਗ

PunjabKesari

ਦਰਅਸਲ ਸੋਸ਼ਲ ਮੀਡੀਆ ’ਤੇ ਇਸ ਨਾਲ ਜੁੜੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਜੈਮਾਲਾ ਮਗਰੋਂ ਲਾੜਾ-ਲਾੜੀ ਵਲੋਂ ਵਿਆਹ ਦੇ ਕਾਨਟ੍ਰੈਕਟ ਪੇਪਰ ’ਤੇ ਸਾਈਨ ਕਰਦੇ ਵੇਖਿਆ ਜਾ ਸਕਦਾ ਹੈ। ‘ਵੈਡਲਾਕ ਫੋਟੋਗ੍ਰਾਫ਼ੀ’ ਨਾਂ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਕਾਨਟ੍ਰੈਕਟ ਪੇਪਰ ’ਤੇ ਗਵਾਹਾਂ ਦੇ ਵੀ ਦਸਤਖ਼ਤ ਲਏ ਗਏ ਹਨ, ਤਾਂ ਕਿ ਲਾੜਾ ਉਨ੍ਹਾਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਨਾ ਕਰੇ।

ਇਹ ਵੀ ਪੜ੍ਹੋ- ਛੋਟੇ ਭਰਾ ਦੀ ਲਾਸ਼ ਗੋਦੀ ’ਚ ਰੱਖ ਬੈਠਾ ਰਿਹਾ ਮਾਸੂਮ, ਤਸਵੀਰ ਵਾਇਰਲ ਹੋਣ ਮਗਰੋਂ ਐਕਸ਼ਨ ’ਚ ਆਈ ਸਰਕਾਰ

 

ਕਾਨਟ੍ਰੈਕਟ ਪੇਪਰ ’ਤੇ ਲਿਖੀਆਂ ਇਹ ਸ਼ਰਤਾਂ–

ਇਸ ਕਾਨਟ੍ਰੈਕਟ ਪੇਪਰ ’ਤੇ ਜੋ ਸ਼ਰਤਾਂ ਲਿਖੀਆਂ ਹਨ, ਉਹ ਕਾਫੀ ਮਜ਼ੇਦਾਰ ਹਨ। 

ਪਹਿਲੀ ਸ਼ਰਤ- ਮਹੀਨੇ ’ਚ ਸਿਰਫ਼ ਇਕ ਪਿੱਜ਼ਾ ਖਾਵਾਂਗੇ।
ਦੂਜੀ ਸ਼ਰਤ- ਹਮੇਸ਼ਾ ਘਰ ਦੇ ਖਾਣੇ ਨੂੰ ‘ਹਾਂ’ ਕਹਿਣਾ ਪਵੇਗਾ।
ਤੀਜੀ ਸ਼ਰਤ- ਦੇਰ ਰਾਤ ਤੱਕ ਪਾਰਟੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਚੌਥੀ ਸ਼ਰਤ- ਰੋਜ਼ਾਨਾ ਜਿਮ ਜਾਣਾ ਹੈ।
ਛੇਵੀਂ ਸ਼ਰਤ- ਐਤਵਾਰ ਦਾ ਨਾਸ਼ਤਾ ਪਤੀ ਨੂੰ ਬਣਾਉਣਾ ਪਵੇਗਾ।
ਸੱਤਵੀਂ ਸ਼ਰਤ- ਪਾਰਟੀ ’ਚ ਖੂਬਸੂਰਤ ਤਸਵੀਰਾਂ ਖਿੱਚਣੀਆਂ ਹਨ।
ਅੱਠਵੀਂ ਸ਼ਰਤ- 15 ਦਿਨ ਬਾਅਦ ਪਤੀ ਨੂੰ ਕਰਾਉਣੀ ਪਵੇਗੀ ਸ਼ਾਪਿੰਗ।

ਇਹ ਵੀ ਪੜ੍ਹੋ- JEE Main 2022 Results : ਪੰਜਾਬ ਦੇ ਮ੍ਰਿਣਾਲ ਗਰਗ ਸਮੇਤ 14 ਉਮੀਦਵਾਰਾਂ ਨੇ ਹਾਸਲ ਕੀਤੇ 100 ਫ਼ੀਸਦੀ ਅੰਕ


 


author

Tanu

Content Editor

Related News