ਫੇਰਿਆਂ ਵੇਲੇ ਲਾੜੀ ਨੇ ਰੱਖ''ਤੀ ਹੈਰਾਨ ਕਰਨ ਵਾਲੀ ਡਿਮਾਂਡ ! ਖੜ੍ਹੇ ਪੈਰ ਤੋੜ''ਤਾ ਵਿਆਹ

Monday, May 26, 2025 - 12:33 PM (IST)

ਫੇਰਿਆਂ ਵੇਲੇ ਲਾੜੀ ਨੇ ਰੱਖ''ਤੀ ਹੈਰਾਨ ਕਰਨ ਵਾਲੀ ਡਿਮਾਂਡ ! ਖੜ੍ਹੇ ਪੈਰ ਤੋੜ''ਤਾ ਵਿਆਹ

ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜੀ ਨੇ ਵਿਆਹ ਦੇ ਮੰਡਪ 'ਚ ਸਿਰਫ਼ ਇਸ ਲਈ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਮੁੰਡੇ ਵਾਲਿਆਂ ਵਲੋਂ ਲਿਆਂਦੇ ਗਏ ਗਹਿਣਿਆਂ 'ਚ ਸੋਨੇ ਦਾ ਹਾਰ ਨਹੀਂ ਸੀ। ਘਟਨਾ ਚਾਂਦਾ ਕੋਤਵਾਲੀ ਖੇਤਰ ਦੇ ਕਸਈਪੁਰ ਪਿੰਡ ਦੀ ਹੈ। ਇੱਥੇ 23 ਮਈ ਨੂੰ ਇਕ ਕੁੜੀ ਦਾ ਵਿਆਹ ਜੌਨਪੁਰ ਦੇ ਬਨਕਟ ਲੋਦੀ ਪਿੰਡ ਵਾਸੀ ਅਭਿਸ਼ੇਕ ਗੌਤਮ ਨਾਲ ਤੈਅ ਹੋਇਆ ਸੀ। ਪੂਰੀ ਬਾਰਾਤ ਧੂਮਧਾਮ ਨਾਲ ਪਹੁੰਚੀ ਸੀ। ਕੁੜੀ ਵਾਲਿਆਂ ਨੇ ਸਵਾਗਤ 'ਚ ਕੋਈ ਕਮੀ ਨਹੀਂ ਛੱਡੀ ਸੀ। ਜਿਵੇਂ ਹੀ ਲਾੜੀ ਮੰਡਪ 'ਚ ਪਹੁੰਚੀ ਅਤੇ ਲਾੜੇ ਪੱਖ ਵਲੋਂ ਲਿਆਂਦੇ ਗਏ ਗਹਿਣਿਆਂ ਨੂੰ ਦੇਖਿਆ ਤਾਂ ਮਾਹੌਲ ਬਦਲ ਗਿਆ। 

ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ

ਲਾੜੀ ਨੇ ਤੁਰੰਤ ਸਵਾਲ ਚੁੱਕਿਆ ਕਿ ''ਸੋਨੇ ਦਾ ਹਾਰ ਕਿੱਥੇ ਹੈ?'' ਅਤੇ ਜਦੋਂ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਤਾਂ ਉਸ ਨੇ ਵਿਆਹ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਲਾੜੇ ਦੇ ਫ਼ੈਸਲੇ ਨਾਲ ਦੋਵਾਂ ਪੱਖਾਂ 'ਚ ਭਾਜੜ ਪੈ ਗਈ। ਮੌਕੇ 'ਤੇ ਰਿਸ਼ਤੇਦਾਰਾਂ ਅਤੇ ਪਿੰਡ ਦੇ ਵਢੇਰਿਆਂ ਦੀ ਮੌਜੂਦਗੀ 'ਚ ਦੇਰ ਰਾਤ ਤੱਕ ਪੰਚਾਇਤ ਚੱਲਦੀ ਰਹੀ। ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਾੜੀ ਆਪਣੀ ਜਿੱਦ 'ਤੇ ਅੜੀ ਰਹੀ। ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਦੋਵਾਂ ਪੱਖਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੀ ਵਿਚੋਲਗੀ ਦੇ ਬਾਵਜੂਦ ਜਦੋਂ ਕੋਈ ਰਸਤਾ ਨਹੀਂ ਨਿਕਲਿਆ। ਇਸ ਤੋਂ ਬਾਅਦ ਮੁੰਡੇ ਵਾਲਿਆਂ ਨੂੰ ਵਾਪਸ ਜਾਣਾ ਪਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News