ਸਵ. ਪਿਤਾ ਦੀ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ''ਤੇ ਲਾੜੀ ਲੈ ਕੇ ਆਇਆ ਲਾੜਾ

Saturday, Nov 05, 2022 - 05:31 PM (IST)

ਸਵ. ਪਿਤਾ ਦੀ ਇੱਛਾ ਪੂਰੀ ਕਰਨ ਲਈ ਹੈਲੀਕਾਪਟਰ ''ਤੇ ਲਾੜੀ ਲੈ ਕੇ ਆਇਆ ਲਾੜਾ

ਅਲਵਰ (ਵਾਰਤਾ)- ਰਾਜਸਥਾਨ 'ਚ ਅਲਵਰ ਜ਼ਿਲ੍ਹੇ ਦੇ ਨੌਗਾਂਵਾ ਕਸਬਾ ਵਾਸੀ ਤੂਸ਼ਾਰ ਸੋਨੀ ਆਪਣੇ ਪਿਤਾ ਦੀ ਇੱਛਾ ਪੂਰਾ ਕਰਨ ਲਈ ਆਪਣੀ ਲਾੜੀ ਅਨਿਸ਼ਕਾ ਨੂੰ ਹੈਲੀਕਾਪਟਰ 'ਤੇ ਲੈ ਕੇ ਆਇਆ। ਨੌਗਾਂਵਾ ਤਹਿਸੀਲ ਦੇ ਤੂਸ਼ਾਰ ਸੋਨੀ ਦਾ ਵਿਆਹ ਝੁੰਝੁਨੂੰ ਦੇ ਸਿੰਘਾਨਾ ਦੀ ਅਨਿਸ਼ਕਾ ਨਾਲ ਹੋਇਆ। ਵਿਆਹ ਤੋਂ ਬਾਅਦ ਆਪਣੀ ਲਾੜੀ ਨੂੰ ਹੈਲੀਕਾਪਟਰ 'ਤੇ ਨੌਗਾਂਵਾ ਲਿਆ ਕੇ ਉਸ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ। ਲਾੜੇ ਤੂਸ਼ਾਰ ਦੇ ਚਾਚਾ ਰਾਜੇਂਦਰ ਸੋਨੀ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸਵ. ਮੋਹਨ ਸੋਨੀ ਦੀ ਇੱਛਾ ਸੀ ਕਿ ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋਣ ਤਾਂ ਉਨ੍ਹਾਂ ਦੀ ਨੂੰਹ ਹੈਲੀਕਾਪਟਰ 'ਤੇ ਆਏ। ਤੂਸ਼ਾਰ ਦੇ ਪਿਤਾ ਮੋਹਨ ਸੋਨੀ ਤਾਂ ਹੁਣ ਇਸ ਦੁਨੀਆ 'ਚ ਨਹੀਂ ਰਹੇ ਪਰ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਉਸ ਨੇ ਹੈਲੀਕਾਪਟਰ 'ਤੇ ਆਪਣੀ ਲਾੜੀ ਘਰ ਲਿਆਉਣ ਦੀ ਠਾਨੀ। ਤੂਸ਼ਾਰ ਵਿਆਹ ਤੋਂ ਬਾਅਦ ਲਾੜੀ ਅਨਿਸ਼ਕਾ ਨੂੰ ਹੈਲੀਕਾਪਟਰ 'ਤੇ ਨੌਗਾਂਵਾ ਲੈ ਕੇ ਆਇਆ।

ਲਾੜੀ ਨੇ ਦੱਸਿਆ ਕਿ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਹੈਲੀਕਾਪਟਰ 'ਤੇ ਆਪਣੇ ਸਹੁਰੇ ਘਰ ਆਈ ਹੈ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਆਪਣੇ ਸਹੁਰੇ ਘਰ ਜਾਵੇਗੀ। ਹੈਲੀਕਾਪਟਰ ਨੇ ਝੁੰਝੁਨੂੰ ਦੇ ਸਿੰਘਾਨਾ ਤੋਂ ਨੌਗਾਂਵਾ ਦੀ ਦੂਰੀ ਲਗਭਗ 30 ਮਿੰਟ 'ਚ ਤੈਅ ਕੀਤੀ। ਹੈਲੀਕਾਪਟਰ ਦੇਖਣ ਲਈ ਨੌਗਾਂਵਾ ਤਹਿਸੀਲਵਾਸੀਆਂ 'ਚ ਭੀੜ ਲੱਗ ਗਈ। ਲੋਕਾਂ 'ਚ ਹੈਲੀਕਾਪਟਰ ਨਾਲ ਸੈਲਫ਼ੀ ਲੈਣ ਦੀ ਲਾਈਨ ਲੱਗੀ ਰਹੀ। ਇਸ ਦੌਰਾਨ ਪੁਲਸ ਪ੍ਰਸ਼ਾਸਨ ਸਮੇਤ ਹੋਰ ਵਿਭਾਗ ਪੂਰੀ ਤਰ੍ਹਾਂ ਨਾਲ ਮੁਸਤੈਦ ਰਹੇ। ਰਾਜੇਂਦਰ ਸੋਨੀ ਨੇ ਦੱਸਿਆ ਕਿ ਨੌਗਾਂਵਾ ਤਹਿਸੀਲ 'ਚ 29 ਸਾਲਾਂ ਬਾਅਦ ਹੈਲੀਕਾਪਟਰ ਆਇਆ ਹੈ। 29 ਸਾਲ ਪਹਿਲਾਂ ਜੈਨ ਸਮਾਜ ਦੇ ਪੰਚਕਲਿਆਣ ਸਮਾਰੋਹ ਦੌਰਾਨ ਹੈਲੀਕਾਪਟਰ ਆਇਆ ਸੀ।


author

DIsha

Content Editor

Related News