ਵਿਆਹ ’ਚ ਸ਼ਰਾਬ ਨਾ ਮਿਲਣ ’ਤੇ ਲਾੜੀ ਦੇ ਭਰਾ ਦਾ ਕਤਲ

Monday, Feb 21, 2022 - 10:49 AM (IST)

ਵਿਆਹ ’ਚ ਸ਼ਰਾਬ ਨਾ ਮਿਲਣ ’ਤੇ ਲਾੜੀ ਦੇ ਭਰਾ ਦਾ ਕਤਲ

ਬਾਂਸਵਾੜਾ– ਰਾਜਸਥਾਨ ਦੇ ਬਾਂਸਵਾੜਾ ਵਿਚ ਸ਼ਰਾਬੀ ਬਾਰਾਤੀਆਂ ਨੇ ਸ਼ਰਾਬ ਨਾ ਮਿਲਣ ’ਤੇ ਲਾੜੀ ਦੇ ਚਚੇਰੇ ਭਰਾ ਕਾਨੀਆ (45) ਦੀ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਲਾੜੀ ਦੇ ਚਚੇਰੇ ਭਰਾ ਅਤੇ ਬਾਰਾਤ ਵਿਚ ਆਏ ਕੁਝ ਲੋਕਾਂ ਦਰਮਿਆਨ ਸ਼ਨੀਵਾਰ ਦੇਰ ਰਾਤ ਸ਼ਰਾਬ ਨੂੰ ਲੈ ਕੇ ਵਿਵਾਦ ਹੋਇਆ। ਭੀੜ ਵਿਚ ਕਿਸੇ ਅਣਪਛਾਤੇ ਨੌਜਵਾਨ ਨੇ ਲਾੜੀ ਦੇ ਭਰਾ ’ਤੇ ਲਾਠੀ ਨਾਲ ਵਾਰ ਕਰ ਦਿੱਤਾ। ਵਾਰਦਾਤ ਦੇ ਬਾਅਦ ਭਰਾ ਲਹੂਲੁਹਾਨ ਹੋ ਕੇ ਡਿੱਗ ਗਿਆ। ਉਥੇ ਹੀ ਬਾਰਾਤ ਦੇ ਦੂਜੇ ਲੋਕ ਭੱਜ ਗਏ। ਪੀੜਤ ਦਾ ਪਰਿਵਾਰ ਜ਼ਖਮੀ ਨੂੰ ਲੈ ਕੇ ਬਾਂਸਵਾੜਾ ਮਹਾਤਮਾ ਗਾਂਧੀ ਜ਼ਿਲਾ ਹਸਪਤਾਲ ਪੁੱਜਾ ਜਿਥੋਂ ਉਸ ਨੂੰ ਉਦੇਪੁਰ ਰੈਫਰ ਕੀਤਾ ਗਿਆ ਪਰ ਰਸਤੇ ਵਿਚ ਨੌਜਵਾਨ ਨੇ ਦਮ ਤੋੜ ਦਿੱਤਾ। ਇਧਰ, ਵਾਰਦਾਤ ਤੋਂ ਬਾਅਦ ਬਾਰਾਤ ਨੂੰ ਬਿਨਾਂ ਲਾੜੀ ਦੇ ਪਰਤਣਾ ਪਿਆ।


author

DIsha

Content Editor

Related News