ਵਿਆਹ ਦੇ ਅਗਲੇ ਦਿਨ ਹੀ ਫਰਾਰ ਹੋਈ ਲਾੜੀ, ਪਤੀ ਅਤੇ ਸੱਸ ਦੀ ਚਾਹ ''ਚ ਮਿਲਾਇਆ ਨਸ਼ੀਲਾ ਪਦਾਰਥ

Sunday, Nov 17, 2024 - 10:12 AM (IST)

ਵਿਆਹ ਦੇ ਅਗਲੇ ਦਿਨ ਹੀ ਫਰਾਰ ਹੋਈ ਲਾੜੀ, ਪਤੀ ਅਤੇ ਸੱਸ ਦੀ ਚਾਹ ''ਚ ਮਿਲਾਇਆ ਨਸ਼ੀਲਾ ਪਦਾਰਥ

ਸੋਨੀਪਤ- ਹਰਿਆਣਾ ਦੇ ਸੋਨੀਪਤ ਦੇ ਖਰਖੌਦਾ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਦੇ ਅਗਲੇ ਦਿਨ ਹੀ ਨਵੀਂ ਵਿਆਹੀ ਲਾੜੀ ਫ਼ਰਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਲਾੜੀ ਨੇ ਰਾਤ ਨੂੰ ਚਾਹ ਵਿਚ ਆਪਣੀ ਸੱਸ ਅਤੇ ਪਤੀ ਨੂੰ ਨਸ਼ੀਲਾ ਪਦਾਰਥ ਪਿਲਾ ਦਿੱਤਾ। ਜਿਸ ਤੋਂ ਬਾਅਦ ਦੋਹਾਂ ਦੀ ਹਾਲਤ ਵਿਗੜ ਗਈ। ਦੋਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਸਾਰਾ ਸਾਮਾਨ ਬਿਖਰਿਆ ਹੋਇਆ ਮਿਲਿਆ ਅਤੇ ਕੀਮਤੀ ਸਾਮਾਨ ਵੀ ਗਾਇਬ ਮਿਲਿਆ ਹੈ। ਖਰਖੌਦਾ ਥਾਣਾ ਪੁਲਸ ਨੂੰ ਪੀੜਤ ਪਰਿਵਾਰ ਨੇ ਸ਼ਿਕਾਇਤ ਦੇ ਦਿੱਤੀ ਹੈ ਅਤੇ ਖਰਖੌਦਾ ਥਾਣਾ ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ਦੇ ਖਰਖੌਦਾ ਗੁਰੂਕੁਲ ਵਾਲੀ ਗਲੀ ਵਾਸੀ ਮਨਜੀਤ ਦਾ ਵਿਆਹ 13 ਨਵੰਬਰ ਨੂੰ ਪਲੱਵੀ ਜੋ ਉੱਤਰਾਖੰਡ ਹਰਿਦੁਆਰ ਦੀ ਰਹਿਣ ਵਾਲੀ ਸੀ, ਨਾਲ ਹੋਇਆ ਸੀ। ਉੱਥੇ ਹੀ ਲਾੜੀ ਪੱਖ ਨੂੰ ਕਰੀਬ ਸਵਾ ਲੱਖ ਰੁਪਏ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨਜੀਤ ਵਿਆਹ ਕਰ ਕੇ 14 ਨਵੰਬਰ ਨੂੰ ਖਰਖੌਦਾ ਪਹੁੰਚਿਆ ਅਤੇ 24 ਨਵੰਬਰ ਨੂੰ ਵਿਆਹ ਦੀ ਰਿਸੈਪਸ਼ਨ ਰੱਖੀ ਗਈ ਸੀ ਪਰ 15 ਨਵੰਬਰ ਦੀ ਰਾਤ ਨੂੰ ਹੀ ਨਵੀਂ ਵਿਆਹੀ ਲਾੜੀ ਨੇ ਮਨਜੀਤ ਅਤੇ ਉਸ ਦੀ ਮਾਂ ਸ਼ਕੁੰਤਲਾ ਦੀ ਚਾਹ 'ਚ ਨਸ਼ੀਲਾ ਪਦਾਰਥ ਮਿਲਾ ਦਿੱਤਾ ਅਤੇ ਫ਼ਰਾਰ ਹੋ ਗਈ। ਇਸ ਤੋਂ ਬਾਅਦ ਸਵੇਰੇ 4 ਵਜੇ ਦੋਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਖਰਖੌਦਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਹਾਲਤ ਠੀਕ ਹੋਣ ਤੋਂ ਬਾਅਦ ਉਹ ਘਰ ਪਹੁੰਚੇ ਤਾਂ ਘਰ ਦਾ ਸਾਰਾ ਸਾਮਾਨ ਬਿਖਰਿਆ ਹੋਇਆ ਮਿਲਿਆ ਅਤੇ ਘਰ ਵਿਚੋਂ ਸਾਰਾ ਸਾਮਾਨ ਵੀ ਗਾਇਬ ਹੈ। ਫ਼ਿਲਹਾਲ ਲਾੜੀ ਅਤੇ ਉਸ ਦੇ ਪਿਤਾ ਦਾ ਫ਼ੋਨ ਵੀ ਸਵਿੱਚ ਆਫ਼ ਆ ਰਿਹਾ ਹੈ। ਪੀੜਤ ਪੱਖ ਨੇ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਚੁੱਕੀ ਹੈ। ਉੱਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਖਰਖੌਦਾ ਥਾਣੇ ਵਿਚ ਤਾਇਨਾਤ ਸਬ-ਇੰਸਪੈਕਟਰ ਸੌਰਵ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਉਹ ਉੱਤਰਾਖੰਡ ਹਰਿਦੁਆਰ ਤੋਂ ਪਲੱਵੀ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੀ ਅਗਲੀ ਰਾਤ ਉਹ ਫਰਾਰ ਹੋ ਗਈ। ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।


author

Tanu

Content Editor

Related News