ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ''ਚ ਭਾਰਤ ! BRICS ਅੱਗੇ ਰੱਖਿਆ ਪ੍ਰਸਤਾਵ

Monday, Jul 06, 2026 - 02:21 PM (IST)

ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ ''ਚ ਭਾਰਤ ! BRICS ਅੱਗੇ ਰੱਖਿਆ ਪ੍ਰਸਤਾਵ

ਗੁਹਾਟੀ- ਬ੍ਰਿਕਸ ਦੇਸ਼ਾਂ ਦੀਆਂ ਨਸ਼ੀਲੇ ਪਦਾਰਥ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਦੋ ਦਿਨਾ ਮੀਟਿੰਗ ਸੋਮਵਾਰ ਨੂੰ ਇੱਥੇ ਸ਼ੁਰੂ ਹੋਈ। ਇਸ ਦੌਰਾਨ ਭਾਰਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਬ੍ਰਿਕਸ ਦੇ ਅੰਦਰ ਇਕ ਸਮਰਪਿਤ ਸਮੂਹ ਬਣਾਉਣ ਦਾ ਪ੍ਰਸਤਾਵ ਰੱਖਿਆ। ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਡਾਇਰੈਕਟਰ ਜਨਰਲ ਅਨੁਰਾਗ ਗਰਗ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਵੇਂ ਅਤੇ ਆਧੁਨਿਕ ਤਰੀਕਿਆਂ ਕਾਰਨ, ਇਹ ਸਮੱਸਿਆ ਹੁਣ ਪੂਰੀ ਦੁਨੀਆ ਲਈ ਇਕ ਗੰਭੀਰ ਖ਼ਤਰਾ ਬਣ ਗਈ ਹੈ।

ਉਨ੍ਹਾਂ ਕਿਹਾ,''ਤਸਕਰੀ ਦੇ ਆਧੁਨਿਕ ਅਤੇ ਉੱਚ ਉੱਨਤ ਤਰੀਕਿਆਂ ਦੇ ਉਭਰਨ ਨਾਲ ਜੋ ਸਮੱਸਿਆ ਕਦੇ ਸੀਮਿਤ ਖੇਤਰਾਂ ਤੱਕ ਸੀ, ਉਹ ਹੁਣ ਪੂਰੀ ਦੁਨੀਆ ਨਾਲ ਜੁੜਿਆ ਇਕ ਗੰਭੀਰ ਗਲੋਬਲ ਖ਼ਤਰਾ ਬਣ ਗਈ ਹੈ।'' ਅਨੁਰਾਗ ਗਰਗ ਨੇ ਇਸ ਚੁਣੌਤੀ ਨਾਲ ਨਜਿੱਠਣ 'ਚ ਬ੍ਰਿਕਸ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ,''ਮੈਂ ਤੇਜ਼ੀ ਨਾਲ ਬਦਲਦੀ ਇਸ ਸਥਿਤੀ ਨੂੰ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਲਈ ਬ੍ਰਿਕਸ ਦੇ ਅਧੀਨ ਇਕ ਸਮਰਪਿਤ ਵਰਚੁਅਲ ਕਾਰਜ ਸਮੂਹ ਦੇ ਗਠਨ ਦਾ ਪ੍ਰਸਤਾਵ ਰੱਖਦਾ ਹਾਂ।'' ਉਨ੍ਹਾਂ ਕਿਹਾ,''ਇਹ ਵਿਵਸਥਾ ਇਕ ਮਹੱਤਵਪੂਰਨ ਮੰਚ ਵਜੋਂ ਕੰਮ ਕਰੇਗੀ, ਜਿੱਥੇ ਨਿਯਮਿਤ ਰੂਪ ਨਾਲ ਬੈਠਕਾਂ ਹੋਣਗੀਆਂ, ਅਸਲ ਸਮੇਂ 'ਚ ਖੁਫੀਆ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਤਸਕਰੀ ਦੇ ਬਦਲੇ ਤੌਰ-ਤਰੀਕਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਅਤੇ ਸੰਯੁਕਤ ਕਾਨੂੰਨ-ਪਰਿਵਰਤਨ ਮੁਹਿੰਮਾਂ ਦਾ ਬਿਹਤਰ ਤਾਲਮੇਲ ਕੀਤਾ ਜਾਵੇਗਾ।''

ਅਨੁਰਾਗ ਗਰਗ ਨੇ ਇਹ ਵੀ ਕਿਹਾ ਕਿ ਫਰੰਟਲਾਈਨ ਮੋਰਚੇ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਸਮਰੱਥਾ ਵਧਾਉਣ ਲਈ ਵਿਸ਼ੇਸ਼ ਅੰਤਰਰਾਰਸ਼ਟਰੀ ਸਿਖਲਾਈ ਪ੍ਰੋਗਰਾਮ ਚਲਾਏ ਜਾਣ ਚਾਹੀਦੇ ਹਨ। ਨਾਲ ਹੀ, ਮੈਂਬਰ ਦੇਸ਼ਾਂ ਦੀਆਂ ਏਜੰਸੀਆਂ ਵਿਚਾਲੇ ਬਿਹਤਰ ਕਾਰਜਪ੍ਰਣਾਲੀਆਂ ਅਤੇ ਅਨੁਭਵਾਂ ਦਾ ਲਗਾਤਾਰ ਆਦਾਨ-ਪ੍ਰਦਾਨ ਵੀ ਹੋਣਾ ਚਾਹੀਦਾ। ਐੱਨਸੀਬੀ ਦੇ ਡਾਇਰੈਕਟਰ ਜਨਰਲ ਨੇ ਕਿਹਾ,''ਵਿਸਤ੍ਰਿਤ ਬ੍ਰਿਕਸ ਪਰਿਵਾਰ ਵਜੋਂ ਸਾਡੇ ਕੋਲ ਸਮੂਹਿਕ ਸ਼ਕਤੀ ਹੈ, ਜਿਸ ਦੇ ਜ਼ੋਰ 'ਤੇ ਅਸੀਂ ਅਸਲ 'ਚ ਦੁਨੀਆ 'ਚ ਤਬਦੀਲੀ ਲਿਆ ਸਕਦੇ ਹਾਂ ਅਤੇ ਨਸ਼ਾ ਮੁਕਤ ਸਮਾਜ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ।''

ਦੋ ਦਿਨਾਂ ਤੱਕ ਚੱਲਣ ਵਾਲੀ ਇਸ ਬੈਠਕ 'ਚ ਤਿੰਨ ਮੁੱਖ ਵਿਸ਼ਿਆਂ 'ਤੇ ਚਰਚਾ ਹੋਵੇਗੀ- ਸਿੰਥੈਟਿਕ ਨਸ਼ਿਆਂ ਅਤੇ ਉਨ੍ਹਾਂ ਦੇ ਨਿਰਮਾਣ 'ਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ 'ਤੇ ਰੋਕ, ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸਾਂਝੇ ਕਾਰਜਾਂ ਦਾ ਬਿਹਤਰ ਤਾਲਮੇਲ ਅਤੇ ਸਮਰੱਥਾ ਨਿਰਮਾਣ ਅਤੇ ਸੰਸਥਾਗਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ। ਬ੍ਰਿਕਸ ਦੀ ਸ਼ੁਰੂਆਤ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਨਾਲ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News