ਬੁਆਏਜ਼ ਲਾਕਰ ਰੂਮ ਸਕੈਂਡਲ : ਸੁਪਰੀਮ ਕੋਰਟ ''ਚ ''ਲੇਟਰ ਪਟੀਸ਼ਨ'' ਦਾਇਰ

05/06/2020 3:43:40 PM

ਨਵੀਂ ਦਿੱਲੀ (ਵਾਰਤਾ)— ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ 'ਇੰਸਟਾਗ੍ਰਾਮ' 'ਤੇ ਔਰਤਾਂ ਵਿਰੁੱਧ ਅਸ਼ਲੀਲ ਅਤੇ ਇਤਰਾਜ਼ਯੋਗ ਗੱਲਾਂ ਕਰਨ ਅਤੇ ਤਸਵੀਰਾਂ ਸ਼ੇਅਰ ਵਾਲੇ ਇਕ ਸਮੂਹ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਸੁਪਰੀਮ ਕੋਰਟ ਦੇ 3 ਵਕੀਲਾਂ ਨੇ ਸਕੱਤਰ ਜਨਰਲ ਨੂੰ ਚਿੱਠੀ ਲਿਖ ਕੇ 'ਬੁਆਏਜ਼ ਲਾਕਰ ਰੂਮ' ਸਮੂਹ ਦੇ ਮੈਂਬਰਾਂ ਵਲੋਂ ਔਰਤਾਂ ਵਿਰੁੱਧ ਕੀਤੀਆਂ ਜਾ ਰਹੀਆਂ ਅਸ਼ਲੀਲ ਗੱਲਾਂ ਅਤੇ ਗੰਦੇ ਪੋਸਟ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਹੈ। ਸੁਪਰੀਮ ਕੋਰਟ ਐਡਵੋਕੇਟ ਆਨ ਰਿਕਾਰਡ ਆਨੰਦ ਵਰਮਾ, ਵਕੀਲ ਕੌਸਤੁਭ ਪ੍ਰਕਾਸ਼ ਅਤੇ ਸ਼ੁਭਾਂਗੀ ਜੈਨ ਨੇ ਲੇਟਰ ਪਟੀਸ਼ਨ ਪਾ ਕੇ ਕੋਰਟ ਤੋਂ ਇਸ ਸਕੈਂਡਲ ਨੂੰ ਧਿਆਨ 'ਚ ਲੈਣ ਅਤੇ ਜ਼ਿਆਦਾਤਰ 11ਵੀਂ ਅਤੇ 12ਵੀਂ 'ਚ ਪੜ੍ਹ ਰਹੇ ਨਾਬਾਲਗਾਂ ਦੀ ਕੌਂਸਲਿਗ ਕਰਨ ਦੀ ਬੇਨਤੀ ਕੀਤੀ ਹੈ।

ਲੇਟਰ ਪਟੀਸ਼ਨ ਵਿਚ ਕਿਹਾ ਗਿਆ ਕਿ ਇਹ ਮਾਮਲਾ ਨਾ ਸਿਰਫ ਨਿਜਤਾ ਨਾਲ ਜੁੜਿਆ ਹੈ, ਸਗੋਂ ਔਰਤਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੈ। ਇਸ ਲਈ ਇਸ ਵਿਚ ਕੋਰਟ ਨੂੰ ਦਖਲ ਦਿੰਦੇ ਹੋਏ ਸੁਣਵਾਈ ਕਰਨੀ ਚਾਹੀਦੀ ਹੈ। ਬੁਆਏਜ਼ ਲਾਕਰ ਰੂਮ ਇੰਸਟਾਗ੍ਰਾਮ 'ਤੇ ਇਕ ਗਰੁੱਪ ਹੈ, ਜਿਸ ਨੂੰ ਨਾਬਾਲਗ ਬੱਚੇ ਚੱਲਾ ਰਹੇ ਹਨ। ਇਹ ਬੱਚੇ ਦਿੱਲੀ ਦੇ ਨਾਮੀ ਸਕੂਲਾਂ ਦੇ ਹਨ। ਇਸ ਵਿਚ ਨਾਬਾਲਗ ਕੁੜੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਗੁਪਤ ਗੱਲਾਂ ਸ਼ੇਅਰ ਕੀਤੀ ਜਾ ਰਹੀਆਂ ਹਨ। ਇੰਨਾ ਹੀ ਨਹੀਂ ਸਮੂਹ ਦੇ ਮੁੰਡਿਆਂ ਨੇ ਬਲਾਤਕਾਰ ਅਤੇ ਸਮੂਹਰ ਬਲਾਤਕਾਰ ਦੀ ਵੀ ਚਰਚਾ ਕੀਤੀ ਹੈ।


Tanu

Content Editor

Related News