ਪ੍ਰੇਮੀ ਨੇ ਤੇਲ ਛਿੜਕ ਗਰਭਵਤੀ ਪ੍ਰੇਮਿਕਾ ਨੂੰ ਲਾਈ ਅੱਗ, ਡਿਲਿਵਰੀ ਦੇ ਬਾਅਦ ਹੀ ਹੋਈ ਨਵਜਾਤ ਦੀ ਮੌਤ

Tuesday, Aug 31, 2021 - 01:39 PM (IST)

ਪ੍ਰੇਮੀ ਨੇ ਤੇਲ ਛਿੜਕ ਗਰਭਵਤੀ ਪ੍ਰੇਮਿਕਾ ਨੂੰ ਲਾਈ ਅੱਗ, ਡਿਲਿਵਰੀ ਦੇ ਬਾਅਦ ਹੀ ਹੋਈ ਨਵਜਾਤ ਦੀ ਮੌਤ

ਹਰਿਆਣਾ- ਕੁੰਡਲੀ ਸਥਿਤ ਪਿਆਊ ਮਨਿਆਰੀ ਕਾਲੋਨੀ ’ਚ ਇਕ ਪ੍ਰੇਮੀ ਵਲੋਂ ਆਪਣੀ ਗਰਭਵਤੀ ਪ੍ਰੇਮਿਕਾ ’ਤੇ ਤੇਲ ਛਿੜਕ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਪ੍ਰੇਮਿਕਾ 90 ਫੀਸਦੀ ਸੜ ਗਈ। ਪ੍ਰੇਮਿਕਾ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਡਿਲਿਵਰੀ ਹੋਈ। ਡਾਕਟਰਾਂ ਦਾ ਕਹਿਣਾ ਹੈ ਕਿ ਨਾਰਮਲ ਡਿਲਿਵਰੀ ਦੇ ਕੁਝ ਮਿੰਟਾਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਕੁੰਡਲੀ ਥਾਣਾ ਐੱਸ.ਐੱਚ.ਓ. ਰਵੀ ਕੁਮਾਰ ਨੇ ਦੱਸਿਆ ਕਿ ਪ੍ਰੇਮਿਕਾ ਦੇ ਬਿਆਨ ’ਤੇ ਪ੍ਰੇਮੀ ਅਤੇ ਉਸ ਦੀ ਮਾਂ ’ਤੇ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਬੱਚੇ ਦੀ ਮੌਤ ਦੇ ਮਾਮਲੇ ’ਚ ਵੱਖ ਤੋਂ ਧਾਰਾ ਜੋੜ ਕੇ ਮੁਕੱਦਮਾ ਦਰਜ ਕਰੇਗੀ। 2 ਸਾਲਾਂ ਤੋਂ ਲਿਵ ਇਨ ਰਿਲੇਸ਼ਨ ’ਚ ਰਹਿਣ ਵਾਲੀ 20 ਸਾਲਾ ਪ੍ਰਗਤੀ ਅਤੇ ਉਸ ਦੇ ਪ੍ਰੇਮੀ ਰਾਹੁਲ ਨੂੰ ਅੱਗ ਨਾਲ ਝੁਲਸੀ ਹਾਲਤ ’ਚ ਪਰਿਵਾਰ ਵਾਲਿਆਂ ਨੇ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਜਿੱਥੇ ਦੋਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਦਿੱਲੀ ਦੇ ਸਫ਼ਦਰਜੰਗ ਹਸਪਤਾਲ ’ਚ ਲਿਆਂਦਾ ਗਿਆ ਸੀ। ਪ੍ਰਗਤੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ਦੇ ਪਿੰਡ ਊਨ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ : ਰਾਜਸਥਾਨ ’ਚ ਸ਼ਰਧਾਲੂਆਂ ਨਾਲ ਭਰੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, 12 ਲੋਕਾਂ ਦੀ ਮੌਤ

ਹਸਪਤਾਲ ’ਚ ਦਾਖ਼ਲ ਪ੍ਰਗਤੀ ਨੇ ਦੱਸਿਆ ਕਿ ਉਹ 2 ਸਾਲਾਂ ਤੋਂ ਰਾਹੁਲ ਨਾਲ ਰਹਿ ਰਹੀ ਸੀ। ਉਹ 8 ਮਹੀਨਿਆਂ ਦੀ ਗਰਭਵਤੀ ਸੀ। ਕਈ ਦਿਨਾਂ ਤੋਂ ਰਾਹੁਲ ਅਤੇ ਉਸ ਦੀ ਮਾਂ ਉਸ ਨੂੰ ਤੰਗ ਕਰ ਰਹੇ ਹਨ। ਰਾਹੁਲ ਦੀ ਮਾਂ ਕਹਿੰਦੀ ਸੀ ਕਿ ਉਹ ਉਸ ਦੇ ਬੱਚੇ ਨੂੰ ਮਰਵਾ ਦੇਵੇਗੀ। ਦੇਰ ਰਾਤ 1 ਵਜੇ ਜਦੋਂ ਉਹ ਕਮਰੇ ’ਚ ਸੀ ਤਾਂ ਰਾਹੁਲ ਨੇ ਉਸ ’ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਪ੍ਰਗਤੀ ਦਾ ਦੋਸ਼ ਹੈ ਕਿ ਰਾਹੁਲ ਨੇ ਆਪਣੀ ਮਾਂ ਦੇ ਕਹਿਣ ’ਤੇ ਅੱਗ ਲਗਾਈ ਸੀ। ਉੱਥੇ ਹੀ ਪੁਲਸ ਦੇ ਸਾਹਮਣੇ ਰਾਹੁਲ ਨੇ ਬਿਆਨ ਦਿੱਤਾ ਕਿ ਉਸ ਦੀ ਮਾਂ ਅਤੇ ਉਸ ’ਤੇ ਲਗਾਏ ਗਏ ਦੋਸ਼ ਝੂਠੇ ਹਨ। ਪ੍ਰਗਤੀ ਨੇ ਖ਼ੁਦ ਖ਼ੁਦਕੁਸ਼ੀ ਕੀਤੀ ਸੀ। ਜਦੋਂ ਪ੍ਰਗਤੀ ਸੜ ਰਹੀ ਸੀ ਤਾਂ ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਪ੍ਰਗਤੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੀ ਸੜ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦਾ ਇਹ ਰੂਪ ਹੋ ਸਕਦੈ ਬੇਹੱਦ ਖ਼ਤਰਨਾਕ, ਵੈਕਸੀਨ ਵੀ ਨਹੀਂ ਕਰੇਗੀ ਕੰਮ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News