ਯੂ-ਟਿਊਬ ਦੇਖ ਕੇ ਬੰਬ ਬਣਾ ਲਿਆ, ਫਿਰ ਡਰ ਕਾਰਨ ਉਸ ਨੂੰ ਲੈ ਕੇ ਪੁੱਜਾ ਥਾਣੇ

06/14/2021 10:13:26 AM

ਨਾਗਪੁਰ (ਭਾਸ਼ਾ)– ਮਹਾਰਾਸ਼ਟਰ ਦੇ ਨਾਗਪੁਰ ਜ਼ਿਲੇ ਦੇ ਨੰਦਨਵਨ ਪੁਲਸ ਥਾਣੇ ਦੇ ਮੁਲਾਜ਼ਮ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਨੌਜਵਾਨ ਇਕ ਬੈਗ ਲੈ ਕੇ ਪੁਲਸ ਥਾਣੇ ’ਚ ਦਾਖਲ ਹੋਇਆ। ਉਸ ਨੇ ਕਿਹਾ ਕਿ ਮੇਰੇ ਬੈਗ ’ਚ ਇਕ ਬੰਬ ਹੈ। ਇਹ ਬੈਗ ਮੈਨੂੰ ਇਕ ਕਾਲਜ ਦੇ ਕੋਲ ਲਾਵਾਰਿਸ ਹਾਲਤ ’ਚ ਪਿਆ ਮਿਲਿਆ ਹੈ। ਪੁਲਸ ਨੂੰ ਉਸ ਦੇ ਬਿਆਨ ’ਤੇ ਸ਼ੱਕ ਹੋਇਆ। ਸਖਤੀ ਨਾਲ ਪੁੱਛ-ਗਿੱਛ ਕਰਨ ’ਤੇ ਉਸ ਨੇ ਜੋ ਕੁਝ ਦੱਸਿਆ, ਉਹ ਬੇਹੱਦ ਦਿਲਚਸਪ ਘਟਨਾਚੱਕਰ ਨਿਕਲਿਆ।

25 ਸਾਲਾ ਰਾਹੁਲ ਨਾਮੀ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਇਕ ਸੈਲੂਨ ’ਚ ਕੰਮ ਕਰਦਾ ਹੈ। ਸ਼ਹਿਰ ਦੇ ਸਾਈਂ ਬਾਬਾ ਨਗਰ ਇਲਾਕੇ ’ਚ ਕਿਰਾਏ ਦੇ ਇਕ ਮਕਾਨ ’ਚ ਰਹਿੰਦਾ ਹੈ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਤਿੰਨਾਂ ਭੈਣਾਂ ਦਾ ਵਿਆਹ ਹੋ ਚੁੱਕਾ ਹੈ। ਯੂ-ਟਿਊਬ ’ਤੇ ਇਕ ਵੀਡੀਓ ਦੇਖ ਕੇ ਉਸ ਨੇ ਬੰਬ ਬਣਾਉਣਾ ਸਿੱਖਿਆ ਅਤੇ ਖੁਦ ਹੀ ਬੰਬ ਬਣਾਉਣ ਦਾ ਫੈਸਲਾ ਵੀ ਕੀਤਾ।

ਰਾਹੁਲ ਨੇ ਕਿਹਾ ਕਿ ਉਸ ਨੇ ਪੈਟਰੋਲ ਦੀ ਬੋਤਲ ਅਤੇ ਬੈਟਰੀ ਦੀ ਮਦਦ ਨਾਲ ਬੰਬ ਬਣਾ ਲਿਆ। ਪੁਲਸ ਅਧਿਕਾਰੀਆਂ ਮੁਤਾਬਕ ਰਾਹੁਲ ਨੇ ਦੱਸਿਆ ਕਿ ਬੰਬ ਬਣਾਉਣ ਪਿਛੋਂ ਉਹ ਡਰ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਦਾ ਹੁਣ ਕੀ ਕੀਤਾ ਜਾਵੇ? ਉਸ ਨੇ ਇਸ ਬੰਬ ਨੂੰ ਪੁਲਸ ਨੂੰ ਸੌਂਪਣ ਦਾ ਫੈਸਲਾ ਕੀਤਾ। ਰਾਹੁਲ ਦਾ ਅੱਤਵਾਦ ਨਾਲ ਕੋਈ ਸੰਬੰਧ ਹੋਣ ਦੇ ਖਦਸ਼ੇ ਤੋਂ ਇਨਕਾਰ ਕਰਦੇ ਹੋਏ ਪੁਲਸ ਨੂੰ ਕਿਹਾ ਕਿ ਉਸ ਦਾ ਬੰਬ ਬਣਾਉਣ ਪਿਛੋਂ ਕਿਸੇ ਦਾ ਨੁਕਸਾਨ ਕਰਨ ਦਾ ਇਰਾਦਾ ਨਹੀਂ ਸੀ। ਫਿਰ ਵੀ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।


Tanu

Content Editor

Related News