ਜੈਂਡਰ ਚੇਂਜ ਕਰਵਾ ਕੁੜੀ ਤੋਂ ਬਣਿਆ ਮੁੰਡਾ, ਫਿਰ ਕੁੜੀ ਨਾਲ ਵਿਆਹ ਕਰਵਾ ਜੰਮ ''ਤਾ ਮੁੰਡਾ

Thursday, Apr 03, 2025 - 03:00 PM (IST)

ਜੈਂਡਰ ਚੇਂਜ ਕਰਵਾ ਕੁੜੀ ਤੋਂ ਬਣਿਆ ਮੁੰਡਾ, ਫਿਰ ਕੁੜੀ ਨਾਲ ਵਿਆਹ ਕਰਵਾ ਜੰਮ ''ਤਾ ਮੁੰਡਾ

ਨੈਸ਼ਨਲ ਡੈਸਕ : ਪਹਿਲਾਂ ਕੁੜੀ ਤੇ ਫਿਰ ਕੁੜੀ ਤੋਂ ਮੁੰਡਾ ਬਣੇ ਸ਼ਰਦ ਸਿੰਘ ਹੁਣ ਪਿਤਾ ਬਣ ਗਏ ਹਨ। ਇਹ ਪਹਿਲੀ ਲਾਇਨ ਤਹਾਡੇ ਦਿਮਾਗ ਨੂੰ ਸ਼ਾਇਦ ਇਕ ਵਾਰ ਹਿਲਾ ਦੇਵੇਗੀ ਪਰ ਇਹ ਸੱਚ ਹੈ। ਦਰਅਸਲ ਉਤਰ ਪ੍ਰਦੇਸ਼ ਦੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇਕ ਕੁੜੀ ਨੇ ਆਪਣਾ ਲਿੰਗ ਪਰਿਵਰਤਨ ਕਰਵਾਇਆ ਤੇ ਉਹ ਮੁੰਡਾ ਬਣ ਗਈ। ਪਹਿਲਾਂ ਉਸ ਦਾ ਨਾਮ ਸਰਿਤਾ ਸੀ ਤੇ ਫਿਰ ਲਿੰਗ ਪਰਿਵਰਤਨ ਤੋਂ ਬਾਅਦ ਉਸਨੇ ਆਪਣਾ ਨਾਮ ਬਦਲ ਕੇ ਸ਼ਰਦ ਸਿੰਘ ਰੱਖ ਲਿਆ। ਇਨ੍ਹਾਂ ਹੀ ਨਹੀਂ ਇਸ ਆਪ੍ਰੇਸ਼ਨ ਤੋਂ ਬਾਅਦ ਉਸਨੇ ਬਕਾਇਦਾ ਇਕ ਕੁੜੀ ਨਾਲ ਵਿਆਹ ਕਰਵਾਇਆ ਤੇ ਹੁਣ ਉਸਦੀ ਪਤਨੀ ਨੇ ਇਕ ਸਿਹਤਮੰਦ ਬੱਚੇ ਨੂੰ ਵੀ ਜਨਮ ਦਿੱਤਾ ਹੈ। 

ਜਾਣਕਾਰੀ ਮੁਤਾਬਕ ਆਪਣਾ ਲਿੰਗ ਔਰਤ ਤੋਂ ਬਦਲ ਕੇ ਮਰਦ ਕਰਨ ਵਾਲਾ ਸ਼ਰਦ ਸਿੰਘ ਹੁਣ ਪਿਤਾ ਬਣ ਗਿਆ ਹੈ। ਸ਼ਰਦ ਸਿੰਘ, ਜੋ ਲਿੰਗ ਪਰਿਵਰਤ ਆਪ੍ਰੇਸ਼ਨ ਤੋਂ ਬਾਅਦ ਪਿਤਾ ਬਣਿਆ, ਅਮਰ ਸ਼ਹੀਦ ਠਾਕੁਰ ਰੋਸ਼ਨ ਸਿੰਘ ਦਾ ਪੜਪੋਤਾ ਹੈ। ਉਹ ਪਹਿਲਾਂ ਸਰਿਤਾ ਤੋਂ ਸ਼ਰਦ ਬਣਿਆ। ਇਸ ਲਈ ਸਰਕਾਰੀ ਸਰਟੀਫਿਕੇਟ ਵੀ ਪ੍ਰਾਪਤ ਕੀਤਾ। ਉਸਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਉਹ ਇੱਕ ਬੱਚੇ ਦਾ ਪਿਤਾ ਬਣ ਗਿਆ ਹੈ।

ਬੀ.ਐੱਡ ਕਰਨ ਤੋਂ ਬਾਅਦ, ਸ਼ਰਦ ਨੇ ਸਾਲ 2020 ਵਿੱਚ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਸਨੂੰ ਮੁੱਢਲੀ ਸਿੱਖਿਆ ਵਿਭਾਗ ਵਿੱਚ ਅਧਿਆਪਕ ਵਜੋਂ ਨੌਕਰੀ ਮਿਲ ਗਈ। ਅਧਿਆਪਕ ਦੀ ਨੌਕਰੀ ਮਿਲਣ ਤੋਂ ਬਾਅਦ, ਸ਼ਰਦ, ਜੋ ਕਿ ਇੱਕ ਔਰਤ ਸੀ, ਨੇ ਆਪਣਾ ਲਿੰਗ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਥੈਰੇਪੀ ਤੋਂ ਬਾਅਦ, ਉਸਦੇ ਚਿਹਰੇ 'ਤੇ ਦਾੜ੍ਹੀ ਅਤੇ ਮੁੱਛਾਂ ਆ ਗਈਆਂ ਅਤੇ ਉਸਦੀ ਆਵਾਜ਼ ਵੀ ਭਾਰੀ ਹੋ ਗਈ ਸੀ।

ਇਸ ਤੋਂ ਬਾਅਦ, ਲਿੰਗ ਪਰਿਵਰਤਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤਤਕਾਲੀ ਡੀਐਮ ਨੇ ਖੁਦ ਉਸਨੂੰ ਪੁਰਸ਼ ਹੋਣ ਦਾ ਸਰਟੀਫਿਕੇਟ ਦਿੱਤਾ। 2 ਸਾਲ ਪਹਿਲਾਂ, ਸ਼ਰਦ ਨੇ ਆਪਣੀ ਰਿਸ਼ਤੇਦਾਰ ਔਰਤ ਸਵਿਤਾ ਸਿੰਘ, ਜੋ ਕਿ ਪੀਲੀਭੀਤ ਦੀ ਰਹਿਣ ਵਾਲੀ ਸੀ, ਨਾਲ ਵਿਆਹ ਕਰਵਾ ਲਿਆ। ਗਰਭਵਤੀ ਹੋਣ ਤੋਂ ਬਾਅਦ, ਸ਼ਰਦ ਨੇ ਆਪਣੀ ਪਤਨੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇੱਥੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਦੇ ਜਨਮ ਕਾਰਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਆਓ ਤਹਾਨੂੰ ਦੱਸਦੇ ਹਾਂ ਇਸ ਸਰਜਰੀ ਬਾਰੇ

ਲਿੰਗ ਪੁਨਰ-ਨਿਰਧਾਰਨ ਸਰਜਰੀ ਜਾਂ ਲਿੰਗ ਪੁਸ਼ਟੀ ਸਰਜਰੀ, ਇਹ ਇੱਕ ਅਜਿਹੀ ਸਰਜੀਕਲ ਪ੍ਰਕਿਰਿਆ ਹੈ, ਜੋ ਕਿਸੇ ਵਿਅਕਤੀ ਦੇ ਸਰੀਰ ਦੇ ਅੰਗਾਂ ਨੂੰ ਉਨ੍ਹਾਂ ਦੇ ਪਛਾਣੇ ਗਏ ਲਿੰਗ ਦੇ ਅਨੁਕੂਲ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਟਰਾਂਸਜੈਂਡਰਾਂ ਲਈ ਇੱਕ ਮਹੱਤਵਪੂਰਨ ਸਰਜਰੀ ਮੰਨੀ ਜਾਂਦੀ ਹੈ।


author

Deepender Thakur

Content Editor

Related News