ਚਿਕਨ ਸ਼ੋਰਮਾ ਖਾਣ ਮਗਰੋਂ 19 ਸਾਲਾ ਨੌਜਵਾਨ ਦੀ ਵਿਗੜੀ ਸਿਹਤ, 2 ਦਿਨ ਬਾਅਦ ਹੋਈ ਮੌਤ
Wednesday, May 08, 2024 - 04:21 PM (IST)
ਮੁੰਬਈ- ਮੁੰਬਈ ਵਿਚ 19 ਸਾਲ ਦੇ ਇਕ ਨੌਜਵਾਨ ਨੂੰ ਚਿਕਨ ਸ਼ੋਰਮਾ ਖਾਣਾ ਮਹਿੰਗਾ ਪੈ ਗਿਆ ਅਤੇ ਉਸ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਇਸ ਨੌਜਵਾਨ ਨੇ ਇਕ ਸਟਾਲ ਤੋਂ ਚਿਕਨ ਸ਼ੋਰਮਾ ਖਰੀਦਿਆ ਸੀ। ਪੁਲਸ ਨੇ ਨੌਜਵਾਨ ਦੀ ਮੌਤ ਮਗਰੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਪ੍ਰਥਮੇਸ਼ ਭੋਸਕੇ ਵਜੋਂ ਹੋਈ ਹੈ। ਭੋਸਕੇ ਨੇ 3 ਮਈ ਨੂੰ ਦੋਸ਼ੀਆਂ ਦੇ ਸਟਾਲ ਤੋਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦੀਆਂ ਸਨ।
ਇਹ ਵੀ ਪੜ੍ਹੋ- ਲਵ ਮੈਰਿਜ ਦੇ 19 ਸਾਲ ਬਾਅਦ ਸਾਲੇ ਨੇ ਜੀਜੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਉਜਾੜਿਆ ਭੈਣ ਦਾ ਸੁਹਾਗ
ਬੀਤੀ 4 ਮਈ ਨੂੰ ਭੋਸਕੇ ਨੂੰ ਢਿੱਡ ਵਿਚ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਹੋਣ ’ਤੇ ਨੇੜਲੇ ਨਗਰ ਨਿਗਮ ਹਸਪਤਾਲ ਵਿਚ ਲਿਜਾਇਆ ਗਿਆ। ਬਾਅਦ 'ਚ ਉਸ ਦੀ ਸਿਹਤ ਫਿਰ ਵਿਗੜ ਗਈ, ਜਿਸ ਕਾਰਨ 5 ਮਈ ਨੂੰ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਨਗਰ ਨਿਗਮ ਦੇ ਕੇ.ਈ.ਐੱਮ. ਹਸਪਤਾਲ ਲੈ ਗਏ। ਟਰੌਮਬੇ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਡਾਕਟਰ ਨੇ ਉਸ ਦਾ ਇਲਾਜ ਕੀਤਾ ਅਤੇ ਉਸ ਨੂੰ ਘਰ ਭੇਜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮੁੰਡੇ ਦੀ ਸਿਹਤ ਲਗਾਤਾਰ ਵਿਗੜਦੀ ਰਹੀ, ਇਸ ਲਈ ਉਸ ਨੂੰ ਐਤਵਾਰ ਸ਼ਾਮ ਨੂੰ ਮੁੜ ਕੇ. ਈ. ਐਮ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਡਾਕਟਰ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਦਾਖਲ ਕਰ ਲਿਆ।
ਇਹ ਵੀ ਪੜ੍ਹੋ- ਏਅਰ ਇੰਡੀਆ ਐਕਸਪ੍ਰੈੱਸ ਦੀਆਂ 70 ਉਡਾਣਾਂ ਰੱਦ, ਇਕੱਠਿਆਂ Sick Leave 'ਤੇ ਗਏ ਸੀਨੀਅਰ ਕਰੂ ਮੈਂਬਰ
ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਦੇ ਅਧਿਕਾਰੀਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ IPC ਤਹਿਤ FIR ਦਰਜ ਕੀਤੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਉਕਤ ਮੁੰਡੇ ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਦੋ ਭੋਜਨ ਵਿਕਰੇਤਾਵਾਂ- ਆਨੰਦ ਕਾਂਬਲੇ ਅਤੇ ਅਹਿਮਦ ਸ਼ੇਖ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ 'ਤੇ ਧਾਰਾ 304 (ਗੈਰ ਇਰਾਦਤਨ ਕਤਲ) ਸਮੇਤ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਅਜੇ ਜੇਲ੍ਹ 'ਚ ਹੀ ਰਹਿਣਗੇ ਕੇਜਰੀਵਾਲ, ਅੰਤਰਿਮ ਜ਼ਮਾਨਤ 'ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8