ਫਿਲਮ ਵੇਖ ਕੇ 13 ਸਾਲਾ ਮੁੰਡੇ ਨੇ ਚਚੇਰੀ ਭੈਣ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ
Monday, Mar 03, 2025 - 02:38 PM (IST)

ਪਾਲਘਰ (ਭਾਸ਼ਾ)- ਐਤਵਾਰ 13 ਸਾਲ ਦੇ ਇਕ ਮੁੰਡੇ ਨੇ ਨਫ਼ਰਤ ਕਾਰਨ ਆਪਣੀ 6 ਸਾਲ ਦੀ ਭੈਣ ਦਾ ਕਤਲ ਕਰ ਦਿੱਤਾ। ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਇਹ ਘਟਨਾ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮੁੰਡੇ ਨੇ ਇਹ ਅਪਰਾਧ ਸੀਰੀਅਲ ਕਿਲਰ 'ਤੇ ਬਣੀ ਇਕ ਹਿੰਦੀ ਫਿਲਮ ਵੇਖ ਕੇ ਕੀਤਾ। ਕੁੜੀ ਦੀ ਲਾਸ਼ ਸਵੇਰੇ 4.30 ਵਜੇ ਦੇ ਕਰੀਬ ਸ਼੍ਰੀਰਾਮ ਨਗਰ ਦੀ ਪਹਾੜੀ 'ਤੇ ਮਿਲੀ। ਕੁੜੀ ਉਸ ਦੀ ਚਚੇਰੀ ਭੈਣ ਸੀ। ਉਸ ਨੇ ਕਥਿਤ ਤੌਰ ’ਤੇ ਈਰਖਾ ਕਾਰਨ ਉਸ ਨੂੰ ਕਤਲ ਕਰ ਦਿੱਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸਾਰੇ ਉਸ ਨੂੰ ਹੀ ਪਿਆਰ ਕਰਦੇ ਹਨ, ਮੈਨੂੰ ਕੋਈ ਨਹੀਂ ਕਰਦਾ। ਕੁੜੀ ਸ਼ਨੀਵਾਰ ਸ਼ਾਮ ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਲਿਖਵਾਈ ਸੀ।
ਇਹ ਵੀ ਪੜ੍ਹੋ : ਜੈਮਾਲਾ ਤੋਂ ਪਹਿਲਾਂ ਲਾੜੀ ਦੇ Whatsapp 'ਤੇ ਆਈ ਅਜਿਹੀ ਤਸਵੀਰ, ਟੁੱਟ ਗਿਆ ਵਿਆਹ
ਇਕ ਨੇੜਲੀ ਕੰਪਨੀ ਦੇ ਸੀ. ਸੀ. ਟੀ. ਵੀ. ਫੁਟੇਜ ’ਚ ਮੁੰਡਾ ਉਕਤ ਕੁੜੀ ਨੂੰ ਕਿਤੇ ਲਿਜਾਂਦਾ ਵਿਖਾਈ ਦੇ ਰਿਹਾ ਸੀ। ਮੁੰਡੇ ਨੇ ਪਹਿਲਾਂ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ’ਚ ਆਪਣਾ ਅਪਰਾਧ ਕਬੂਲ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਇਕ ਹਿੰਦੀ ਫਿਲਮ ਤੋਂ 'ਪ੍ਰੇਰਿਤ' ਹੋ ਕੇ ਉਸ ਨੇ ਕਥਿਤ ਤੌਰ ਤੇ ਕੁੜੀ ਦਾ ਗਲ਼ ਘੁੱਟ ਦਿੱਤਾ ਤੇ ਫਿਰ ਪੱਥਰ ਨਾਲ ਉਸ ਦਾ ਚਿਹਰਾ ਕੁਚਲ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8