ਅਸ਼ਲੀਲ ਵੀਡੀਓ ਦੇਖ 11 ਸਾਲਾ ਮੁੰਡੇ ਨੇ 8 ਸਾਲ ਦੀ ਬੱਚੀ ਨਾਲ ਕੀਤਾ ਜਬਰ ਜ਼ਿਨਾਹ

Thursday, Sep 19, 2024 - 01:50 PM (IST)

ਅਸ਼ਲੀਲ ਵੀਡੀਓ ਦੇਖ 11 ਸਾਲਾ ਮੁੰਡੇ ਨੇ 8 ਸਾਲ ਦੀ ਬੱਚੀ ਨਾਲ ਕੀਤਾ ਜਬਰ ਜ਼ਿਨਾਹ

ਜੋਧਪੁਰ- ਹਾਲ ਹੀ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਬੱਚੇ 'ਤੇ ਜਬਰ ਜ਼ਿਨਾਹ ਦਾ ਦੋਸ਼ ਲੱਗਾ ਹੈ। ਹਾਂ, ਤੁਸੀਂ ਇਹ ਸਹੀ ਸੁਣਿਆ ਹੈ। ਇਹ ਮਾਮਲਾ ਜੋਧਪੁਰ ਦੇ ਦਿਹਾਤੀ ਇਲਾਕੇ 'ਚ ਸਥਿਤ ਲੂਨੀ ਥਾਣਾ ਖੇਤਰ 'ਚ ਸਾਹਮਣੇ ਆਇਆ ਹੈ। ਜਿੱਥੇ 11 ਸਾਲ ਦੇ ਮੁੰਡੇ ਨੇ 8 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕੀਤਾ। ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਪੀੜਤ ਕੁੜੀ ਦੇ ਪਰਿਵਾਰ ਵਾਲੇ ਕਾਫੀ ਪਰੇਸ਼ਾਨ ਹਨ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਕੁੜੀ ਦਾ ਮੈਡੀਕਲ ਕਰਵਾਇਆ ਅਤੇ ਮਾਮਲੇ ਦੀ ਪੁਸ਼ਟੀ ਹੋ ​​ਗਈ। ਹੁਣ ਦੋਸ਼ੀ ਮੁੰਡੇ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ।

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੋਧਪੁਰ 'ਚ ਪਿਛਲੇ ਇਕ ਮਹੀਨੇ 'ਚ ਇਹ 5ਵੀਂ ਘਟਨਾ ਹੈ। ਪੁਲਸ ਵੱਲੋਂ ਪਰਿਵਾਰ ਵਾਲਿਆਂ ਤੋਂ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਦੋਸ਼ੀ ਬੱਚੇ ਕੋਲ ਆਪਣਾ ਮੋਬਾਈਲ ਫ਼ੋਨ ਸੀ ਅਤੇ ਉਹ ਉਸ 'ਤੇ ਅਸ਼ਲੀਲ ਵੀਡੀਓਜ਼ ਦੇਖਦਾ ਸੀ। 14 ਸਤੰਬਰ ਦੀ ਸ਼ਾਮ ਨੂੰ ਇਕ ਅਸ਼ਲੀਲ ਵੀਡੀਓ ਦੇਖ ਕੇ ਉਸ ਨੇ ਆਪਣੇ ਘਰ ਦੇ ਬਾਹਰ ਖੇਡ ਰਹੀ ਆਪਣੇ ਗੁਆਂਢੀ ਦੀ ਕੁੜੀ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਇਸ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਘਰੋਂ ਭਜਾ ਦਿੱਤਾ। ਦੱਸ ਦੇਈਏ ਕਿ ਉਸ ਸਮੇਂ ਪਰਿਵਾਰ ਦਾ ਕੋਈ ਮੈਂਬਰ ਉੱਥੇ ਨਹੀਂ ਸੀ।

ਇਸ ਘਟਨਾ ਤੋਂ ਬਾਅਦ ਜਦੋਂ ਲੜਕੀ ਰੋਂਦੀ ਹੋਈ ਘਰ ਪਹੁੰਚੀ ਤਾਂ ਉਸ ਨੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਪਰਿਵਾਰ ਇੰਨਾ ਡਰਿਆ ਹੋਇਆ ਸੀ ਕਿ ਉਨ੍ਹਾਂ ਨੇ ਤਿੰਨ ਦਿਨਾਂ ਤੱਕ ਕਿਸੇ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਆਪਣੇ ਪੱਧਰ 'ਤੇ ਕੁੜੀ ਦਾ ਇਲਾਜ ਕਰਵਾਉਂਦੇ ਰਹੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਪਰਿਵਾਰ ਪ੍ਰਭਾਵਸ਼ਾਲੀ ਹੈ ਇਸ ਲਈ ਉਹ ਥਾਣੇ ਨਹੀਂ ਗਏ ਪਰ ਬੀਤੀ ਰਾਤ ਕੁੜੀ ਦੀ ਮਾਂ ਚੋਰੀ-ਛਿਪੇ ਥਾਣੇ ਪਹੁੰਚੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਵੀਰਵਾਰ ਸਵੇਰੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕੁੜੀ ਦਾ ਮੈਡੀਕਲ ਵੀ ਕਰਵਾਇਆ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਜੋਧਪੁਰ 'ਚ 2 ਸਾਲ ਤੋਂ 12 ਸਾਲ ਤੱਕ ਦੀਆਂ ਬੱਚੀਆਂ ਨਾਲ ਜਬਰ ਜ਼ਿਨਾਹ ਦੇ ਮਾਮਲੇ ਸਾਹਮਣੇ ਆਏ ਹਨ।

ਰਾਜਸਥਾਨ 'ਚ ਪਿਛਲੇ ਦਿਨੀਂ ਜਬਰ ਜ਼ਿਨਾਹ ਦੇ ਮਾਮਲੇ ਆਏ ਸਾਹਮਣੇ

12 ਅਗਸਤ- ਬਸਾਨੀ 'ਚ 35 ਸਾਲਾ ਇਕ ਨੇਪਾਲੀ ਵਿਅਕਤੀ ਨੇ 11 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤਾ।
18 ਅਗਸਤ- ਚੌਹਾਬ ਦੇ ਰਹਿਣ ਵਾਲੇ ਹਰੀਸ਼ ਨਾਂ ਦੇ 45 ਸਾਲਾ ਵਿਅਕਤੀ ਨੇ ਬੱਚੀ ਨਾਲ ਜਬਰ ਜ਼ਿਨਾਹ ਕੀਤਾ।
20 ਅਗਸਤ- ਸਾਢੇ ਤਿੰਨ ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ।
25 ਅਗਸਤ- MJH ਵਿਖੇ ਠੇਕਾ ਕਰਮਚਾਰੀਆਂ ਨੇ 15 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤਾ।
30 ਅਗਸਤ- ਨੌਜਵਾਨਾਂ ਨੇ 17 ਸਾਲਾ ਕੁੜੀ ਨੂੰ ਬਾਈਕ 'ਤੇ ਅਗਵਾ ਕਰਕੇ ਉਸ ਨਾਲ ਜਬਰ ਜ਼ਿਨਾਹ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News