16 ਸਾਲ ਦੇ ਮੁੰਡੇ ਦਾ 275 ਕਿੱਲੋ ਭਾਰ ! ਸਾਹ ਲੈਣਾ ਵੀ ਹੋਇਆ ਔਖਾ, ਹੁਣ ਦਿੱਲੀ ''ਚ ਹੋਈ ਸਰਜਰੀ
Tuesday, Aug 18, 2026 - 10:25 AM (IST)
ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ 275 ਕਿਲੋਗ੍ਰਾਮ ਭਾਰ ਵਾਲੇ 16 ਸਾਲਾ ਮੁੰਡੇ ਦੀ ਰਾਸ਼ਟਰੀ ਰਾਜਧਾਨੀ ਦੇ ਇਕ ਨਿੱਜੀ ਹਸਪਤਾਲ 'ਚ ਸਫ਼ਲ ਬੈਰੀਐਟ੍ਰਿਕ ਸਰਜਰੀ ਕੀਤੀ ਗਈ। ਡਾਕਟਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਕਟਰਾਂ ਅਨੁਸਾਰ, ਉਸ ਨੂੰ ਹਸਪਤਾਲ ਲਿਜਾਉਣ ਦੇ ਸਮੇਂ ਸਾਹ ਲੈਣ 'ਚ ਗੰਭੀਰ ਪਰੇਸ਼ਾਨੀ 'ਆਬਸਟ੍ਰਕਟਿਵ ਸਲੀਪ ਏਪਨੀਆ' ਅਤੇ ਸਰੀਰ 'ਚ ਚਮੜੀ ਇਨਫੈਕਸ਼ਨ ਦੀ ਸਮੱਸਿਆ ਸੀ। ਸਰ ਗੰਗਾ ਰਾਮ ਹਸਪਤਾਲ ਅਨੁਸਾਰ, ਮੁੰਡੇ ਦਾ 'ਬਾਡੀ ਮਾਸ ਇੰਡੈਕਸ' 100 ਦੇ ਕਰੀਬ ਪਹੁੰਚ ਰਿਹਾ ਸੀ। ਬਿਆਨ ਅਨੁਸਾਰ, ਜ਼ਿਆਦਾ ਮੋਟਾਪੇ ਕਾਰਨ ਮੁੰਡਾ ਆਮ ਕਾਰ 'ਚ ਬੈਠਣ 'ਚ ਸਮਰੱਥ ਨਹੀਂ ਸੀ ਅਤੇ ਉਸ ਨੂੰ ਹਸਤਪਾਲ ਤੱਕ ਮੈਟਾਡੋਰ 'ਚ ਲਿਆਂਦਾ ਗਿਆ ਸੀ।
ਇਸ 'ਚ ਕਿਹਾ ਗਿਆ ਹੈ ਕਿ ਸਾਹ ਨਾਲ ਜੁੜੀਆਂ ਹੋਰ ਪਰੇਸ਼ਾਨੀਆਂ ਦੇ ਇਲਾਜ ਲਈ ਉਸ ਨੂੰ ਲਗਭਗ 2 ਹਫ਼ਤਿਆਂ ਤੱਕ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ (ਪੀਆਈਸੀਯੂ) 'ਚ ਰੱਖਿਆ ਗਿਆ। ਮੁੰਡੇ ਦਾ ਸਰ ਗੰਗਾਰਾਮ ਹਸਪਤਾਲ ਦੇ ਇੰਸਟੀਚਿਊਟ ਆਫ਼ ਮਿਨੀਮਲ ਐਕਸੈੱਸ, ਮੈਟਾਬਾਲਿਕ ਐਂਡ ਬੈਰੀਐਟ੍ਰਿਕ ਸਰਜਰੀ ਦੇ ਡਾਕਟਰਾਂ ਨੇ ਲੈਪ੍ਰੋਸਕੋਪਿਕ ਸਲੀਵ ਗੈਸਟ੍ਰੇਕਾਮੀ ਆਪਰੇਸ਼ਨ ਕੀਤਾ। ਇਸ ਪ੍ਰਕਿਰਿਆ 'ਚ ਪੇਟ ਦੇ ਇਕ ਵੱਡੇ ਹਿੱਸੇ ਨੂੰ ਕੱਢ ਕੇ ਉਸ ਦਾ ਆਕਾਰ ਛੋਟਾ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਹਸਪਤਾਲ ਦੇ ਮੁੱਖ ਬੈਰੀਏਟ੍ਰਿਕ ਸਰਜਨ ਡਾ. ਦਕਸ਼ ਸੇਠੀ ਨੇ ਕਿਹਾ,''ਇਹ ਆਮ ਬੈਰੀਏਟ੍ਰਿਕ ਸਰਜਰੀ ਨਹੀਂ ਸੀ। ਮਰੀਜ਼ ਦੀ ਘੱਟ ਉਮਰ, ਜ਼ਿਆਦਾ ਭਾਰ ਅਤੇ ਗੰਭੀਰ ਸਲੀਪ ਏਪਨੀਆ ਵਰਗੀਆਂ ਸਮੱਸਿਆਵਾਂ ਕਾਰਨ ਆਪਰੇਸ਼ਨ ਦੇ ਹਰ ਪੜਾਅ ਦੀ ਬੇਹੱਦ ਸਾਵਧਾਨੀ ਨਾਲ ਯੋਜਨਾ ਬਣਾਉਣੀ ਪਈ।'' ਸਰਜਰੀ ਦੇ ਕਰੀਬ 2 ਮਹੀਨਿਆਂ ਬਾਅਦ ਮੁੰਡੇ ਦਾ ਭਾਰ ਕਰੀਬ 275 ਕਿਲੋਗ੍ਰਾਮ ਤੋਂ ਘੱਟ ਕੇ 223 ਕਿਲੋਗ੍ਰਾਮ ਰਹਿ ਗਿਆ। ਯਾਨੀ ਉਸ ਦਾ ਭਾਰ ਲਗਭਗ 50 ਕਿਲੋਗ੍ਰਾਮ ਘੱਟ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
