ਬਾਕਸਰ ਵਿਜੇਂਦਰ ਸਿੰਘ ਦੱਖਣੀ ਦਿੱਲੀ ਤੋਂ ਹੋਣਗੇ ਕਾਂਗਰਸੀ ਉਮੀਦਵਾਰ

04/22/2019 11:02:36 PM

ਨਵੀਂ ਦਿੱਲੀ— ਬਾਕਸਿੰਗ ਰਿੰਗ 'ਚ ਇਕ ਤੋਂ ਵੱਧ ਕੇ ਇਕ ਮੁੱਕੇਬਾਜ਼ਾਂ ਨਾਲ ਲੋਹਾ ਲੈਣ ਵਾਲੇ ਹਰਿਆਣਾ ਦੇ ਵਿਜੇਂਦਰ ਸਿੰਘ ਰਾਜਨੀਤੀ ਦੇ ਮੈਦਾਨ 'ਚ ਆ ਗਏ ਹਨ। ਕਾਂਗਰਸ ਨੇ ਉਨ੍ਹਾਂ ਨੂੰ ਦੱਖਣੀ ਦਿੱਲੀ ਤੋਂ ਉਮੀਦਵਾਰ ਬਣਾਇਆ ਹੈ। ਦੱਖਣੀ ਦਿੱਲੀ ਸੀਟ 'ਤੇ ਵਿਜੇਂਦਰ ਸਿੰਘ ਦਾ ਮੁਕਾਬਲਾ ਬੀਜੇਪੀ ਦੇ ਰਮੇਸ਼ ਬਿਥੂੜੀ ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਕਾਂਗਰਸ ਨੇ ਦਿੱਲੀ ਦੀਆਂ 6 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਨਵੀਂ ਦਿੱਲੀ ਤੋਂ ਅਜੇ ਮਾਕਨ ਤੇ ਉੱਤਰੀ ਦਿੱਲੀ ਤੋਂ ਕਾਂਘਰਸ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਟਿਕਟ ਦਿੱਤਾ ਹੈ। ਉਥੇ ਹੀ ਪੂਰਬੀ ਦਿੱਲੀ ਤੋਂ ਅਰਵਿੰਦਰ ਸਿੰਘ ਲਵਲੀ, ਚਾਂਦਨੀ ਚੌਕ ਤੋਂ ਜੇਪੀ ਅਗਰਵਾਲ, ਨਾਰਥ ਵੈਸਟ, ਦਿੱਲੀ ਤੋਂ ਰਾਜੇਸ਼ ਲਿਲੋਠੀਆਸ ਤੇ ਵੈਸਟ ਦਿੱਲੀ ਤੋਂ ਮਹਾਬਲ ਮਿਸ਼ਰਾ ਨੂੰ ਟਿਕਟ ਦਿੱਤਾ ਗਿਆ ਹੈ।


Inder Prajapati

Content Editor

Related News