ਪਾਕਿਸਤਾਨ ਦੇ ਦਬਾਅ ’ਚ ਗਿਲਾਨੀ ਦੇ ਲਾਸ਼ ਨਾਲ ਕਬਰਸਤਾਨ ਨਹੀਂ ਗਏ ਦੋਵੇਂ ਪੁੱਤਰ : ਪੁਲਸ

Tuesday, Sep 07, 2021 - 12:21 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਨੇ ਕਿਹਾ ਹੈ ਕਿ ਵੱਖਵਾਦੀ ਨੇਤਾ ਸਈਅਦ ਅਲੀ ਗਿਲਾਨੀ ਦੇ ਦੋਹਾਂ ਬੇਟਿਆਂ ਨੇ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਕਬਰਸਤਾਨ ਲਿਆਏ ਜਾਣ ਦੌਰਾਨ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਆਪਣੇ ਪਿਤਾ ਲਈ ਪਿਆਰ ਅਤੇ ਸਨਮਾਨ ਦੀ ਤੁਲਨਾ ’ਚ ਉਹ ਪਾਕਿਸਤਾਨ ਦੇ ਏਜੰਡੇ ਦੇ ਪ੍ਰਤੀ ਵੱਧ ਵਫ਼ਾਦਾਰ ਹਨ। ਇਸ ਤੋਂ ਪਹਿਲਾਂ ਪੁਲਸ ਨੇ ਵੱਖਵਾਦੀ ਨੇਤਾ ਦੇ ‘ਗੁਸਲ’ ਤੋਂ ਲੈ ਕੇ ਉਨ੍ਹਾਂ ਨੂੰ ਹੈਦਰਪੋਰਾ ਕਬਰਸਤਾਨ ’ਚ ਦਫ਼ਨਾਏ ਜਾਣ ਤੱਕ ਦੀ ਵੀਡੀਓ ਕੀਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਗਿਲਾਨੀ ਦੀ ਮੌਤ ਦੇ ਤੁਰੰਤ ਬਾਅਦ ਕਸ਼ਮੀਰ ਰੇਂਜ ਦੇ ਪੁਲਸ ਜਨਰਲ ਇੰਸਪੈਕਟਰ (ਆਈ.ਜੀ.ਪੀ.) ਕੇ. ਵਿਜੇ ਕੁਮਾਰ, ਪੁਲਸ ਸੁਪਰਡੈਂਟ (ਐੱਸ.ਪੀ.) ਅਤੇ ਸਹਾਇਕ ਪੁਲਸ ਸੁਪਰਡੈਂਟ ਨਾਲ ਗਿਲਾਨੀ ਦੇ ਦੋਵੇਂ ਬੇਟਿਆਂ ਤੋਂ ਉਨ੍ਹਾਂ ਦੇ ਹੈਦਰਪੋਰਾ ਸਥਿਤ ਘਰ ਦੇਰ ਰਾਤ ਕਰੀਬ 11 ਵਜੇ ਮੁਲਾਕਾਤ ਕੀਤੀ। ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੇ ਪਿਤਾ ਦੇ ਦਿਹਾਂਤ ’ਤੇ ਸੋਗ ਜ਼ਾਹਰ ਕੀਤਾ ਅਤੇ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਅਤੇ ਆਮ ਜਨਤਾ ਦੇ ਵਿਆਪਕ ਹਿੱਤ ’ਚ ਰਾਤ ਨੂੰ ਦਫ਼ਨਾਉਣ ਦੀ ਅਪੀਲੀ ਕੀਤੀ।

ਇਹ ਵੀ ਪੜ੍ਹੋ : ਹੁੱਰੀਅਤ ਨੇਤਾ ਗਿਲਾਨੀ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨੀ ਝੰਡੇ 'ਚ ਲਪੇਟਣ ਨੂੰ ਲੈ ਕੇ ਮੁਕੱਦਮਾ ਦਰਜ

ਬੁਲਾਰੇ ਨੇ ਦੱਸਿਆ ਕਿ ਗਿਲਾਨੀ ਦੇ ਦੋਵੇਂ ਬੇਟੇ ਪੁਲਸ ਅਧਿਕਾਰੀਆਂ ਦੀ ਗੱਲ ਨਾਲ ਸਹਿਮਤ ਹੋ ਗਏ ਅਤੇ ਰਿਸ਼ਤੇਦਾਰਾਂ ਦੇ ਪਹੁੰਚਣ ਤੱਕ 2 ਘੰਟੇ ਇੰਤਜ਼ਾਰ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਆਈ.ਜੀ.ਪੀ. ਕਸ਼ਮੀਰ ਨੇ ਵਿਅਕਤੀਗੱਤ ਰੂਪ ਨਾਲ ਕੁਝ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਅਤੇ ਇਹ ਯਕੀਨੀ ਕੀਤਾ ਕਿ ਉਹ ਗਿਲਾਨੀ ਦੇ ਘਰ ਤੱਕ ਸੁਰੱਖਿਅਤ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਤਿੰਨ ਘੰਟਿਆਂ ਬਾਅਦ ਹਾਲਾਂਕਿ ਪਾਕਿਸਤਾਨ ਦੇ ਦਬਾਅ ’ਚ ਉਨ੍ਹਾਂ ਨੇ (ਬੇਟਿਆਂ ਨੇ) ਵੱਖ ਤਰੀਕੇ ਨਾਲ ਰਵੱਈਆ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿਤਾ ਦੀ ਲਾਸ਼ ਨੂੰ ਪਾਕਿਸਤਾਨੀ ਝੰਡੇ ’ਚ ਲਪੇਟਣ, ਪਾਕਿਸਤਾਨ ਦੇ ਪੱਖ ’ਚ ਜ਼ੋਰਦਾਰ ਨਾਅਰੇ ਲਗਾਉਣ ਅਤੇ ਗੁਆਂਢੀਆਂ ਨੂੰ ਬਾਹਰ ਆਉਣ ਲਈ ਉਕਸਾਉਣ ਸਮੇਤ ਰਾਸ਼ਟਰ ਵਿਰੋਧੀ ਗਤੀਵਿਧੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬਹੁਤ ਮਨਾਉਣ ਤੋਂ ਬਾਅਦ ਪਰਿਵਾਰ ਵਾਲੇ ਲਾਸ਼ ਨੂੰ ਤੜਕੇ ਕਬਰਸਤਾਨ ਲੈ ਕੇ ਗਏ ਅਤੇ ਇੰਤਜਾਮੀਆ ਕਮੇਟੀ ਦੇ ਮੈਂਬਰਾਂ ਅਤੇ ਸਥਾਨਕ ਇਮਾਮ ਦੀ ਮੌਜੂਦਗੀ ’ਚ ਸਨਮਾਨ ਨਾਲ ਉਨ੍ਹਾਂ ਨੂੰ ਸੁਪਰਦ-ਏ-ਖਾਕ ਕਰ ਦਿੱਤਾ।

ਇਹ ਵੀ ਪੜ੍ਹੋ : ਸ਼੍ਰੀਨਗਰ ਤੋਂ ਦਿੱਲੀ ਤਕ 150 ਕਰੋੜ ਦੀ ਜਾਇਦਾਦ ਛੱਡ ਗਏ ਹੁਰੀਅਤ ਨੇਤਾ ਗਿਲਾਨੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News