ਕੋਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਨੇ ਲਾਚਾਰੀ ਅਤੇ ਉਦਾਸੀ ਦਾ ਮਾਹੌਲ ਬਣਾਇਆ : ਹਾਈ ਕੋਰਟ

Wednesday, Jun 10, 2020 - 04:50 PM (IST)

ਕੋਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਨੇ ਲਾਚਾਰੀ ਅਤੇ ਉਦਾਸੀ ਦਾ ਮਾਹੌਲ ਬਣਾਇਆ : ਹਾਈ ਕੋਰਟ

ਮੁੰਬਈ- ਬੰਬਈ ਹਾਈ ਕੋਰਟ ਨੇ ਤਿੰਨ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਇਕ ਵਿਅਕਤੀ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਤਾਲਾਬੰਦੀ ਨੇ ਲੋਕਾਂ 'ਚ ਚਿੜਚਿੜੇਪਣ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਵਿਅਕਤੀ ਨੇ ਰਾਤ ਦੇ ਕਰਫਿਊ ਦੌਰਾਨ ਉਸ ਸਮੇਂ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਉਸ ਤੋਂ ਪੁੱਛ-ਗਿੱਛ ਕੀਤੀ ਸੀ। ਜੱਜ ਭਾਰਤੀ ਡਾਂਗਰੇ ਨੇ ਪੇਸ਼ੇ ਤੋਂ ਵਾਸਤੂਕਾਰ ਕਰਨ ਨਾਇਰ (27) ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਨਾਇਰ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਮਹੀਨੇ ਹੋਈ ਇਸ ਘਟਨਾ ਦੇ ਦਿਨ ਉਹ ਵਿਅਕਤੀਗਤ ਕਾਰਨਾਂ ਕਰ ਕੇ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ। ਨਾਇਰ ਦੇ ਐਡਵੋਕੇਟ ਨਿਰੰਜਨ ਮੁੰਦਰਗੀ ਨੇ ਚਾਕੂ ਲੈ ਕੇ ਚੱਲਣ ਦੇ ਦੋਸ਼ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁਵਕਿਲ ਵਾਸਤੂਕਾਰ ਹੈ ਅਤੇ ਵਾਸਤੂਕਾਰ ਇਸ ਦੀ ਵਰਤੋਂ ਕਰਦੇ ਹਨ।

ਪੁਲਸ ਅਨੁਸਾਰ ਨਾਇਰ ਨੂੰ 8 ਮਈ ਦੀ ਰਾਤ ਦੱਖਣੀ ਮੁੰਬਈ ਦੇ ਮਰੀਨ ਡਰਾਈਵ 'ਚ ਘੁੰਮਦੇ ਦੇਖਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਜਦੋਂ ਇਕ ਗਸ਼ਤੀ ਦਲ ਨੇ ਉਸ ਨੂੰ ਦੇਖਿਆ ਅਤੇ ਉਸ ਤੋਂ ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਨਾਇਰ ਨੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਕੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਪਿੱਛਾ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਨੁਸਾਰ ਇਸ ਹੱਥੋਪਾਈ 'ਚ ਇੰਸਪੈਕਟਰ ਜਿਤੇਂਦਰ ਕਦਮ, ਡਿਪਟੀ ਇੰਸਪੈਕਟਰ ਸਚਿਨ ਸ਼ੇਲਕੇ ਅਤੇ ਕਾਂਸਟੇਬਲ ਸਾਗਰ ਸ਼ੇਲਕੇ ਨੂੰ ਮਾਮੂਲੀ ਸੱਟਾਂ ਲੱਗੀਆਂ। ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਕਿ ਤਾਲਾਬੰਦੀ ਦੇ ਮੱਦੇਨਜ਼ਰ ਪੁਲਸ 'ਤੇ ਸ਼ਹਿਰ 'ਚ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਬਹੁਤ ਦਬਾਅ ਸੀ ਅਤੇ ਨਾਇਰ ਨੂੰ ਡਰ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਲਈ ਉਸ ਨੇ ਦੌੜਨ ਦੀ ਕੋਸ਼ਿਸ਼ ਕੀਤੀ। ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਸਥਿਤੀ 'ਚ ਉਦਾਸੀ ਅਤੇ ਨਿਰਾਸ਼ਾ ਵਰਗਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਨਾਇਰ ਵਰਗਾ ਨੌਜਵਾਨ ਇਸ ਦੀ ਲਪੇਟ 'ਚ ਆ ਗਿਆ।


author

DIsha

Content Editor

Related News