ਵੱਡੀ ਖ਼ਬਰ : ਇਸ ਪ੍ਰਸਿੱਧ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Wednesday, Sep 11, 2024 - 11:14 AM (IST)

ਜੈਸਲਮੇਰ - ਰਾਜਸਥਾਨ ਵਿੱਚ ਜੈਸਲਮੇਰ ਦੇ ਰਾਮਦੇਵਰਾ ਕਸਬੇ ਵਿੱਚ ਇੰਨੀ ਦਿਨੀਂ ਚੱਲ ਰਹੇ ਲੋਕ ਦੇਵਤਾ ਬਾਬਾ ਰਾਮਦੇਵਰਾ ਮੇਲੇ ਦੌਰਾਨ ਰਾਮਦੇਵ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੰਗਲਵਾਰ ਰਾਤ ਨੂੰ ਇਕ ਵਿਅਕਤੀ ਨੇ ਪੋਖਰਣ ਰੇਲਵੇ ਸਟੇਸ਼ਨ ਦੀ ਟਿਕਟ ਖਿੜਕੀ 'ਤੇ ਪਰਚੀ ਛੱਡ ਕੇ ਮੰਦਰ 'ਚ ਚੜ੍ਹਾਏ ਜਾ ਰਹੇ ਕੱਪੜੇ ਦੇ ਘੋੜੇ 'ਚ ਬੰਬ ਰੱਖ ਕੇ ਰਾਮਦੇਵਰਾ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਪੁਲਸ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।

ਇਹ ਵੀ ਪੜ੍ਹੋ ਰੂਹ ਕੰਬਾਊ ਘਟਨਾ: 'ਮਿੰਨੀ' ਟਰੱਕ ਪਲਟਣ ਨਾਲ 7 ਲੋਕਾਂ ਦੀ ਮੌਤ

ਇਸ ਤੋਂ ਬਾਅਦ ਪੁਲਸ ਅਤੇ ਖੁਫੀਆ ਏਜੰਸੀਆਂ ਨੇ ਪੂਰੇ ਰਾਮਦੇਵਰਾ ਮੇਲੇ ਨੂੰ ਘੇਰਾ ਪਾ ਲਿਆ ਅਤੇ  ਸਖ਼ਤ ਸੁਰੱਖਿਆ ਦੀ ਜਾਂਚ ਪੜਤਾਲ ਕਰਦੇ ਹੋਏ ਸਾਵਧਾਨੀ ਦੇ ਤੌਰ 'ਤੇ ਚੌਕਸੀ ਵਧਾ ਦਿੱਤੀ ਹੈ। ਪੁਲਸ ਸੁਪਰਡੈਂਟ ਸੁਧੀਰ ਚੌਧਰੀ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਜ਼ਿਲ੍ਹੇ ਦੇ ਪੋਕਰਨ ਰੇਲਵੇ ਸਟੇਸ਼ਨ ਦੀ ਟਿਕਟ ਖਿੜਕੀ 'ਤੇ ਕਿਸੇ ਨੇ ਇਕ ਪਰਚੀ ਛੱਡ ਦਿੱਤੀ, ਜਿਸ 'ਚ ਲਿਖਿਆ ਸੀ ਕਿ ਰਾਮਦੇਵਰਾ ਮੰਦਰ 'ਚ ਚੜ੍ਹਾਏ ਜਾ ਰਹੇ ਕੱਪੜੇ ਦੇ ਘੋੜੇ 'ਚ ਬੰਬ ਰੱਖਿਆ ਹੋਇਆ ਹੈ, ਜਿਸ ਕਾਰਨ ਰਾਮਦੇਵਰਾ ਮੰਦਰ ਨੂੰ ਉਡਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਜਦੋਂ ਧਮਕੀ ਭਰੀ ਪਰਚੀ ਨੂੰ ਟਿਕਟ ਬਾਬੂ ਤੋਂ ਜੀਆਰਪੀ ਰਾਹੀਂ ਪੁਲਸ ਕੋਲ ਪਹੁੰਚਾਇਆ ਗਿਆ ਤਾਂ ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਰੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ। ਸ਼ਰਧਾਲੂਆਂ ਵੱਲੋਂ ਲਿਆਂਦੇ ਕੱਪੜਿਆਂ ਦੇ ਘੋੜਿਆਂ ਨੂੰ ਪੂਰੀ ਤਰ੍ਹਾਂ ਜਾਂਚ ਤੋਂ ਬਾਅਦ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਵਿੱਚ ਚੌਕਸੀ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਦੇ ਕੱਪੜਿਆਂ 'ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਦੇ ਨਾਲ-ਨਾਲ ਬੰਬ ਸਕੁਐਡ ਅਤੇ ਡਾਗ ਸਕੁਐਡ ਵੀ ਤਾਇਨਾਤ ਕੀਤੇ ਗਏ ਹਨ, ਜੋ ਸ਼ਰਧਾਲੂਆਂ ਨੂੰ ਪੂਰੀ ਜਾਂਚ ਤੋਂ ਬਾਅਦ ਮੰਦਰ 'ਚ ਦਾਖ਼ਲ ਹੋਣ ਦੇ ਰਹੇ ਹਨ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ

ਦੱਸ ਦੇਈਏ ਕਿ ਭਾਵੇਂ ਇਹ ਧਮਕੀ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੋ ਸਕਦਾ ਹੈ ਪਰ ਪੁਲਸ ਇਸ ਨੂੰ ਹਲਕੇ ਵਿੱਚ ਨਹੀਂ ਲੈ ਰਹੀ ਅਤੇ ਪੂਰੀ ਚੌਕਸੀ ਵਰਤਦਿਆਂ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹ ਰਹੀ ਹੈ। ਜ਼ਿਕਰਯੋਗ ਹੈ ਕਿ ਜੈਸਲਮੇਰ ਦੇ ਰਾਮਦੇਵਰਾ ਕਸਬੇ 'ਚ ਬੀਤੀ 5 ਸਤੰਬਰ ਤੋਂ ਅੰਤਰਰਾਸ਼ਟਰੀ ਰਾਮਦੇਵਰਾ ਮੇਲਾ ਚੱਲ ਰਿਹਾ ਹੈ, ਜਿਸ 'ਚ ਅੱਜ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਬਾਬਾ ਰਾਮਦੇਵ ਦੀ ਸਮਾਧੀ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News