ਸ਼ਿਰਡੀ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਰਜ਼ੀ ਨਿਕਲੀ
Sunday, May 04, 2025 - 02:16 AM (IST)

ਮੁੰਬਈ (ਭਾਸ਼ਾ) – ਮਹਾਰਾਸ਼ਟਰ ਦੇ ਸ਼ਿਰਡੀ ’ਚ ਸਥਿਤ ਸਾਈਂ ਬਾਬਾ ਮੰਦਰ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਪਰ ਇਹ ਧਮਕੀ ਝੂਠੀ ਸਾਬਤ ਹੋਈ। ਪੁਲਸ ਨੇ ਦੱਸਿਆ ਕਿ ਅਹਿੱਲਿਆਨਗਰ ਜ਼ਿਲੇ ’ਚ ਸਥਿਤ ਇਸ ਪ੍ਰਸਿੱਧ ਮੰਦਰ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਮੰਦਰ ਟਰੱਸਟ ਨੰ ਸ਼ੁੱਕਰਵਾਰ ਨੂੰ ਈ-ਮੇਲ ਮਿਲੀ, ਜਿਸ ਵਿਚ ਇਸ ਨੂੰ ਭੇਜਣ ਵਾਲੇ ਨੇ ਕਿਹਾ ਸੀ ਕਿ ਉਹ ਮੰਦਰ ਨੂੰ ਬੰਬ ਨਾਲ ਉਡਾਉਣ ਜਾ ਰਿਹਾ ਹੈ। ਸ਼੍ਰੀ ਸਿਰਡੀ ਸਾਈਂ ਬਾਬਾ ਸੰਸਥਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਰਕਸ਼ ਗਾਡਿਲਕਰ ਨੇ ਕਿਹਾ,‘‘ਈ-ਮੇਲ ਮਿਲਣ ਤੋਂ ਬਾਅਦ ਸਾਡੇ ਸਟਾਫ ਨੇ ਪੁਲਸ ਦੀਆਂ ਕਈ ਟੀਮਾਂ ਨਾਲ ਮਿਲ ਕੇ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।’’