ਇੰਡੀਗੋ ਦੀ ਮੁੰਬਈ-ਦਿੱਲੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈ ਗਈਆਂ ਭਾਜੜਾਂ

Tuesday, Sep 30, 2025 - 12:03 PM (IST)

ਇੰਡੀਗੋ ਦੀ ਮੁੰਬਈ-ਦਿੱਲੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈ ਗਈਆਂ ਭਾਜੜਾਂ

ਨਵੀਂ ਦਿੱਲੀ : ਮੁੰਬਈ ਤੋਂ ਰਾਸ਼ਟਰੀ ਰਾਜਧਾਨੀ ਆਉਣ ਵਾਲੀ ਇੰਡੀਗੋ ਦੀ ਇੱਕ ਉਡਾਣ ਨੂੰ ਮੰਗਲਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਗੱਲ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਇਕ ਸੂਤਰ ਮੁਤਾਬਕ ਫਲਾਈਟ ਨੰਬਰ 6E-762 ਵਿੱਚ ਲਗਭਗ 200 ਲੋਕ ਸਵਾਰ ਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਧਮਕੀ ਅਸਪਸ਼ਟ ਜਿਹੀ ਲੱਗੀ।

ਇਹ ਵੀ ਪੜ੍ਹੋ : ਦੁਬਈ ਤੋਂ ਦਿੱਲੀ ਜਾ ਰਹੀ Air India ਦੀ Flight 'ਚ ਮਚੀ ਹਫ਼ੜਾ-ਦਫ਼ੜੀ, ਕਰਵਾਈ ਐਮਰਜੈਂਸੀ ਲੈਂਡਿੰਗ

ਸੂਤਰ ਨੇ ਇਹ ਵੀ ਕਿਹਾ ਕਿ ਦਿੱਲੀ ਹਵਾਈ ਅੱਡੇ 'ਤੇ ਇਸ ਉਡਾਣ ਨੂੰ ਪੂਰੇ ਤਰੀਕੇ ਨਾਲ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਗਿਆ ਸੀ। ਉਡਾਣਾਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Flight Radar 24.com 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਏਅਰਬੱਸ A321neo ਜਹਾਜ਼ ਦੁਆਰਾ ਸੰਚਾਲਿਤ ਇਹ ਉਡਾਣ ਸਵੇਰੇ 7:53 ਵਜੇ ਦੇ ਕਰੀਬ ਉਤਰੀ। ਇਸ ਸਬੰਧ ਵਿਚ ਇੰਡੀਗੋ ਦੇ ਬਿਆਨ ਦੀ ਉਡੀਕ ਹੈ।

ਇਹ ਵੀ ਪੜ੍ਹੋ : ਵਿਨਾਸ਼ਕਾਰੀ ਹੋਵੇਗਾ ਸਾਲ 2026, ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News