ਵੱਡੀ ਖ਼ਬਰ : 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੰਬਿਆ ਪੂਰਾ ਸ਼ਹਿਰ
Friday, Jul 18, 2025 - 11:30 AM (IST)

ਨੈਸ਼ਨਲ ਡੈਸਕ: ਪੰਜਾਬ ਦੇ ਸ੍ਰੀ ਹਰਿਮੰਦਰ ਸਾਹਿਬ ਨੂੰ 5 ਵਾਰ ਬੰਬ ਨਾਲ ਉਡਾਉਣ ਧਮਕੀ ਮਿਲਣ ਤੋਂ ਬਾਅਗ ਕਈ ਸਕੂਲਾਂ ਨੂੰ ਵਾਰ-ਵਾਰ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਾਲ ਪੰਜਾਬ ਸਣੇ ਕਈ ਸੂਬਿਆਂ ਦੇ ਲੋਕ ਦਹਿਸ਼ਤ ਵਿਚ ਹਨ। ਦਿੱਲੀ ਤੋਂ ਕਈ ਸਕੂਲਾਂ ਤੋਂ ਬਾਅਦ ਅੱਜ ਬੈਂਗਲੁਰੂ ਦੇ ਲਗਭਗ 40 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਪੂਰਾ ਸ਼ਹਿਰ ਕੰਬ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੰਬ ਦੀਆਂ ਇਹ ਧਮਕੀਆਂ ਇਕ ਈਮੇਲ ਰਾਹੀਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਸਾਰੇ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ। ਇਸ ਧਮਕੀ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ।