ਪੱਛਮੀ ਬੰਗਾਲ ਵਿਚ ਬੰਬ ਧਮਾਕਾ, ਭਾਜਪਾ ਦੇ 6 ਵਰਕਰ ਜ਼ਖਮੀ

03/06/2021 9:07:56 PM

ਕੋਲਕਾਤਾ - ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਵਿਚ ਕਥਿਤ ਤੌਰ 'ਤੇ ਤ੍ਰਿਣਮੂਲ ਦੇ ਵਰਕਰਾਂ ਵਲੋਂ ਕੀਤੇ ਗਏ ਬੰਬ ਧਮਾਕੇ ਵਿਚ ਭਾਜਪਾ ਦੇ 6 ਵਰਕਰ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। 
ਪੁਲਸ ਸੂਤਰਾਂ ਮੁਤਾਬਕ 6 ਵਿਚੋਂ 2 ਵਰਕਰਾਂ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸ਼ੁੱਕਰਵਾਰ ਰਾਤ ਨੂੰ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਪਿੱਛੋਂ ਜ਼ਿਲੇ ਦੇ ਗੋਸਾਬਾ ਖੇਤਰ ਵਿਚ ਜਦੋਂ ਭਾਜਪਾ ਦੇ ਵਰਕਰ ਘਰ ਵਾਪਸ ਆ ਰਹੇ ਸਨ ਤਾਂ ਸਥਾਨਕ ਤ੍ਰਿਣਮੂਲ ਵਰਕਰਾਂ ਨੇ ਉਨ੍ਹਾਂ 'ਤੇ ਬੰਬ ਸੁੱਟਿਆ। ਪੁਲਸ ਦਾ ਦਾਅਵਾ ਹੈ ਕਿ ਭਾਜਪਾ ਦੇ ਇਕ ਵਰਕਰ ਦੇ ਘਰ ਵਿਚ ਦੇਸੀ ਬੰਬ ਬਣਾਇਆ ਜਾ ਰਿਹਾ ਸੀ ਅਤੇ ਅਚਾਨਕ ਹੀ ਉਸ ਵਿਚ ਧਮਾਕਾ ਹੋ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News