ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ, ਨਾਜਾਇਜ਼ ਨਿਰਮਾਣ ਦਾ ਦੋਸ਼

Tuesday, Nov 29, 2022 - 11:15 PM (IST)

ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ, ਨਾਜਾਇਜ਼ ਨਿਰਮਾਣ ਦਾ ਦੋਸ਼

ਗੁਰੂਗ੍ਰਾਮ (ਭਾਸ਼ਾ) : ਅਧਿਕਾਰੀਆਂ ਨੇ ਮੰਗਲਵਾਰ ਨੂੰ ਸੋਹਨਾ ਵਿੱਚ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ 3 ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਨਗਰ ਨਿਯੋਜਨ ਸਬੰਧੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਨਗਰ ਨਿਯੋਜਕ (ਡੀ. ਟੀ. ਪੀ.) ਅਮਿਤ ਮਧੋਲੀਆ ਨੇ ਕਿਹਾ ਕਿ ਇਹ ਝੀਲ ਦੇ ਜਲ ਗ੍ਰਹਿਣ ਖੇਤਰ ਵਿਚ ਬਣੇ ਅਣਅਧਿਕਾਰਤ ਫਾਰਮ ਹਾਊਸ ਸਨ। ਇਨ੍ਹਾਂ ਤਿੰਨਾਂ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਅਰਾਵਲੀ ਰੇਂਜ ਵਿਚ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਕੇਰਲ ਦੀ 22 ਸਾਲਾ ਲੜਕੀ ਨਾਲ ਬੇਂਗਲੁਰੂ ’ਚ ਗੈਂਗਰੇਪ, ਦੋਸ਼ੀ ਗ੍ਰਿਫ਼ਤਾਰ

ਸੋਨਯਾ ਘੋਸ਼ ਬਨਾਮ ਹਰਿਆਣਾ ਸੂਬਾ ਮਾਮਲੇ ਵਿਚ ਐੱਨ. ਜੀ. ਟੀ. ਦੇ ਹੁਕਮ ਦੀ ਪਾਲਣਾ ਕਰਦੇ ਹੋਏ ਪੁਲਸ ਦੀ ਮਦਦ ਨਾਲ ਤਿੰਨਾਂ ਫਾਰਮ ਹਾਊਸਾਂ ਖਿਲਾਫ਼ ਮੁਹਿੰਮ ਚਲਾਈ ਗਈ। ਸਦਰ ਸੋਹਨਾ ਦੇ ਥਾਣਾ ਇੰਚਾਰਜ ਦੀ ਅਗਵਾਈ ਵਿਚ ਪੁਲਸ ਦੀ ਇਕ ਟੀਮ ਉਥੇ ਤਾਇਨਾਤ ਕੀਤੀ ਗਈ ਸੀ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ’ਤੇ ਪੁਸ਼ਟੀ ਕੀਤੀ ਕਿ 3 ਫਾਰਮਹਾਊਸਾਂ ਵਿਚੋਂ ਇਕ ਗਾਇਕ ਦਲੇਰ ਮਹਿੰਦੀ ਦਾ ਹੈ, ਜੋ ਲਗਭਗ ਡੇਢ ਕਰੋੜ ਏਕੜ ਵਿਚ ਬਣਿਆ ਹੈ।


author

Mandeep Singh

Content Editor

Related News