ਵੱਡੀ ਜਿੱਤ ਨਾਲ ਕੰਗਨਾ ਰਣੌਤ ਦਾ ਸਿਆਸੀ ਸਫ਼ਰ ਸ਼ੁਰੂ,  ਨਹੀਂ ਆਉਂਦੀ ਡਰਾਈਵਿੰਗ, 3 ਵਾਰ ਹੋ ਚੁੱਕੈ ਐਕਸੀਡੈਂਟ

Wednesday, Jun 05, 2024 - 02:07 PM (IST)

ਵੱਡੀ ਜਿੱਤ ਨਾਲ ਕੰਗਨਾ ਰਣੌਤ ਦਾ ਸਿਆਸੀ ਸਫ਼ਰ ਸ਼ੁਰੂ,  ਨਹੀਂ ਆਉਂਦੀ ਡਰਾਈਵਿੰਗ, 3 ਵਾਰ ਹੋ ਚੁੱਕੈ ਐਕਸੀਡੈਂਟ

ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ ਤੋਂ ਬਾਅਦ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਚੋਣ ਨਤੀਜੇ 2024 ਤੋਂ ਜਿੱਤ ਦਾ ਝੰਡਾ ਲਹਿਰਾਇਆ ਹੈ। ਕੰਗਨਾ ਦੀ ਪਛਾਣ ਹੁਣ ਹਿੰਦੀ ਸਿਨੇਮਾ ਦੀ ਇਕ ਅਦਾਕਾਰਾ ਵਜੋਂ ਨਹੀਂ ਰਹੀ ਸਗੋਂ ਦੇਸ਼ ਦੀ ਸੰਸਦ ਮੈਂਬਰ ਵਜੋਂ ਨਵਾਂ ਖਿਤਾਬ ਹਾਸਲ ਕਰ ਲਿਆ ਹੈ। ਭਾਰੀ ਬਹੁਮਤ ਨਾਲ ਚੋਣ ਜਿੱਤਣ ਮਗਰੋਂ ਕੰਗਨਾ ਰਣੌਤ ਦੇ ਨਿੱਜੀ ਜ਼ਿੰਦਗੀ ਨਾਲ ਜੁੜੇ ਕਿੱਸਿਆਂ ਨੂੰ ਲੈ ਕੇ ਕਾਫ਼ੀ ਚਾਰਚਾਵਾਂ ਹੋ ਰਹੀਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਸਲ ਜ਼ਿੰਦਗੀ 'ਚ ਕੰਗਨਾ ਰਣੌਤ ਨੂੰ ਕਾਰ ਚਲਾਉਣੀ ਨਹੀਂ ਆਉਂਦੀ।

ਨਹੀਂ ਆਉਂਦੀ ਕੰਗਨਾ ਰਣੌਤ ਨੂੰ ਕਾਰ ਚਲਾਉਣੀ
ਕੰਗਨਾ ਰਣੌਤ ਹਿੰਦੀ ਸਿਨੇਮਾ ਦੀ ਮਜ਼ਬੂਤ ਤੇ ਬੇਬਾਕ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ। ਉਹ ਆਪਣੇ ਬੇਬਾਕ ਅੰਦਾਜ਼ ਲਈ ਕਾਫੀ ਮਸ਼ਹੂਰ ਹੈ। ਕੰਗਨਾ ਹਰ ਮੁੱਦੇ 'ਤੇ ਬੋਲਣ ਤੋਂ ਪਿੱਛੇ ਨਹੀਂ ਹਟਦੀ, ਸ਼ਾਇਦ ਇਸੇ ਲਈ ਉਸ ਨੂੰ ਇੰਡਸਟਰੀ ਦੀ ਕੁਈਨ ਵੀ ਕਿਹਾ ਜਾਂਦਾ ਹੈ। ਕੁਝ ਸਾਲ ਪਹਿਲਾਂ ਆਪਣੀ ਫ਼ਿਲਮ 'ਧਾਕੜ' ਦੀ ਪ੍ਰਮੋਸ਼ਨ ਦੌਰਾਨ ਕੰਗਨਾ ਰਣੌਤ ਨੇ ਆਪਣੇ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਦੱਸਿਆ ਸੀ ਕਿ ਉਸ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਉਸ ਨੇ ਕਿਹਾ ਸੀ ਕਿ ਮੈਂ ਕਾਰ ਸਿੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸਫ਼ਲ ਹੀ ਰਹੀ। ਜਦੋਂ ਮੈਂ ਡ੍ਰਾਈਵਿੰਗ ਸਿੱਖ ਰਹੀ ਸੀ, ਮੈਨੂੰ ਤਿੰਨ ਵਾਰ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਮੈਂ ਦੁਬਾਰਾ ਗੱਡੀ ਸਿੱਖਣ ਦੀ ਹਿੰਮਤ ਨਹੀਂ ਕੀਤੀ। 

ਇਹ ਖ਼ਬਰ ਵੀ ਪੜ੍ਹੋ -  ਦਿਲਜੀਤ ਦੇ ਮੁਰੀਦ ਹੋਏ 'ਨਿਊ ਜਰਸੀ' ਦੇ ਗਵਰਨਰ ਫਿਲ ਮਰਫੀ, ਕੀਤੀ ਰੱਜ ਕੇ ਦੋਸਾਂਝਾਵਾਲੇ ਦੀ ਤਾਰੀਫ਼

ਸਿਆਸਤ 'ਚ ਸ਼ਾਨਦਾਰ ਆਗਾਜ਼
ਲੋਕ ਸਭਾ ਚੋਣਾਂ 2024 'ਚ ਕੰਗਨਾ ਰਣੌਤ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੀ ਹੈ। ਕੰਗਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਕੋਸ਼ਿਸ਼ 'ਚ ਹੀ ਜਿੱਤ ਦਾ ਸਵਾਦ ਚੱਖਿਆ। ਉਹ ਆਪਣੇ ਜੱਦੀ ਸ਼ਹਿਰ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਗਰਜੇ। ਕੰਗਨਾ ਖ਼ਿਲਾਫ਼ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਦੀ ਚੁਣੌਤੀ ਰਹੀ ਪਰ ਸ਼ਾਇਦ ਮੰਡੀ ਦੇ ਲੋਕਾਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਉਨ੍ਹਾਂ ਨੇ ਆਪਣੀ ਨਵੀਂ ਸੰਸਦ ਮੈਂਬਰ ਵਜੋਂ ਕੰਗਨਾ ਰਣੌਤ ਦੇ ਨਾਂ ਨੂੰ ਮਨਜ਼ੂਰੀ ਦਿੱਤੀ। ਅਭਿਨੇਤਰੀ ਨੇ ਵਿਕਰਮਾਦਿਤਿਆ ਨੂੰ 755 ਦੇ ਮੁਕਾਬਲੇ 74 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਜਿੱਤ ਲਈ ਹਿੰਦੀ ਸਿਨੇਮਾ ਦੇ ਸਾਰੇ ਸੈਲੇਬਸ ਕੰਗਨਾ ਰਣੌਤ ਨੂੰ ਵਧਾਈਆਂ ਦੇ ਰਹੇ ਹਨ।
ਕੰਗਨਾ ਰਣੌਤ ਨੇ 537022 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਉਮੀਦਵਾਰ ਨੂੰ 74755 ਵੋਟਾਂ ਨਾਲ ਹਰਾਇਆ ਹੈ। ਚੋਣ ਨਤੀਜਿਆਂ ਤੋਂ ਉਤਸ਼ਾਹਿਤ ਕੰਗਨਾ ਨੇ ਕਿਹਾ, ਖੈਰ, ਹੁਣ ਉਸ ਨੂੰ ਫਜ਼ੂਲ ਗੱਲਾਂ ਕਰਨ ਦਾ ਨਤੀਜਾ ਭੁਗਤਣਾ ਪਵੇਗਾ। ਔਰਤ ਬਾਰੇ ਅਜਿਹੀਆਂ ਘਟੀਆ ਗੱਲਾਂ ਕਹਿਣਾ ਅੱਜ ਸਪੱਸ਼ਟ ਹੁੰਦਾ ਜਾ ਰਿਹਾ ਹੈ। ਜਿਸ ਤਰ੍ਹਾਂ ਸਾਨੂੰ ਲੀਡ ਮਿਲੀ ਹੈ, ਉਹ ਲੀਡ ਭਾਰਤੀ ਜਨਤਾ ਪਾਰਟੀ ਨੂੰ ਮੰਡੀ ਖੇਤਰ ਤੋਂ ਮਿਲੀ ਹੈ। ਮੰਡੀ ਦੇ ਲੋਕਾਂ ਨੇ ਧੀਆਂ ਦੀ ਬੇਇਜ਼ਤੀ ਨੂੰ ਚੰਗੀ ਤਰ੍ਹਾਂ ਨਹੀਂ ਲਿਆ। ਜਿੱਥੋਂ ਤੱਕ ਮੇਰੇ ਮੁੰਬਈ ਜਾਣ ਦਾ ਸਵਾਲ ਹੈ, ਇਹ ਮੇਰਾ ਜਨਮ ਸਥਾਨ ਹੈ। ਇੱਥੇ ਮੈਂ ਲੋਕਾਂ ਦੀ ਸੇਵਾ ਲਈ ਤਿਆਰ ਰਹਾਂਗਾ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਂ ਤੇ ਇਹ ਚੋਣ ਲੜੀ ਹੈ ਅਤੇ ਉਸੇ ਵਿਸ਼ਵਾਸ ਦਾ ਨਤੀਜਾ ਹੈ ਕਿ ਅਸੀਂ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਸੈਂਟਰ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਸਾਨੂੰ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਅਤੇ ਸਹਿਯੋਗ ਚਾਹੀਦਾ ਹੋਵੇਗਾ। ਮੰਡੀ ਦਾ ਭਵਿੱਖ ਹੁਣ ਉੱਜਵਲ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਕੀ ਸ਼ੁਭਮਨ ਗਿੱਲ ਇਸ ਅਦਾਕਾਰਾ ਨਾਲ ਝੂਟ ਰਿਹੈ ਪਿਆਰ ਦੀਆਂ ਪੀਂਘਾਂ? ਵਿਆਹ ਨੂੰ ਲੈ ਕੇ ਛਿੜੀ ਨਵੀਂ ਚਰਚਾ

ਕੀ ਫ਼ਿਲਮੀ ਕਰੀਅਰ ਰੱਖੇਗੀ ਜ਼ਾਰੀ
ਜ਼ਿਕਰਯੋਗ ਹੈ ਕਿ ਵੋਟਿੰਗ ਤੋਂ ਪਹਿਲਾਂ ਪ੍ਰਚਾਰ ਦੌਰਾਨ ਕੰਗਨਾ ਰਨੌਤ ਨੇ ਕਿਹਾ ਸੀ ਕਿ ਜੇਕਰ ਉਹ ਇਹ ਜਿੱਤ ਹਾਸਲ ਕਰਦੀ ਹੈ ਤਾਂ ਬਾਲੀਵੁੱਡ ਛੱਡ ਦੇਵੇਗੀ। ਅਦਾਕਾਰਾ ਦੇ ਇਸ ਬਿਆਨ ਕਾਰਨ ਲੋਕਾਂ ਨੂੰ ਬਹੁਤ ਹੈਰਾਨੀ ਹੋਈ ਸੀ। ਹੁਣ ਜਦੋਂ ਕਿ ਕੰਗਨਾ ਚੋਣਾਂ ਜਿੱਤ ਚੁੱਕੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਉਹ ਹੁਣ ਕੀ ਫ਼ੈਸਲਾ ਲੈਂਦੀ ਹੈ। ਮੰਡੀ 'ਚ ਕੰਗਨਾ ਦਾ ਮੁਕਾਬਲਾ ਕਾਂਗਰਸ ਦੇ ਵਿਕਰਮਾਦਿੱਤ ਸਿੰਘ ਦੇ ਨਾਲ ਸੀ, ਜਿਹੜਾ ਮਹਾਰਾਜਾ ਪਰਿਵਾਰ ਨਾਲ ਸਬੰਧ ਰਖਦਾ ਹੈ ਅਤੇ ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਵੀਰਭਦਰਾ ਦੇ ਪੁੱਤਰ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਵੱਡੀ ਜਿੱਤ 'ਤੇ KRK ਨੇ ਦਿੱਤੀ ਵਧਾਈ, ਕਿਹਾ- ਅੱਜ ਰਣੌਤ ਨੇ ਸਮ੍ਰਿਤੀ ਇਰਾਨੀ ਦਾ ਕਰੀਅਰ ਕਰ 'ਤਾ ਬਰਬਾਦ

ਇਸ ਫ਼ਿਲਮ 'ਚ ਆਵੇਗੀ ਨਜ਼ਰ 
ਸੰਸਦ ਮੈਂਬਰ ਬਣਨ ਤੋਂ ਬਾਅਦ ਹਰ ਕਿਸੇ ਦੇ ਦਿਮਾਗ 'ਚ ਇਹੀ ਸਵਾਲ ਉੱਠ ਰਿਹਾ ਹੈ ਕਿ ਕੀ ਕੰਗਨਾ ਰਣੌਤ ਆਪਣਾ ਐਕਟਿੰਗ ਕਰੀਅਰ ਜਾਰੀ ਰੱਖੇਗੀ ਜਾਂ ਨਹੀਂ। ਕੰਗਨਾ ਦੀ ਮੋਸਟ ਅਵੇਟਿਡ ਫ਼ਿਲਮ 'ਐਮਰਜੈਂਸੀ' ਦੀ ਕਾਫੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ ਤੇ ਹਰ ਕੋਈ ਇਸ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਫ਼ਿਲਮ 'ਚ ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ। ਹਾਲਾਂਕਿ 'ਐਮਰਜੈਂਸੀ' ਦੀ ਰਿਲੀਜ਼ਿੰਗ ਡੇਟ ਅਜੇ ਤੈਅ ਨਹੀਂ ਕੀਤੀ ਗਈ ਹੈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News