ਵਿਅਕਤੀ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਬਰਾਮਦ, ਪੁਲਸ ਕਰ ਰਹੀ ਮਾਮਲੇ ਦੀ ਜਾਂਚ

Wednesday, Sep 25, 2024 - 12:53 AM (IST)

ਵਿਅਕਤੀ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਬਰਾਮਦ, ਪੁਲਸ ਕਰ ਰਹੀ ਮਾਮਲੇ ਦੀ ਜਾਂਚ

ਗਾਜ਼ੀਆਬਾਦ — ਗਾਜ਼ੀਆਬਾਦ ਦੇ ਸਿਹਾਨੀ ਗੇਟ ਥਾਣਾ ਖੇਤਰ ਦੀ ਨਹਿਰੂ ਨਗਰ ਕਾਲੋਨੀ 'ਚ ਮੰਗਲਵਾਰ ਸਵੇਰੇ ਇਕ ਵਿਅਕਤੀ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਬਰਾਮਦ ਹੋਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਡਿਪਟੀ ਕਮਿਸ਼ਨਰ (ਸਿਟੀ) ਰਾਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਿਸ਼ਭ ਗੁਪਤਾ (28) ਵਜੋਂ ਹੋਈ ਹੈ, ਜੋ ਵਪਾਰੀ ਸੀ ਅਤੇ ਪੰਚਵਟੀ ਕਲੋਨੀ ਦਾ ਰਹਿਣ ਵਾਲਾ ਸੀ।

ਉਸ ਨੇ ਦੱਸਿਆ ਕਿ ਰਿਸ਼ਭ ਆਪਣੇ ਤਿੰਨ ਦੋਸਤਾਂ ਪੁਲਕਿਤ ਗੋਇਲ, ਅਨੁਜ ਸ਼ਰਮਾ ਅਤੇ ਮੁਕੁਲ ਗੋਇਲ ਨਾਲ ਸੋਮਵਾਰ ਰਾਤ ਨੂੰ ਗਾਜ਼ੀਆਬਾਦ ਤੋਂ ਹਰਿਦੁਆਰ ਲਈ ਰਵਾਨਾ ਹੋਏ ਸਨ। ਪੁਲਸ ਦੇ ਡਿਪਟੀ ਕਮਿਸ਼ਨਰ (ਸਿਟੀ) ਨੇ ਦੱਸਿਆ ਕਿ ਪੁਲਸ ਨੇ ਮੁਕੁਲ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹਰਿਦੁਆਰ ਜਾਣ ਦੀ ਬਜਾਏ ਮੇਰਠ ਤੋਂ ਗਾਜ਼ੀਆਬਾਦ ਪਰਤਿਆ ਅਤੇ ਜਦੋਂ ਉਹ ਨਹਿਰੂ ਨਗਰ ਪਹੁੰਚਿਆ ਤਾਂ ਅਨੁਜ ਨੇ ਰਿਸ਼ਭ ਨੂੰ ਗੋਲੀ ਮਾਰ ਦਿੱਤੀ ਗੋਲੀ ਉਸ ਦੇ ਸਿਰ ਵਿਚ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਗੋਇਲ ਨੇ ਪੁਲਸ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਤਿੰਨੇ ਦੋਸਤ ਲਾਸ਼ ਅਤੇ ਦੇਸੀ ਪਿਸਤੌਲ ਨੂੰ ਸੜਕ ਕਿਨਾਰੇ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ (ਚਾਰ ਵਿਅਕਤੀ) ਕਾਰੋਬਾਰ ਵਿਚ ਹਿੱਸੇਦਾਰ ਸਨ ਅਤੇ ਉਨ੍ਹਾਂ ਵਿਚਕਾਰ ਪੈਸਿਆਂ ਦਾ ਝਗੜਾ ਸੀ। ਉਨ੍ਹਾਂ ਦੱਸਿਆ ਕਿ ਮੁਕੁਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਕਿਤ ਅਤੇ ਅਨੁਜ ਫਰਾਰ ਹਨ।


author

Inder Prajapati

Content Editor

Related News