ਨੀਲੇ ਡਰੰਮ ਤੋਂ ਬਾਅਦ ਲਾਲ ਅਟੈਚੀ! ਕੁੜੀ ਦੀ ਇਸ ਹਾਲ 'ਚ ਮਿਲੀ ਲਾਸ਼, ਗੈਂਗਰੇਪ ਦਾ ਖਦਸ਼ਾ
Sunday, Feb 01, 2026 - 07:18 PM (IST)
ਰੋਹਤਾਸ, (ਬਿਹਾਰ)- ਬਿਹਾਰ ਦੇ ਰੋਹਤਾਸ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਥੇ ਡੇਹਰੀ ਨਗਰ ਥਾਣਾ ਖੇਤਰ ਦੇ ਰੇਲਵੇ ਸਟੇਸ਼ਨ ਨੇੜੇ ਸਬਜ਼ੀ ਮੰਡੀ ਕੋਲ ਕੂੜੇ ਦੇ ਢੇਰ ਵਿੱਚੋਂ ਇੱਕ ਲਾਲ ਰੰਗ ਦੇ ਟ੍ਰਾਲੀ ਬੈਗ ਵਿੱਚ ਬੰਦ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਦਾ ਖੁਲਾਸਾ ਐਤਵਾਰ ਸਵੇਰੇ ਉਸ ਸਮੇਂ ਹੋਇਆ ਜਦੋਂ ਸਫਾਈ ਕਰਮਚਾਰੀ ਕੂੜਾ ਚੁੱਕਣ ਪਹੁੰਚੇ ਅਤੇ ਉਨ੍ਹਾਂ ਨੂੰ ਬੈਗ ਵਿੱਚੋਂ ਤੇਜ਼ ਬਦਬੂ ਆਉਣ 'ਤੇ ਸ਼ੱਕ ਹੋਇਆ।
ਜਾਣਕਾਰੀ ਅਨੁਸਾਰ, ਜਦੋਂ ਪੁਲਸ ਅਤੇ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਟ੍ਰਾਲੀ ਬੈਗ ਖੋਲ੍ਹਿਆ, ਤਾਂ ਅੰਦਰੋਂ ਲਗਭਗ 25 ਤੋਂ 30 ਸਾਲ ਦੀ ਮੁਟਿਆਰ ਦੀ ਲਾਸ਼ ਮਿਲੀ। ਲਾਸ਼ ਅਰਧ-ਨਗਨ ਹਾਲਤ ਵਿੱਚ ਸੀ ਅਤੇ ਕਾਤਲਾਂ ਨੇ ਬੜੀ ਯੋਜਨਾਬੱਧ ਤਰੀਕੇ ਨਾਲ ਇਸ ਨੂੰ ਪਹਿਲਾਂ ਇੱਕ ਬੋਰੇ ਵਿੱਚ ਪੈਕ ਕਰਕੇ ਟੇਪ ਨਾਲ ਸੀਲ ਕੀਤਾ ਸੀ, ਫਿਰ ਟ੍ਰਾਲੀ ਬੈਗ ਵਿੱਚ ਪਾ ਕੇ ਪਲਾਸਟਿਕ ਨਾਲ ਬੰਨ੍ਹਿਆ ਹੋਇਆ ਸੀ। ਪੁਲਸ ਨੂੰ ਖਦਸ਼ਾ ਹੈ ਕਿ ਕਤਲ ਕਿਤੇ ਹੋਰ ਕਰਕੇ ਲਾਸ਼ ਨੂੰ ਇੱਥੇ ਲਿਆ ਕੇ ਸੁੱਟਿਆ ਗਿਆ ਹੈ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ ਸਵਾਗਤ

ਇਹ ਵੀ ਪੜ੍ਹੋ- ਕਾਂਗਰਸ ਛੱਡਦੇ ਸਾਰ ਨਵਜੋਤ ਕੌਰ ਸਿੱਧੂ ਨੇ ਦੱਸ'ਤਾ ਅਗਲਾ ਪਲਾਨ
ਐੱਫ.ਐੱਸ.ਐੱਲ. ਟੀਮ ਦੇ ਜਾਂਚ ਅਧਿਕਾਰੀ ਪ੍ਰਭਾਤ ਕੁਮਾਰ ਅਨੁਸਾਰ, ਮੁਟਿਆਰ ਦੇ ਸਰੀਰ ਅਤੇ ਨਿੱਜੀ ਅੰਗਾਂ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ, ਜਿਸ ਕਾਰਨ ਗੈਂਗਰੇਪ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਖਦਸ਼ਾ ਹੈ ਕਿ ਦਰਿੰਦਗੀ ਤੋਂ ਬਾਅਦ ਗਲਾ ਘੁੱਟ ਕੇ ਅਤੇ ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕਰਕੇ ਕਤਲ ਕੀਤਾ ਗਿਆ ਹੈ। ਪੁਲਸ ਵੱਲੋਂ ਫਿੰਗਰਪ੍ਰਿੰਟ ਅਤੇ ਹੋਰ ਫੋਰੈਂਸਿਕ ਸਬੂਤ ਜੁਟਾਏ ਗਏ ਹਨ।
ਹਾਲਾਂਕਿ, ਪੋਸਟਮਾਰਟਮ ਕਰਨ ਵਾਲੇ ਡਾਕਟਰ ਵਿਮਲੇਂਦਰ ਕੁਮਾਰ ਨੇ ਐੱਫ.ਐੱਸ.ਐੱਲ. ਦੇ ਦਾਵਿਆਂ ਤੋਂ ਉਲਟ ਬਿਆਨ ਦਿੱਤਾ ਹੈ। ਉਨ੍ਹਾਂ ਅਨੁਸਾਰ, ਸਰੀਰ 'ਤੇ ਗਲਾ ਘੁੱਟਣ ਜਾਂ ਕੋਈ ਸਪੱਸ਼ਟ ਸਰੀਰਕ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰੀਰ 'ਤੇ ਜੋ ਨਿਸ਼ਾਨ ਹਨ, ਉਹ ਲਾਸ਼ ਨੂੰ ਮੋੜ ਕੇ ਰੱਖਣ ਕਾਰਨ ਪਏ ਦਬਾਅ ਦੇ ਨਿਸ਼ਾਨ ਹੋ ਸਕਦੇ ਹਨ। ਅੰਤਿਮ ਨਤੀਜੇ ਲਈ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ।
ਫਿਲਹਾਲ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਸ ਦੇ ਸਾਸਾਰਾਮ ਦੀ ਰਹਿਣ ਵਾਲੀ ਹੋਣ ਦਾ ਖਦਸ਼ਾ ਹੈ। ਪੁਲਸ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੈਗ ਉੱਥੇ ਕੌਣ ਛੱਡ ਕੇ ਗਿਆ ਸੀ। ਡੇਹਰੀ ਦੇ ਐੱਸ.ਡੀ.ਪੀ.ਓ. ਗੌਰਵ ਕੁਮਾਰ ਯਾਦਵ ਨੇ ਭਰੋਸਾ ਦਿੱਤਾ ਹੈ ਕਿ ਸਬੂਤਾਂ ਦੇ ਆਧਾਰ 'ਤੇ ਜਲਦੀ ਹੀ ਘਟਨਾ ਦਾ ਖੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ! Budget ਤੋਂ ਪਹਿਲਾਂ 85 ਹਜ਼ਾਰ ਰੁਪਏ ਘੱਟ ਗਿਆ ਰੇਟ
