ਸ਼ਰਾਬ ਦੇ ਠੇਕੇ ''ਤੇ ਸੇਲਜ਼ਮੈਨ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਜਾਂਚ ''ਚ ਜੁੱਟੀ ਪੁਲਸ

Thursday, Oct 26, 2017 - 04:36 PM (IST)

ਸ਼ਰਾਬ ਦੇ ਠੇਕੇ ''ਤੇ ਸੇਲਜ਼ਮੈਨ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਜਾਂਚ ''ਚ ਜੁੱਟੀ ਪੁਲਸ

ਬਾਗਪਤ—ਬਾਗਪਤ 'ਚ ਇਕ ਦਿਲ ਦਹਿਲਾ ਦੇਣ ਵਾਲਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੇਖੌਫਰ ਬਦਮਾਸ਼ਾਂ ਨੇ ਠੇਕੇ ਦੇ ਸੇਲਜ਼ਮੈਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਲਦੀ ਹੀ ਕਤਲ ਦਾ ਖੁਲਾਸਾ ਕਰਨ ਦਾ ਦਾਅਵਾ ਕਰ ਰਹੀ ਹੈ। 
ਕੋਤਵਾਲੀ ਬੜੌਤ ਖੇਤਰ ਦੇ ਲੁਹਾਰੀ ਪਿੰਡ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਦੇ ਬਾਹਰ ਬਣੇ ਸਰਕਾਰੀ ਸ਼ਰਾਬ ਦੇ ਠੇਕੇ 'ਤੇ ਸੇਲਜ਼ਮੈਨ ਦੀ ਨੌਕਰ ਕਰਦੇ ਸਨ ਅਤੇ ਰਾਤੀ ਵੀ ਇੱਥੇ ਰੁੱਕਿਆ ਕਰਦੇ ਸੀ ਅਤੇ ਸਵੇਰੇ ਜਿਸ ਤਰ੍ਹਾਂ ਹੀ ਉਨ੍ਹਾਂ ਦਾ ਭਤੀਜਾ ਨਾਸ਼ਤਾ ਲੈ ਕੇ ਠੇਕੇ ਪੁੱਜਾ ਤਾਂ ਜ਼ਮੀਨ 'ਤੇ ਅੰਗਰੇਜ਼ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੋਈ ਸੀ। ਜਿਸ ਦੇ ਬਾਅਦ ਇਸ ਦੀ ਸੂਚਨਾ ਪਰਿਵਾਰਕ ਮੈਬਰਾਂ ਅਤੇ ਪਿੰਡ ਵਾਸੀਆਂ ਨੂੰ ਦਿੱਤੀ ਗਈ।
ਅੰਗਰੇਜ਼ ਸਿੰਘ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਪਰਿਵਾਰਕ ਮੈਬਰਾਂ ਦਾ ਮੰਨੋ ਤਾਂ ਸ਼ਰਾਬ ਦੇ ਠੇਕੇ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਲੁੱਟ ਦੇ ਵਿਰੋਧ 'ਚ ਹੀ ਉਸ ਦਾ ਕਤਲ ਕੀਤਾ ਗਿਆ ਹੈ, ਕਿਉਂਕਿ 15 ਦਿਨ ਪਹਿਲੇ ਠੇਕੇ 'ਤੇ ਲੁੱਟ ਦੀ ਵਾਰਦਾਤ ਹੋਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News