ਬਿਹਾਰ : ਮਹਾਨੰਦਾ ਨਦੀ ''ਚ ਕਿਸ਼ਤੀ ਪਲਟਣ ਨਾਲ 7 ਲੋਕਾਂ ਦੀ ਮੌਤ, 50 ਲਾਪਤਾ

Friday, Oct 04, 2019 - 10:03 AM (IST)

ਬਿਹਾਰ : ਮਹਾਨੰਦਾ ਨਦੀ ''ਚ ਕਿਸ਼ਤੀ ਪਲਟਣ ਨਾਲ 7 ਲੋਕਾਂ ਦੀ ਮੌਤ, 50 ਲਾਪਤਾ

ਮਾਲਦਾ— ਬਿਹਾਰ ਦੇ ਕਟਿਹਾਰ ਖੇਤਰ 'ਚ ਵੀਰਵਾਰ ਰਾਤ ਮਹਾਨੰਦਾ ਨਦੀ 'ਚ ਇਕ ਕਿਸ਼ਤੀ ਦੇ ਪਲਟਣ ਨਾਲ 7 ਲੋਕਾਂ ਦੇ ਮਰਨ ਦੀ ਖਬਰ ਹੈ, ਜਦੋਂ ਕਿ 50 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਹੁਣ ਤੱਕ 28 ਲੋਕਾਂ ਨੂੰ ਬਚਾਇਆ ਜਾ ਚੁਕਿਆ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਕਿਸ਼ਤੀ 'ਚ 50 ਤੋਂ ਵਧ ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੀਰਵਾਰ ਰਾਤ ਉਸ ਸਮੇਂ ਹੋਇਆ, ਜਦੋਂ ਮਹਾਨੰਦਾ ਨਦੀ 'ਚ ਇਕ ਕਿਸ਼ਤੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ।

PunjabKesariਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਲੋਕ ਦੌੜ ਦੇਖਣ ਤੋਂ ਬਾਅਦ ਇਕ ਕਿਸ਼ਤੀ 'ਤੇ ਵਾਪਸ ਆ ਰਹੇ ਸਨ। ਰਾਸ਼ਟਰੀ ਆਫਡ ਰਾਹਤ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਿਸ਼ਤੀ 'ਚ ਸਵਾਰ ਲੋਕ ਪੱਛਮੀ ਬੰਗਾਲ ਦੇ ਮਾਲਦਾ ਤੋਂ ਬਿਹਾਰ ਦੇ ਕਟਿਹਾਰ ਜਾ ਰਹੇ ਸਨ। ਇਸੇ ਦੌਰਾਨ ਕਿਸ਼ਤੀ ਪਲਟਣ ਨਾਲ ਇਸ 'ਤੇ ਸਵਾਰ ਸਾਰੇ ਲੋਕ ਨਦੀ 'ਚ ਡਿੱਗ ਗਏ।

PunjabKesariਹਾਦਸੇ ਦੀ ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੇ ਸਥਾਨਕ ਗੋਤਾਖੋਰਾਂ ਅਤੇ ਪੁਲਸ ਨੇ ਲੋਕਾਂ ਦੀ ਤਲਾਸ਼ ਲਈ ਵੱਡਾ ਸਰਚ ਆਪਰੇਸ਼ਨ ਸ਼ੁਰੂ ਕੀਤਾ। ਹਾਲਾਂਕਿ ਹਾਦਸੇ ਦੇ ਕਾਰਨ ਅਤੇ ਇਸ 'ਚ ਹਤਾਹਤ ਲੋਕਾਂ ਦੀ ਗਿਣਤੀ ਦੇ ਵਿਸ਼ੇ 'ਚ ਹੁਣ ਤੱਕ ਪ੍ਰਸ਼ਾਸਨ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲੇ 'ਚ ਗਣੇਸ਼ ਮੂਰਤੀ ਦੇ ਵਿਸਰਜਨ ਦੌਰਾਨ ਵੀ ਕਿਸ਼ਤੀ ਪਲਟਣ ਨਾਲ ਇਸ 'ਚ ਸਵਾਰ ਕਈ ਲੋਕ ਨਦੀ 'ਚ ਡੁੱਬ ਗਏ ਸਨ। ਇਸ ਹਾਦਸੇ 'ਚ 10 ਤੋਂ ਵਧ ਲੋਕਾਂ ਦੀ ਮੌਤ ਹੋਈ ਸੀ।


author

DIsha

Content Editor

Related News