ਬਲਿਊ ਵ੍ਹੇਲ, ਕਿਕੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਹੋਰ ਜਾਨਲੇਵਾ ਚੈਲੇਂਜ
Saturday, Aug 25, 2018 - 03:44 PM (IST)

ਮੁੰਬਈ— ਇੰਟਰਨੈੱਟ 'ਤੇ ਇਨੀਂ ਦਿਨੀਂ ਚੈਲੇਂਜਾਂ ਦਾ ਦੌਰ ਆ ਗਿਆ ਹੈ। ਬਲਿਊ ਵ੍ਹੇਲ, ਮੋਮੋ, ਡੇਅਰ ਅਤੇ ਬ੍ਰੇਵ, ਕਿਕੀ ਤੋਂ ਬਾਅਦ ਇਕ ਨਵਾਂ ਚੈਲੇਂਜ ਲੋਕਾਂ ਨੂੰ ਆਪਣੀ ਜਾਨ ਖਤਰੇ 'ਚ ਪਾਉਣ ਲਈ ਉਕਸਾ ਰਿਹਾ ਹੈ। ਹੱਥ 'ਚ ਇਕ ਵੱਡੀ ਛੱਤਰੀ ਦੇ ਸਹਾਰੇ ਕਿਸੇ ਇਮਾਰਤ ਦੀ ਛੱਤ ਜਾਂ ਹੋਰ ਉੱਚੀ ਜਗ੍ਹਾ ਤੋਂ ਛਾਲ ਲਗਾਉਣ ਦਾ ਚੈਲੇਂਜ ਇਸ 'ਚ ਦਿੱਤਾ ਜਾਂਦਾ ਹੈ ਮਤਲਬ ਇਸ 'ਚ ਜਾਨ ਜਾਣ ਦਾ ਵੀ ਖਤਰਾ ਹੈ। ਇਸ ਲਈ ਸੁਰੱਖਿਆ ਵਿਸ਼ੇਸ਼ਕਾਂ ਨਾਲ ਪੁਲਸ ਵੀ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਕਿ ਮੈਰੀ ਪਾਪਿੰਸ ਨਾਂ ਦੇ ਇਸ ਚੈਲੇਂਜ ਨੂੰ ਭੁੱਲ ਕੇ ਵੀ ਨਾ ਕਰੋ।
ਬੀਤੇ ਸਾਲ ਬਲਿਊ ਵ੍ਹੇਲ ਚੈਲੇਂਜ ਪੁਲਸ ਲਈ ਸਿਰਦਰਦ ਬਣਿਆ ਸੀ। ਇਸ ਸਾਲ ਕਿਕੀ ਚੈਲੇਂਜ ਨਾਲ ਨਿਪਟਣ ਲਈ ਪੁਲਸ ਕੋਸ਼ਿਸ਼ ਕਰ ਰਹੀ ਹੈ। ਸੋਸ਼ਲ ਮੀਡੀਆ 'ਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਕਿਕੀ ਚੈਲੇਂਜ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਚੱਲਦੀ ਕਾਰ ਤੋਂ ਉੱਤਰ ਕੇ ਡਾਂਸ ਕਰਦੇ ਹੋਏ ਆਪਣੀ ਵੀਡੀਓ ਬਣਾਉਣੀ ਹੁੰਦੀ ਹੈ। ਇਹ ਚੈਲੇਂਜ ਬੇਹੱਦ ਖਤਰੇ ਵਾਲਾ ਹੋਣ ਦੇ ਬਾਵਜੂਦ ਨੌਜਵਾਨਾਂ ਵਿਚਕਾਰ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ। ਇਸ ਵਿਚਕਾਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਚ ਕੂਦੇ ਮਤਲਬ ਮੈਰੀ ਨਾਂ ਦੇ ਇਸ ਚੈਲੇਂਜ ਦੇ ਰੂਪ 'ਚ ਨਵੀਂ ਚੁਣੌਤੀ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਮੈਰੀ ਪਾਪਿੰਗ ਨਾਂ ਦਾ ਇਹ ਨਵਾਂ ਚੈਲੇਂਜ ਬੇਹੱਦ ਹੀ ਖਤਰਨਾਕ ਅਤੇ ਜਾਨਲੇਵਾ ਹੈ। ਇਸ ਚੈਲੇਂਜ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਇਕ ਵੱਡੀ ਛੱਤਰੀ ਦੀ ਜ਼ਰੂਰਤ ਪੈਂਦੀ ਹੈ। ਇਸ 'ਚ ਛੱਤਰੀ ਦੀ ਵਰਤੋਂ ਪੈਰਾਸ਼ੂਟ ਦੀ ਤਰ੍ਹਾਂ ਕੀਤੀ ਜਾਂਦੀ ਹੈ। ਇਸ ਚੈਲੇਂਜ ਨੂੰ ਸਵੀਕਾਰ ਕਰਨ ਵਾਲੇ ਵਿਅਕਤੀ ਨੂੰ ਕਿਸੇ ਇਮਾਰਤ ਦੀ ਛੱਤ 'ਤੇ ਜਾਂ ਉੱਚੀ ਜਗ੍ਹਾ 'ਤੇ ਜਾ ਕੇ ਇਸ ਛੱਤਰੀ ਨੂੰ ਪੈਰਾਸ਼ੂਟ ਦੀ ਤਰ੍ਹਾਂ ਖੋਲ੍ਹ ਕੇ ਉੱਥੋਂ ਛਾਲ ਮਾਰਨੀ ਪੈਂਦੀ ਹੈ। ਇਹ ਚੈਲੇਂਜ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਇਸ 'ਚ ਭਾਗ ਲੈਣ ਵਾਲੇ ਦੀ ਜਾਨ ਵੀ ਜਾ ਸਕਦੀ ਹੈ। ਸੋਸ਼ਲ ਮੀਡੀਆ 'ਤੇ ਇਸ ਚੈਲੇਂਜ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਨ੍ਹਾਂ ਨੂੰ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਚੈਲੇਂਜ ਜਾਨਲੇਵਾ ਸਾਬਤ ਹੋ ਸਕਦਾ ਹੈ। ਹੁਣ ਇਸ ਚੈਲੇਂਜ ਦੇ ਆਉਣ ਤੋਂ ਬਾਅਦ ਪੁਲਸ ਨੌਜਵਾਨਾਂ ਨੂੰ ਇਸ ਤੋਂ ਸਾਵਧਾਨ ਰਹਿਣ ਲਈ ਸੁਚੇਤ ਕਰ ਰਹੀ ਹੈ।