ਹਸਪਤਾਲ ਦੇ ਬਕਸੇ ’ਚੋਂ ‘ਖੂਨ ਨਾਲ ਲਿਬੜੇ’ ਸਰਜੀਕਲ ਦਸਤਾਨੇ ਮਿਲੇ, 40 ਡਾਕਟਰਾਂ ਨੇ ਦਿੱਤਾ ਅਸਤੀਫ਼ਾ

Friday, Oct 11, 2024 - 09:07 AM (IST)

ਕੋਲਕਾਤਾ (ਭਾਸ਼ਾ) - ਇੱਥੋਂ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਇਕ ਜੂਨੀਅਰ ਡਾਕਟਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਇਕ ਮਰੀਜ਼ ਦਾ ਇਲਾਜ ਕਰਦੇ ਸਮੇਂ ਉਸ ਨੂੰ ਇਕ ਸੀਲਬੰਦ ਡੱਬੇ ’ਚ ‘ਖੂਨ ਨਾਲ ਲਿਬੜੇ’ ਸਰਜੀਕਲ ਦਸਤਾਨੇ ਮਿਲੇ ਹਨ।

ਜੂਨੀਅਰ ਡਾਕਟਰ ਨੇ ਦੱਸਿਆ ਕਿ ਉਸ ਨੂੰ ਇਹ ਦਸਤਾਨੇ ਉਦੋਂ ਮਿਲੇ ਜਦੋਂ ਉਹ ਹਸਪਤਾਲ ਦੇ ਟਰੌਮਾ ਕੇਅਰ ਸੈਂਟਰ ’ਚ ਛੂਤ ਦੀ ਬੀਮਾਰੀ ਤੋਂ ਪੀੜਤ ਇਕ ਮਰੀਜ਼ ਦਾ ਇਲਾਜ ਕਰ ਰਿਹਾ ਸੀ। ਜੇ ਇਹ ਧੱਬੇ ਮਿੱਟੀ ਜਾਂ ਗੰਦਗੀ ਦੇ ਹੁੰਦੇ ਤਾਂ ਮਿਟ ਜਾਣੇ ਸਨ ਪਰ ਅਜਿਹਾ ਲੱਗਦਾ ਹੈ ਕਿ ਇਹ ਖੂਨ ਦੇ ਧੱਬੇ ਹਨ। ਸੂਬੇ ਦੇ ਸਿਹਤ ਵਿਭਾਗ ਦੇ ਕੇਂਦਰੀ ਮੈਡੀਕਲ ਸਪਲਾਈ ਸੈਕਸ਼ਨ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗਾ।

ਜੂਨੀਅਰ ਡਾਕਟਰ ਨੇ ਦੋਸ਼ ਲਾਇਆ ਕਿ ਇਹ ਸਿਰਫ ਆਰ. ਜੀ. ਕਰ ਹਸਪਤਾਲ ਦਾ ਮੁੱਦਾ ਨਹੀਂ ਹੈ। ਵੱਖ-ਵੱਖ ਮੈਡੀਕਲ ਕਾਲਜਾਂ ’ਚ ਇਹ ਸਮੱਸਿਆ ਪਾਈ ਜਾਂਦੀ ਹੈ।

ਐੱਸ. ਐੱਸ. ਕੇ. ਐੱਮ. ਹਸਪਤਾਲ ਦੇ 40 ਡਾਕਟਰਾਂ ਨੇ ਦਿੱਤਾ ਅਸਤੀਫਾ : ਉੱਥੇ ਹੀ ਕੋਲਕਾਤਾ ਸਥਿਤ ਐੱਸ. ਐੱਸ. ਕੇ. ਐੱਮ. (ਸੇਠ ਸੁਖਲਾਲ ਕਰਨੀ ਮੈਮੋਰੀਅਲ) ਸਰਕਾਰੀ ਹਸਪਤਾਲ ਦੇ 5 ਅਕਤੂਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਡਾਕਟਰਾਂ ਨਾਲ ਇਕਜੁੱਟਤਾ ਦਿਖਾਉਣ ਲਈ ਹਸਪਤਾਲ ਦੇ 40 ਡਾਕਟਰਾਂ ਨੇ ਵੀਰਵਾਰ ਨੂੰ ਸਮੂਹਿਕ ਅਸਤੀਫਾ ਦੇ ਦਿੱਤਾ।


Harinder Kaur

Content Editor

Related News