Blinkit ਤੋਂ ਆਰਡਰ ਕੀਤੇ ਆਂਡਿਆਂ ''ਚੋਂ ਆਉਣ ਲੱਗੀ ਬੱਦਬੂ, ਤੋੜ ਕੇ ਦੇਖਿਆ ਤਾਂ ਵਿਚੋਂ ਨਿਕਲਿਆ...
Wednesday, Jun 04, 2025 - 01:21 PM (IST)

ਨੈਸ਼ਨਲ ਡੈਸਕ- ਅੱਜਕੱਲ੍ਹ ਘਰ ਬੈਠੇ ਮਿੰਟਾਂ 'ਚ ਆਨਲਾਈਨ ਕੁਝ ਵੀ ਆਰਡਰ ਕੀਤਾ ਜਾ ਸਕਦਾ ਹੈ ਪਰ ਇਸ ਸਹੂਲਤ ਦੇ ਨਾਲ ਕਈ ਵਾਰ ਗਾਹਕਾਂ ਨੂੰ ਖਰਾਬ ਸਮਾਨ ਮਿਲਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਹਨ। ਹਾਲ ਹੀ 'ਚ ਇਕ ਅਜਿਹੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਇਕ ਵਿਅਕਤੀ ਨੇ ਬਲਿੰਕਿਟ ਤੋਂ ਆਂਡਿਆਂ ਦੀ ਇਕ ਟ੍ਰੇ ਆਰਡਰ ਕੀਤੀ ਅਤੇ ਉਸ ਨੂੰ ਪੂਰੀ ਤਰ੍ਹਾਂ ਸੜੇ ਹੋਏ ਆਂਡੇ ਮਿਲੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
1 ਨਹੀਂ, 2 ਨਹੀਂ... ਪੂਰੀ ਟ੍ਰੇ 'ਚ ਸੜੇ ਹੋਏ ਆਂਡੇ
ਇਕ ਕੰਟੈਂਟ ਕ੍ਰੀਏਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਹੈਰਾਨ ਕਰਨ ਵਾਲਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ 'ਚ ਉਹ ਆਪਣੀ ਬਾਲਕੋਨੀ 'ਚ ਬੈਠਾ ਹੈ ਅਤੇ ਬਲਿੰਕਿਟ ਤੋਂ ਆਰਡਰ ਕੀਤੇ ਗਏ ਆਂਡਿਆਂ ਦੀ ਸਥਿਤੀ ਦਿਖਾ ਰਿਹਾ ਹੈ। ਉਹ ਇਕ-ਇਕ ਕਰਕੇ ਆਂਡਿਆਂ ਨੂੰ ਤੋੜਦਾ ਹੈ ਅਤੇ ਜਿਵੇਂ ਹੀ ਆਂਡਾ ਟੁੱਟਦਾ ਹੈ, ਉਸ 'ਚੋਂ ਕਾਲਾ ਤਰਲ ਪਦਾਰਥ ਨਿਕਲਦਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਂਡੇ ਅੰਦਰੋਂ ਪੂਰੀ ਤਰ੍ਹਾਂ ਸੜੇ ਹੋਏ ਹਨ ਅਤੇ ਉਨ੍ਹਾਂ 'ਚੋਂ ਤੇਜ਼ ਬਦਬੂ ਵੀ ਆ ਰਹੀ ਹੈ। ਵੀਡੀਓ 'ਚ ਆਦਮੀ ਕਹਿੰਦਾ ਹੈ, ਦੇਖੋ ਇਹ ਕਿੰਨਾ ਕਾਲਾ-ਕਾਲਾ ਨਿਕਲ ਰਿਹਾ ਹੈ। ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਆਰਡਰ ਮਿਲਿਆ ਆਂਡਿਆਂ ਤੋਂ ਤੁਰੰਤ ਬਦਬੂ ਆਉਣ ਲੱਗੀ। ਜਿਸ ਤੋਂ ਬਾਅਦ ਉਸ ਨੇ ਤੁਰੰਤ ਆਂਡਿਆਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਪੂਰੀ ਟ੍ਰੇ 'ਚ ਸਾਰੇ ਆਂਡੇ ਖਰਾਬ ਸਨ।
ਆਨਲਾਈਨ ਗ੍ਰੋਸਰੀ ਦੀ ਡਿਲੀਵਰੀ 'ਤੇ ਚੁੱਕੇ ਸਵਾਲ
ਇਹ ਘਟਨਾ ਆਨਲਾਈਨ ਗ੍ਰੋਸਰੀ (ਕਰਿਆਨੇ) ਦੀ ਡਿਲੀਵਰੀ ਪਲੇਟਫਾਰਮਾਂ ਦੇ ਗੁਣਵੱਤਾ ਕੰਟਰੋਲ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਲੋਕ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਦੇ ਨਾਲ-ਨਾਲ ਘਰ ਦਾ ਰਾਸ਼ਨ ਅਤੇ ਸਬਜ਼ੀਆਂ ਵੀ ਬਲਿੰਕਿਟ ਵਰਗੇ ਪਲੇਟਫਾਰਮਾਂ ਤੋਂ ਆਰਡਰ ਕਰਨ ਲੱਗੇ ਹਨ। ਅਜਿਹੇ 'ਚ ਗਾਹਕਾਂ ਨੂੰ ਖ਼ਰਾਬ ਅਤੇ ਇਸਤੇਮਾਲ ਨਾ ਕਰਨ ਲਾਇਕ ਸਾਮਾਨ ਮਿਲਣ ਨਾਲ ਨਾ ਸਿਰਫ਼ ਉਨ੍ਹਾਂ ਦਾ ਭਰੋਸਾ ਟੁੱਟਦਾ ਹੈ ਸਗੋਂ ਇਹ ਸਿਹਤ ਲਈ ਵੀ ਖ਼ਤਰਾ ਪੈਦਾ ਕਰ ਸਕਦਾ ਹੈ। ਫਿਲਹਾਲ ਬਲਿੰਕਿਟ ਜਾਂ ਸੰਬੰਧਤ ਪਲੇਟਫਾਰਮ ਵਲੋਂ ਇਸ ਘਟਨਾ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਗਾਹਕਾਂ ਨੂੰ ਡਿਲਿਵਰੀ ਮਿਲਣ 'ਤੇ ਸਾਮਾਨ ਦੀ ਤੁਰੰਤ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8