ਬਲਿੰਕਨ ਨੇ ਭਾਰਤ ਦੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਲਈ ਢਾਈ ਕਰੋੜ ਡਾਲਰ ਦੀ ਅਮਰੀਕੀ ਮਦਦ ਦਾ ਕੀਤਾ ਐਲਾਨ

Thursday, Jul 29, 2021 - 10:29 AM (IST)

ਬਲਿੰਕਨ ਨੇ ਭਾਰਤ ਦੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਲਈ ਢਾਈ ਕਰੋੜ ਡਾਲਰ ਦੀ ਅਮਰੀਕੀ ਮਦਦ ਦਾ ਕੀਤਾ ਐਲਾਨ

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਅਤੇ ਉਸ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਹਿਯੋਗ ਹੋਰ ਵਧਾਉਣ 'ਤੇ ਦੋਹਾਂ ਪੱਖਾਂ ਦਰਮਿਆਨ ਵਿਆਪਕ ਚਰਚਾ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਭਾਰਤ ਦੇ ਟੀਕਾਕਰਨ ਪ੍ਰੋਗਰਾਮ 'ਚ ਸਹਿਯੋਗ ਲਈ 2.5 ਕਰੋੜ ਡਾਲਰ ਦੇਵੇਗਾ। ਬਲਿੰਕਨ ਨਾਲ ਗੱਲਬਾਤ ਤੋਂ ਬਾਅਦ ਮੀਡੀਆ ਬ੍ਰੀਫਿੰਗ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਭਾਰਤ ਨੂੰ ਅਸਾਧਾਰਣ ਸਹਿਯੋਗ ਦੇਣ ਅਤੇ ਭਾਰਤ 'ਚ ਟੀਕਾ ਉਤਪਾਦਨ ਲਈ ਕੱਚੇ ਮਾਲ ਦੀ ਸਪਲਾਈ ਨੂੰ ਖੁੱਲ੍ਹਾ ਰੱਖਣ ਲਈ ਅਮਰੀਕਾ ਦਾ ਧੰਨਵਾਦ ਕੀਤਾ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਤੋਂ ਪੈਦਾ ਹੋਈਆਂ ਯਾਤਰਾ ਚੁਣੌਤੀਆਂ 'ਤੇ ਵੀ ਚਰਚਾ ਹੋਈ।

ਇਹ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਪਹੁੰਚੇ ਭਾਰਤ, ਅੱਜ ਐੱਸ. ਜੈਸ਼ੰਕਰ ਨਾਲ ਕਰਨਗੇ ਮੁਲਾਕਾਤ

ਬਲਿੰਕਨ ਨੇ ਕਿਹਾ ਕਿ ਕੁਝ ਹੀ ਅਜਿਹੇ ਸੰਬੰਧ ਹਨ, ਜੋ ਅਮਰੀਕਾ ਭਾਰਤ ਵਿਚਾਲੇ ਰਿਸ਼ਤੇ ਤੋਂ ਵੱਧ ਅਹਿਮ ਹਨ ਅਤੇ ਉਨ੍ਹਾਂ ਦਾ ਦੇਸ਼ ਮਹਾਮਾਰੀ ਦੇ ਸ਼ੁਰੂਆਤੀ ਪੜਾਅ 'ਚ ਭਾਰਤ ਵਲੋਂ ਉਸ ਨੂੰ ਪ੍ਰਦਾਨ ਕੀਤੀ ਗਈ ਮਦਦ ਨੂੰ ਨਹੀਂ ਭੁੱਲੇਗਾ। ਉਨ੍ਹਾਂ ਨੇ ਟਵੀਟ ਕੀਤਾ,''ਅੱਜ ਮੈਨੂੰ ਭਾਰਤ ਦੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਨੂੰ ਸਹਿਯੋਗ ਪਹੁੰਚਾਉਣ ਲਈ ਯੂ.ਐੱਸ.ਐੱਡ. ਦੇ ਮਾਧਿਅਮ ਨਾਲ ਅਮਰੀਕੀ ਸਰਕਾਰ ਵਲੋਂ 2.5 ਕਰੋੜ ਡਾਲਰ ਦਾ ਐਲਾਨ ਕਰਨ ਦੀ ਖੁਸ਼ੀ ਹੈ। ਅਮਰੀਕਾ ਦੇ ਸਹਿਯੋਗ ਨਾਲ ਭਾਰਤ 'ਚ ਟੀਕਾ ਸਪਲਾਈ ਮਜ਼ਬੂਤ ਕਰ ਕੇ ਜ਼ਿੰਦਗੀਆਂ ਬਚਾਉਣ 'ਚ ਮਦਦ ਮਿਲੇਗੀ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News