ਅਨੋਖਾ ਵਿਆਹ: ਲਾੜਾ ਈ-ਰਿਕਸ਼ੇ 'ਤੇ ਲੈਣ ਪੁੱਜਿਆ ਲਾੜੀ, ਨੇਤਰਹੀਣ ਬਣੇ ਬਰਾਤੀ
Thursday, May 12, 2022 - 10:22 AM (IST)
ਭਿਵਾਨੀ (ਭਾਸ਼ਾ)- ਹਰਿਆਣਾ ਦੇ ਭਿਵਾਨੀ 'ਚ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਲਾੜਾ ਘੋੜੀ 'ਤੇ ਨਹੀਂ ਸਗੋਂ ਈ-ਰਿਕਸ਼ਾ 'ਤੇ ਸਵਾਰ ਹੋ ਕੇ ਆਪਣੀ ਪਤਨੀ ਨੂੰ ਲੈਣ ਪੁੱਜਿਆ। ਇਸ 'ਚ ਸਭ ਤੋਂ ਅਨੋਖੀ ਗੱਲ ਇਹ ਰਹੀ ਕਿ ਲਾੜਾ ਅਤੇ ਲਾੜੀ ਦੋਵੇਂ ਨੇਤਰਹੀਣ ਹਨ। ਸ਼ਹਿਰ 'ਚ ਰੂਪਾ ਚੰਪਾ ਗਲੀ 'ਚ ਸਥਿਤ ਜੀਣਮਾਤਾ ਮੰਦਰ 'ਚ ਹੋਏ ਵਿਆਹ 'ਚ ਲਾੜਾ, ਲਾੜੀ ਦੇ ਨਾਲ ਬਾਰਾਤੀ ਵੀ ਨੇਤਰਹੀਣ ਹੀ ਪੁੱਜੇ। ਈ-ਰਿਕਸ਼ਾ 'ਤੇ ਸਵਾਰ ਹੋ ਕੇ ਨੇਤਰਹੀਣ ਸੰਦੀਪ ਜਦੋਂ ਆਪਣੀ ਜੀਵਨ ਸਾਥੀ ਨੂੰ ਲੈਣ ਪੁੱਜਿਆ ਤਾਂ ਰਿਕਸ਼ਾ ਦੇ ਅੱਗੇ ਇਕ ਹੋਰ ਰਿਕਸ਼ਾ 'ਚ ਰੱਖੇ ਡੀਜੇ ਦੀ ਧੁੰਨ 'ਤੇ ਸੰਦੀਪ ਦੇ ਦੋਸਤ ਬਹੁਤ ਨੱਚੇ। ਨੇਤਰਹੀਣਾਂ ਦਾ ਡਾਂਸ ਦੇਖ ਕੇ ਹਰ ਕਿਸੇ ਨੇ ਦੰਦਾਂ ਹੇਠ ਉਂਗਲੀਆਂ ਦਬਾ ਲਈਆਂ।
ਇਹ ਵੀ ਪੜ੍ਹੋ : ਸ਼ਰਮਨਾਕ! ਝਾਂਜਰ ਚੋਰੀ ਕਰਨ ਦੇ ਸ਼ੱਕ 'ਚ 4 ਸਾਲਾ ਮਾਸੂਮ ਦਾ ਕਤਲ ਕਰ ਮਿੱਟੀ 'ਚ ਦੱਬੀ ਲਾਸ਼
ਇਸ ਨੇਤਰਹੀਣ ਜੋੜੇ ਦੇ ਜੀਵਨ 'ਚ ਉੱਜਾਲਾ ਲਿਆਉਣ ਦਾ ਕੰਮ ਦ੍ਰਿਸ਼ਟੀ ਬਾਧਿਤ ਦਿਵਯਾਂਗ ਸਸ਼ਕਤੀਕਰਨ ਸੰਸਥਾ ਵਲੋਂ ਸੰਚਾਲਤ ਨੇਤਰਹੀਣ ਸਕੂਲ ਨੇ ਲਿਆ। ਸੰਸਥਾ ਦੇ ਸੰਸਥਾਪਕ ਸੀਕੇ ਗੋਸਾਈ ਨੇ ਦੱਸਿਆ ਕਿ ਨੇਤਰਹੀਣ ਸੰਦੀਪ ਅਤੇ ਮੀਰਾ ਦਾ ਵਿਆਹ ਕਰਵਾਉਣ ਦਾ ਜੋ ਮੌਕਾ ਉਨ੍ਹਾਂ ਨੂੰ ਮਿਲਿਆ ਹੈ, ਉਸ ਨੂੰ ਉਹ ਭਗਵਾਨ ਦਾ ਬਹੁਤ ਵੱਡਾ ਆਸ਼ੀਰਵਾਦ ਮੰਨਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਨੇਤਰਹੀਣਾਂ ਨੇ ਸਕੂਲ 'ਚ ਸਿੱਖਿਆ ਗ੍ਰਹਿਣ ਕੀਤੀ ਅਤੇ ਹੁਣ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦੋਵੇਂ ਇਕ-ਦੂਜੇ ਦਾ ਸਾਥ ਚੰਗੀ ਤਰ੍ਹਾਂ ਨਿਭਾਉਣਗੇ ਅਤੇ ਬਿਹਤਰ ਜੀਵਨ ਬਿਤਾਉਣਗੇ। ਔਰਤਾਂ ਨੇ ਮੰਗਲ ਗੀਤ ਗਾ ਕੇ ਨਵੇਂ ਵਿਆਹੇ ਜੋੜੇ ਲਈ ਭਗਵਾਨ ਤੋਂ ਪ੍ਰਾਰਥਨਾ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ