ਤਾਮਿਲਨਾਡੂ ’ਚ ਪਟਾਕਾ ਫੈਕਟਰੀ ’ਚ ਅੱਗ, 7 ਦੀ ਮੌਤ

Saturday, Mar 21, 2020 - 12:27 AM (IST)

ਤਾਮਿਲਨਾਡੂ ’ਚ ਪਟਾਕਾ ਫੈਕਟਰੀ ’ਚ ਅੱਗ, 7 ਦੀ ਮੌਤ

ਵਿਰੂਧੁਨਗਰ –ਤਾਮਿਲਨਾਡੂ ਵਿਚ ਵਿਰੂਧੁਨਗਰ ਜ਼ਿਲੇ ਦੇ ਚਿਪੀਪਰਈ ਪਿੰਡ ਵਿਚ ਇਕ ਨਿੱਜੀ ਪਟਾਕਾ ਫੈਕਟਰੀ ਵਿਚ ਐਤਵਾਰ ਨੂੰ ਅੱਗ ਲੱਗ ਜਾਣ ਨਾਲ 5 ਔਰਤਾਂ ਸਮੇਤ 7 ਲੋਕਾਂ ਦੀ ਸੜ ਕੇ ਮੌਤ ਹੋ ਗਈ ਅਤੇ 3 ਹੋਰ ਬੁਰੀ ਤਰ੍ਹਾਂ ਝੁਲਸ ਗਏ।

ਪੁਲਸ ਨੇ ਦੱਸਿਆ ਕਿ ਰਾਜਮਲ ਫਾਇਰਵਰਕਸ ਫੈਕਟਰੀ ਵਿਚ ਦੁਪਹਿਰ 3.10 ਵਜੇ ਅੱਗ ਲੱਗ ਗਈ ਜਿਸ ਨਾਲ ਪਟਾਕਿਆਂ ਵਿਚ ਲੜੀਵਾਰ ਧਮਾਕੇ ਹੋਏ ਅਤੇ 3 ਗੋਦਾਮ ਤੇ ਸ਼ੈੱਡ ਸੜ ਕੇ ਰਾਖ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਪਟਾਕਿਆਂ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਵਿਚ ਰਗੜ ਕਾਰਣ ਅੱਗ ਲੱਗੀ। ਅੱਗ ਵਿਚ ਝੁਲਸੇ ਲੋਕਾਂ ਨੂੰ ਕੋਵਿਲਪੱਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


author

Inder Prajapati

Content Editor

Related News