CRPF ਸਕੂਲ ਨੇੜੇ ਧਮਾਕਾ, ਮੌਕੇ ''ਤੇ ਪਹੁੰਚੀ ਫਾਇਰ ਬ੍ਰਿਗੇਡ ਤੇ FSL ਟੀਮ

Sunday, Oct 20, 2024 - 09:54 AM (IST)

CRPF ਸਕੂਲ ਨੇੜੇ ਧਮਾਕਾ, ਮੌਕੇ ''ਤੇ ਪਹੁੰਚੀ ਫਾਇਰ ਬ੍ਰਿਗੇਡ ਤੇ FSL ਟੀਮ

ਨਵੀਂ ਦਿੱਲੀ- ਐਤਵਾਰ ਨੂੰ ਧਮਾਕੇ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਇਲਾਕੇ 'ਚ ਭੱਜ-ਦੌੜ ਪੈ ਗਈ। ਇਹ ਧਮਾਕਾ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਸਕੂਲ ਦੀ ਕੰਧ ਕੋਲ ਹੋਇਆ। ਧਮਾਕੇ ਦੇ ਤੁਰੰਤ ਬਾਅਦ ਧੂੰਏਂ ਦਾ ਇਕ ਵੱਡਾ ਗੁਬਾਰ ਦੇਖਿਆ ਗਿਆ, ਜਿਸ ਨਾਲ ਸਥਾਨਕ ਲੋਕ ਡਰ 'ਚ ਆ ਗਏ। ਇਹ ਧਮਾਕਾ ਦਿੱਲੀ ਦੇ ਰੋਹਿਣੀ ਸਥਿਤ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਹੋਇਆ। 

ਰੋਹਿਣੀ ਦੇ ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਧਮਾਕੇ ਦੀ ਅਸਲ ਵਜ੍ਹਾ ਦਾ ਪਤਾ ਲਗਾਉਣ ਲਈ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਸ ਤਰ੍ਹਾਂ ਦਾ ਸੀ ਅਤੇ ਇਸ ਦਾ ਸਰੋਤ ਕੀ ਹੈ। ਡੀ.ਸੀ.ਪੀ. ਨੇ ਕਿਹਾ ਕਿ ਮਾਹਿਰ ਟੀਮ ਘਟਨਾ ਦੀ ਪੂਰੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਸਥਿਤੀ ਸਪੱਸ਼ਟ ਹੋਵੇਗੀ। ਦਿੱਲੀ ਪੁਲਸ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਅਤੇ ਫੋਰੈਂਸਿਕ ਸਾਇੰਸ ਲੈਬੋਰੇਟਰੀ (ਐੱਫ.ਐੱਸ.ਐੱਲ.) ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਹੈ। ਐੱਫ.ਐੱਸ.ਐੱਲ. ਦੀ ਟੀਮ ਧਮਾਕੇ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਇਹ ਸਪੱਸ਼ਟ ਕਰੇਗੀ ਕਿ ਇਹ ਕਿਸੇ ਤਰ੍ਹਾਂ ਦਾ ਹਮਲਾ ਹੈ ਜਾਂ ਫਿਰ ਕੋਈ ਹਾਦਸਾ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ ਅੇ ਜਾਂਚ 'ਚ ਸਹਿਯੋਗ ਕਰ ਰਹੀ ਹੈ। ਸੂਤਰਾਂ ਅਨੁਸਾਰ, ਧਮਾਕੇ ਕਾਰਨ ਨੇੜੇ-ਤੇੜੇ ਖੜ੍ਹੀਆਂ ਗੱਡੀਆਂ ਦੇ ਸ਼ੀਸ਼ ਟੁੱਟ ਗਏ ਹਨ। ਕੁਝ ਘਰਾਂ ਦੇ ਸ਼ੀਸ਼ੇ ਟੁੱਟਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News