Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ

Monday, Jun 16, 2025 - 01:01 AM (IST)

Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ

ਨੈਸ਼ਨਲ ਡੈਸਕ- ਪਿਛਲੇ 4 ਦਿਨਾਂ ਵਿੱਚ ਦੇਸ਼ ਵਿੱਚ 4 ਵੱਡੇ ਹਾਦਸੇ ਵਾਪਰੇ ਹਨ, ਜਿਸ ਕਾਰਨ ਦੇਸ਼ ਵਿੱਚ ਸੋਗ ਦਾ ਮਾਹੌਲ ਹੈ। ਪਹਿਲਾ ਹਾਦਸਾ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਇਆ ਸੀ, ਜਿੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। 

ਲੋਕ ਅਜੇ ਅਹਿਮਦਾਬਾਦ ਵਿੱਚ ਵਾਪਰੇ ਜਹਾਜ਼ ਹਾਦਸੇ ਤੋਂ ਉੱਭਰ ਨਹੀਂ ਸਕੇ ਸਨ ਕਿ ਐਤਵਾਰ, 15 ਜੂਨ ਨੂੰ ਵਾਪਰੇ ਵੱਖ-ਵੱਖ ਹਾਦਸਿਆਂ ਕਾਰਨ ਦੇਸ਼ ਇਕ ਵਾਰ ਫਿਰ ਕੰਬ ਉੱਠਿਆ ਹੈ। ਦੱਸ ਦੇਈਏ ਕਿ ਐਤਵਾਰ ਨੂੰ ਕੇਦਾਰਨਾਥ ਨੇੜੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਐਤਵਾਰ, 15 ਜੂਨ  ਨੂੰ ਮਥੁਰਾ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ, ਜਿੱਥੇ ਖੁਦਾਈ ਦੌਰਾਨ ਚਾਰ ਤੋਂ 5 ਘਰ ਢਹਿ ਗਏ। ਇਹ ਖਦਸ਼ਾ ਹੈ ਕਿ ਕਈ ਲੋਕ ਘਰਾਂ ਦੇ ਮਲਬੇ ਹੇਠ ਦੱਬੇ ਹੋਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਇੰਦਰਾਣੀ ਨਦੀ 'ਤੇ ਬਣੇ ਪੁਲ ਦਾ ਅੱਧਾ ਹਿੱਸਾ ਢਹਿਣ ਕਾਰਨ 30 ਦੇ ਕਰੀਬ ਲੋਕ ਰੁੜ੍ਹ ਗਏ, ਜਿਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। 

ਇਹ ਵੀ ਪੜ੍ਹੋ- 'ਜਦੋਂ ਹੋਸ਼ ਆਇਆ...', Plane Crash 'ਚ ਜ਼ਿੰਦਾ ਬਚੇ ਯਾਤਰੀ ਨੇ ਸੁਣਾਈ ਖੌਫ਼ਨਾਕ ਆਪਬੀਤੀ

ਕੇਦਾਰਨਾਥ ਨੇੜੇ ਹੈਲੀਕਾਪਟਰ ਹਾਦਸਾ

PunjabKesari

ਐਤਵਾਰ ਨੂੰ ਉਤਰਾਖੰਡ ਵਿੱਚ ਚਾਰਧਾਮ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਦਰਅਸਲ, ਕੇਦਾਰਨਾਥ ਤੋਂ ਗੁਪਤਕਾਸ਼ੀ ਆ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ 23 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ, ਆਰੀਅਨ ਕੰਪਨੀ ਦਾ ਹੈਲੀਕਾਪਟਰ ਐਤਵਾਰ ਸਵੇਰੇ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਸਵੇਰੇ 5.30 ਵਜੇ ਗੌਰੀਕੁੰਡ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਰੁਦਰਪ੍ਰਯਾਗ ਦੇ ਰਹਿਣ ਵਾਲੇ ਵਿਕਰਮ ਸਿੰਘ, ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਰਹਿਣ ਵਾਲੇ ਵਿਨੋਦ ਦੇਵੀ ਅਤੇ ਤੁਸਤੀ ਸਿੰਘ, ਮਹਾਰਾਸ਼ਟਰ ਦੇ ਪ੍ਰਿੰਸ ਸੁਰੇਸ਼ ਜੈਸਵਾਲ, ਸ਼ਾਰਦਾ ਜੈਸਵਾਲ ਅਤੇ ਰਾਜਸਥਾਨ ਦੇ ਕਾਸ਼ੀ ਦੇ ਰਹਿਣ ਵਾਲੇ ਕੈਪਟਨ ਰਾਜੀਵ ਵਜੋਂ ਹੋਈ ਹੈ।

ਇਹ ਵੀ ਪੜ੍ਹੋ- 'ਆਖਰੀ ਸੈਲਫੀ'! ਪਰਿਵਾਰ ਦਾ ਸੁਪਨਾ, ਜੋ ਹਵਾ ’ਚ ਫਨਾਹ ਹੋ ਗਿਆ

ਮੁਥੁਰਾ 'ਚ ਡਿੱਗੇ ਕਈ ਮਕਾਨ, ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ

PunjabKesari

ਮਥੁਰਾ ਦੇ ਗੋਵਿੰਦ ਨਗਰ ਇਲਾਕੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਸ਼ਾਹਗੰਜ ਦਰਵਾਜ਼ਾ ਇਲਾਕੇ ਵਿੱਚ ਸਿੱਧ ਬਾਬਾ ਮੰਦਰ ਨੇੜੇ ਜ਼ਮੀਨ ਖਿਸਕਣ ਕਾਰਨ 5 ਘਰ ਢਹਿ ਗਏ। ਘਰਾਂ ਦੇ ਢਹਿਣ ਕਾਰਨ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਨੇੜੇ ਉਸਾਰੀ ਅਧੀਨ ਕੰਧ 'ਤੇ ਕੰਮ ਕਰ ਰਹੇ ਮਜ਼ਦੂਰਾਂ ਸਮੇਤ ਇੱਕ ਦਰਜਨ ਲੋਕ ਮਲਬੇ ਵਿੱਚ ਫਸ ਗਏ। ਪੁਲਸ ਪ੍ਰਸ਼ਾਸਨ ਜੇਸੀਬੀ ਅਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਮੌਕੇ 'ਤੇ ਬਚਾਅ ਕਾਰਜ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਮਲਬੇ ਹੇਠ ਦੱਬੇ 4 ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ। ਜ਼ਖਮੀਆਂ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ- ਰਾਜਾ ਦੀ ਮੌਤ ਤੋਂ ਪਹਿਲਾਂ ਹੀ ਪੰਡਿਤ ਨੇ ਕਰ'ਤੀ ਸੀ ਭਵਿੱਖਬਾਣੀ

ਮਹਾਰਾਸ਼ਟਰ 'ਚ ਪੁਲ ਢਹਿਣ ਕਾਰਨ 30 ਦੇ ਕਰੀਬ ਲੋਕ ਰੁੜ੍ਹੇ

PunjabKesari

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਮਾਵਲ ਤਹਿਸੀਲ ਦੇ ਤਾਲੇਗਾਂਵ ਦਭਾਦੇ ਨੇੜੇ ਕੁੰਡਮਾਲਾ ਇਲਾਕੇ ਵਿੱਚ ਐਤਵਾਰ ਨੂੰ ਇੱਕ ਪੁਰਾਣਾ ਲੋਹੇ ਦਾ ਪੁਲ ਢਹਿ ਗਿਆ। ਇਹ ਪੁਲ ਇੰਦਰਾਣੀ ਨਦੀ 'ਤੇ ਬਣਾਇਆ ਗਿਆ ਸੀ, ਜਿੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਢਹਿ ਗਿਆ ਸੀ। ਇਹ ਪੁਲ ਕਈ ਮਹੀਨਿਆਂ ਤੋਂ ਵਾਹਨਾਂ ਲਈ ਬੰਦ ਸੀ ਪਰ ਕਿਹਾ ਜਾ ਰਿਹਾ ਹੈ ਕਿ ਇਹ ਅਜੇ ਵੀ ਖੁੱਲ੍ਹਾ ਸੀ, ਜਿਸ 'ਤੇ ਭਾਰੀ ਬਾਰਸ਼ ਅਤੇ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਦੇਖਣ ਲਈ ਬਹੁਤ ਸਾਰੇ ਸੈਲਾਨੀ ਅਤੇ ਸਥਾਨਕ ਲੋਕ ਇਕੱਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਹੁਣ ਤਕ 2 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- 'ਕਦੇ ਜਹਾਜ਼ 'ਚ ਨਹੀਂ ਬੈਠਾਂਗਾ...', Plane Crash ਦੀ ਵੀਡੀਓ ਬਣਾਉਣ ਵਾਲਾ ਅਜੇ ਵੀ ਖੌਫ਼ 'ਚ

ਯੂਪੀ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਬਾਰਾ ਖੇਤਰ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਦੋ ਨਾਬਾਲਗ ਕੁੜੀਆਂ ਅਤੇ ਇੱਕ ਹੋਰ ਵਿਅਕਤੀ ਸਮੇਤ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ।

ਬਾਰਾ ਤਹਿਸੀਲਦਾਰ ਦਫ਼ਤਰ ਤੋਂ ਜਾਰੀ ਜਾਣਕਾਰੀ ਅਨੁਸਾਰ, ਯਮੁਨਾਨਗਰ ਦੇ ਬਾਰਾ ਤਹਿਸੀਲ ਖੇਤਰ ਦੇ ਸੋਨਬਰਸਾ ਪਿੰਡ ਦੇ ਵਸਨੀਕ ਵੀਰੇਂਦਰ ਵਨਵਾਸੀ, ਪਤਨੀ ਪਾਰਵਤੀ ਅਤੇ ਦੋ ਧੀਆਂ ਰਾਧਾ (3) ਅਤੇ ਕਰਿਸ਼ਮਾ (2) ਇੱਕ ਕੱਚੇ ਘਰ ਵਿੱਚ ਰਹਿੰਦੇ ਸਨ। ਤੂਫ਼ਾਨ ਦੌਰਾਨ ਬਿਜਲੀ ਡਿੱਗਣ ਕਾਰਨ ਘਾਹ ਦੀ ਛੱਤ ਨੂੰ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਉਹ ਬਾਹਰ ਨਹੀਂ ਨਿਕਲ ਸਕੇ। ਜਦੋਂ ਤੱਕ ਪਿੰਡ ਵਾਸੀਆਂ ਨੇ ਅੱਗ ਬੁਝਾਈ, ਉਦੋਂ ਤੱਕ ਇੱਕੋ ਪਰਿਵਾਰ ਦੇ ਚਾਰੇ ਜੀਅ ਜ਼ਿੰਦਾ ਸੜ ਕੇ ਮਰ ਚੁੱਕੇ ਸਨ।

ਇਹ ਵੀ ਪੜ੍ਹੋ- ਦੋ ਦਿਨ ਪਹਿਲਾਂ ਕਰਵਾਈ Love Marriage ਦਾ ਹੋਇਆ ਖ਼ੌਫਨਾਕ ਅੰਤ!


author

Rakesh

Content Editor

Related News