ਕੇਦਾਰਨਾਥ ਲਈ ਹੈਲੀਕਾਪਟਰ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਦੋ ਮੁਲਜ਼ਮ ਹਿਰਾਸਤ ''ਚ

Friday, Oct 18, 2024 - 11:13 PM (IST)

ਕੇਦਾਰਨਾਥ ਲਈ ਹੈਲੀਕਾਪਟਰ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਦੋ ਮੁਲਜ਼ਮ ਹਿਰਾਸਤ ''ਚ

ਰੁਦਰਪ੍ਰਯਾਗ — ਕੇਦਾਰਨਾਥ ਦੀਆਂ ਟਿਕਟਾਂ ਦੀ ਕਥਿਤ ਕਾਲਾਬਾਜ਼ਾਰੀ 'ਤੇ ਨਕੇਲ ਕੱਸਣ ਲਈ ਪੁਲਸ ਨੇ ਸ਼ੁੱਕਰਵਾਰ ਨੂੰ ਗੁਪਤਕਾਸ਼ੀ ਅਤੇ ਫਾਟਾ ਖੇਤਰਾਂ 'ਚ ਹੈਲੀਕਾਪਟਰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕਈ ਕੰਪਨੀਆਂ ਦੇ ਹੈਲੀਪੈਡ 'ਤੇ ਛਾਪੇਮਾਰੀ ਕਰਕੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਮੁਤਾਬਕ ਗੁਪਤਕਾਸ਼ੀ ਅਤੇ ਫਾਟਾ ਖੇਤਰਾਂ 'ਚ ਚੱਲ ਰਹੇ ਦੋ ਹੋਟਲ ਮਾਲਕਾਂ ਖਿਲਾਫ ਈ-ਮੇਲ ਰਾਹੀਂ ਸ਼ਿਕਾਇਤਾਂ ਮਿਲੀਆਂ ਸਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਮੂਲੀਅਤ ਪਾਈ ਗਈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰੁਦਰਪ੍ਰਯਾਗ ਦੇ ਪੁਲਸ ਸੁਪਰਡੈਂਟ ਅਕਸ਼ੇ ਪ੍ਰਹਲਾਦ ਕੋਂਡੇ ਨੇ ਕਿਹਾ ਕਿ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਕਈ ਹੈਲੀਪੈਡਾਂ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਦੋ ਸ਼ੱਕੀ ਹੋਟਲ ਮਾਲਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ।


author

Inder Prajapati

Content Editor

Related News