6 ਸਾਲਾ ਬੱਚੀ ਦੇ ਕਤਲ ਦਾ ਮਾਮਲਾ: ਪੁਲਸ ਨੇ ਸੁਲਝਾਈ ਗੁੱਥੀ, ਔਲਾਦ ਪ੍ਰਾਪਤੀ ਲਈ ਜੋੜੇ ਨੇ ਖਾਧਾ ਬੱਚੀ ਦਾ ਕਲੇਜਾ
Tuesday, Nov 17, 2020 - 12:25 PM (IST)
ਕਾਨਪੁਰ— ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਘਾਟਮਪੁਰ ਇਲਾਕੇ ਦੇ ਭਦਰਸ ਪਿੰਡ 'ਚ ਐਤਵਾਰ ਦੀ ਸਵੇਰ ਨੂੰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਸੀ। ਇਸ ਘਟਨਾ ਤੋਂ ਬਾਅਦ ਪੁਲਸ ਦੋਸ਼ੀਆਂ ਦੀ ਭਾਲ 'ਚ ਜੁੱਟ ਗਈ ਤਾਂ ਉੱਥੇ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਘਟਨਾ ਨੂੰ ਆਪਣੇ ਧਿਆਨ 'ਚ ਲੈਂਦੇ ਹੋਏ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੁਲਸ ਨੇ ਸੋਮਵਾਰ ਦੀ ਦੇਰ ਰਾਤ ਘਟਨਾ ਦਾ ਖ਼ੁਲਾਸਾ ਕਰ ਦਿੱਤਾ। ਘਟਨਾ ਦਾ ਸੱਚ ਜਾਣਨ ਤੋਂ ਬਾਅਦ ਕਿਸੇ ਦੀ ਵੀ ਰੂਹ ਕੰਬ ਜਾਵੇਗੀ।
ਇਹ ਵੀ ਪੜ੍ਹੋ: ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ
ਜੰਗਲ 'ਚ ਮਿਲੀ ਸੀ ਬੱਚੀ ਦੀ ਲਾਸ਼—
ਮਾਸੂਮ ਬੱਚੀ ਦਾ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਲਾਸ਼ ਜੰਗਲ 'ਚ ਮਿਲਣ ਤੋਂ ਬਾਅਦ ਪੁਲਸ ਹਰ ਪਹਿਲੂ ਤੋਂ ਜਾਂਚ ਕਰਨ ਲਈ ਖੇਤਰੀ ਲੋਕਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਸੀ। ਹੱਥ ਲੱਗੀ ਇਕ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਪਿੰਡ ਦੇ ਹੀ ਅੰਕੁਲ ਅਤੇ ਬੀਰਨ ਨੂੰ ਹਿਰਾਸਤ ਵਿਚ ਲਿਆ। ਸਖਤੀ ਨਾਲ ਪੁੱਛ-ਗਿੱਛ ਦੌਰਾਨ ਦੋਹਾਂ ਨੌਜਵਾਨਾਂ ਨੇ ਕਿਹਾ ਕਿ ਚਾਚਾ ਪਰਸ਼ੁਰਾਮ ਨੇ ਦੋਹਾਂ ਨੂੰ ਬੁਲਾ ਕੇ ਕਿਹਾ ਸੀ ਕਿ ਉਸ ਨੇ ਇਕ ਕਿਤਾਬ 'ਚ ਪੜ੍ਹਿਆ ਹੈ ਕਿ ਜੇਕਰ ਕਿਸੇ ਬੱਚੀ ਦਾ ਕਲੇਜਾ ਅਤੇ ਲੀਵਰ ਉਹ ਆਪਣੀ ਪਤਨੀ ਨਾਲ ਮਿਲ ਕੇ ਖਾਵੇ ਤਾਂ ਔਲਾਦ ਦਾ ਪ੍ਰਾਪਤੀ ਹੋਵੇਗੀ।
ਇਹ ਵੀ ਪੜ੍ਹੋ: ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ
ਚਾਚਾ-ਚਾਚੀ ਨੇ ਖਾਧਾ ਬੱਚੀ ਦਾ ਕਲੇਜਾ ਤੇ ਲੀਵਰ—
ਪਰਸ਼ੂਰਾਮ ਨੇ ਆਪਣੇ ਭਤੀਜੇ ਅੰਕੁਲ ਨੂੰ ਕੁਝ ਪੈਸੇ ਦਿੱਤੇ। ਅੰਕੁਲ ਨੇ ਪਹਿਲਾਂ ਆਪਣੇ ਦੋਸਤ ਬੀਰਨ ਨਾਲ ਸ਼ਰਾਬ ਪੀਤੀ ਅਤੇ ਫਿਰ ਗੁਆਂਢ ਵਿਚ ਹੀ ਰਹਿਣ ਵਾਲੀ ਮਾਸੂਮ ਬੱਚੀ ਨੂੰ ਪਟਾਕੇ ਦਿਵਾਉਣ ਦੇ ਬਹਾਨੇ ਘਰੋਂ ਲੈ ਕੇ ਆਇਆ। ਚਾਚਾ ਪਰਸ਼ੂਰਾਮ ਦੇ ਕਹੇ ਮੁਤਾਬਕ ਜੰਗਲ ਵਿਚ ਪਹਿਲਾਂ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ 'ਚ ਢਿੱਡ ਚੀਰ ਕੇ ਅੰਦਰੋਂ ਸਾਰੇ ਅੰਗ ਕੱਢ ਲਏ ਅਤੇ ਚਾਚਾ ਪਰਸ਼ੂਰਾਮ ਨੂੰ ਜਾ ਕੇ ਦਿੱਤੇ। ਅੰਕੁਲ ਨੇ ਦੱਸਿਆ ਕਿ ਚਾਚਾ ਪਰਸ਼ੂਰਾਮ ਨੇ ਚਾਚੀ ਨਾਲ ਮਿਲ ਕੇ ਬੱਚੀ ਦਾ ਕਲੇਜਾ ਅਤੇ ਲੀਵਰ ਖਾਧਾ ਅਤੇ ਬਾਕੀ ਅੰਗ ਕੁੱਤੇ ਨੂੰ ਖੁਆ ਦਿੱਤੇ। ਫਿਰ ਲਿਫਾਫ਼ੇ ਵਿਚ ਬੰਨ੍ਹ ਕੇ ਸੁੱਟ ਦਿੱਤਾ।
ਇਹ ਵੀ ਪੜ੍ਹੋ: ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ
ਬੱਚੀ ਨੂੰ ਮਾਰਨ ਲਈ ਦੋਸ਼ੀਆਂ ਨੂੰ ਮਿਲੇ ਸੀ 500 ਤੇ 1000 ਰੁਪਏ—
ਅੰਕੁਲ ਨੇ ਅੱਗੇ ਦੱਸਿਆ ਕਿ ਚਾਚਾ ਨੇ ਇਸ ਕੰਮ ਲਈ ਉਸ ਨੂੰ 500 ਅਤੇ ਉਸ ਦੇ ਸਾਥੀ ਬੀਰਨ ਕੁਰੀਲ ਨੂੰ 1000 ਰੁਪਏ 'ਚ ਮਨਾਇਆ ਸੀ। ਓਧਰ ਪੁਲਸ ਅਧਿਕਾਰੀ ਬ੍ਰਿਜੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਪਰਸ਼ੂਰਾਮ ਦਾ ਵਿਆਹ 1999 'ਚ ਹੋਇਆ ਸੀ ਪਰ ਉਸ ਦੇ ਘਰ ਕੋਈ ਔਲਾਦ ਨਹੀਂ ਸੀ। ਔਲਾਦ ਦੀ ਚਾਹਤ 'ਚ ਉਸ ਨੇ ਆਪਣੇ ਭਤੀਜੇ ਅੰਕੁਲ ਨੂੰ ਬੱਚੀ ਦਾ ਕਲੇਜਾ ਲੈ ਕੇ ਆਉਣ ਲਈ ਤਿਆਰ ਕੀਤਾ। ਭਤੀਜੇ ਨੇ ਆਪਣੇ ਦੋਸਤ ਬੀਰਨ ਦੀ ਮਦਦ ਲਈ। ਘਟਨਾ ਦੀ ਪੂਰੀ ਜਾਣਕਾਰੀ ਪਰਸ਼ੂਰਾਮ ਅਤੇ ਉਸ ਦੀ ਪਤਨੀ ਸੁਨੈਨਾ ਨੂੰ ਵੀ ਸੀ। ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅੰਕੁਲ ਅਤੇ ਬੀਰਨ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'