ਜਨਾਨੀ ਨੇ ਵੀਡੀਓ ਜਾਰੀ ਕਰ ਕਿਹਾ- ''ਬਲੈਕ ਫੰਗਸ ਨਾਲ ਪੀੜਤ ਪਤੀ ਲਈ ਟੀਕੇ ਨਹੀਂ ਮਿਲੇ ਤਾਂ ਦੇ ਦੇਵਾਂਗੀ ਜਾਨ''

Tuesday, May 18, 2021 - 01:56 PM (IST)

ਇੰਦੌਰ- ਬਲੈਕ ਫੰਗਸ (ਮਿਊਕਰਮਾਈਕੋਸਿਸ) ਸੰਕਰਮਣ ਕਾਰਨ ਇੱਥੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ 40 ਸਾਲਾ ਵਿਅਕਤੀ ਦੀ ਪਤਨੀ ਨੇ ਮੰਗਲਵਾਰ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕੀਤਾ। ਜਨਾਨੀ ਨੇ ਵੀਡੀਓ 'ਚ ਧਮਕੀ ਦਿੱਤੀ ਕਿ ਜੇਕਰ ਉਸ ਦੇ ਪਤੀ ਨੂੰ ਅੱਜ ਜ਼ਰੂਰੀ ਟੀਕੇ ਨਹੀਂ ਮਿਲੇ ਤਾਂ ਉਹ ਇਸੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਦੇ ਦੇਵੇਗੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਜਨਾਨੀ ਇਸ 'ਚ ਕਹਿੰਦੀ ਸੁਣਾਈ ਦੇ ਰਹੀ ਹੈ,''ਮੈਂ ਬਾਂਬੇ ਹਸਪਤਾਲ ਤੋਂ ਬੋਲ ਰਹੀ ਹਾਂ। ਮਰੀਜ਼ (ਜਨਾਨੀ ਦਾ 40 ਸਾਲਾ ਪਤੀ) ਦੀ ਅੱਖ 'ਚ ਦਰਦ ਹੋ ਰਿਹਾ ਹੈ। ਉਸ ਦਾ ਪੂਰਾ ਜਬੜਾ ਦਰਦ ਹੋ ਰਿਹਾ ਹੈ। ਉਹ ਮੇਰੇ ਪਤੀ ਹਨ ਅਤੇ ਬਲੈਕ ਫੰਗਸ ਦੇ ਇਲਾਜ ਲਈ ਦਾਖ਼ਲ ਹਨ. ਮੈਂ ਇਸ ਹਾਲਤ 'ਚ ਉਨ੍ਹਾਂ ਨੂੰ ਕਿੱਥੇ ਲੈ ਕੇ ਜਾਵਾਂਗੀ? ਟੀਕਾ (ਐਮਫੋਟੇਰਿਸਿਨ-ਬੀ) ਹਸਪਤਾਲ 'ਚ ਨਹੀਂ ਮਿਲ ਰਹੇ ਹਨ ਅਤੇ ਹਸਪਤਾਲ ਦੇ ਬਾਹਰ ਵੀ ਨਹੀਂ ਮਿਲ ਰਹੇ ਹਨ।''

ਇਹ ਵੀ ਪੜ੍ਹੋ : ਦੁਖਦਾਇਕ ! ਜੌੜੇ ਭਰਾਵਾਂ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਕੋਰੋਨਾ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ

ਪਰੇਸ਼ਾਨ ਜਨਾਨੀ ਨੇ ਵੀਡੀਓ 'ਚ ਭਾਵੁਕ ਲਹਿਜੇ 'ਚ ਕਿਹਾ,''ਹੁਣ ਮੇਰੇ ਕੋਲ ਕੀ ਰਸਤਾ ਹੋਣਾ ਚਾਹੀਦਾ? ਮੈਂ ਆਪਣੇ ਪਤੀ ਨੂੰ ਤੜਫ਼ਦੇ ਨਹੀਂ ਦੇਖ ਸਕਦੀ। ਤੁਸੀਂ ਦੱਸੋ ਕਿ ਮੈਨੂੰ ਅੱਗੇ ਕੀ ਕਰਨਾ ਚਾਹੀਦਾ? ਜੇਕਰ ਮੈਨੂੰ ਅੱਜ ਟੀਕੇ ਨਹੀਂ ਮਿਲਦੇ ਹਨ ਤਾਂ ਮੈਂ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਵਾਂਗੀ। ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ ਹੈ।'' ਜਨਾਨੀ ਦੇ ਵਾਇਰਲ ਵੀਡੀਓ 'ਤੇ ਬਾਂਬੇ ਹਸਪਤਾਲ ਦੇ ਮਹਾਪ੍ਰਬੰਧਕ ਰਾਹੁਲ ਪਾਰਾਸ਼ਰ ਨੇ ਕਿਹਾ,''ਅਸੀਂ ਸੰਬੰਧਤ ਜਨਾਨੀ ਨਾਲ ਗੱਲ ਕਰ ਕੇ ਉਸ ਨੂੰ ਸਮਝਾਇਆ ਹੈ। ਉਹ ਹੁਣ ਪਰੇਸ਼ਾਨ ਹੈ। ਉਸ ਦੇ ਪਤੀ ਨੂੰ ਐਮਫੋਟੋਰਿਸਿਨ-ਬੀ ਦੇ 59 ਟੀਕੇ ਪਹਿਲਾਂ ਹੀ ਲੱਗ ਚੁਕੇ ਹਨ। ਉਸ ਨੂੰ ਦਵਾਈ ਦੇ ਹੋਰ ਟੀਕਿਆਂ ਦੀ ਜ਼ਰੂਰਤ ਹੈ।'' 

ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ ਹਰਿਆਣਾ ’ਚ ਵਧਿਆ ਬਲੈਕ ਫੰਗਸ ਦਾ ਖ਼ਤਰਾ, CM ਖੱਟੜ ਨੇ ਦਿੱਤੇ ਇਹ ਨਿਰਦੇਸ਼

ਪਾਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ 'ਚ ਫਿਲਹਾਲ ਟੀਕੇ ਉਪਲੱਬਧ ਨਹੀਂ ਹਨ। ਲਿਹਾਜਾ ਜਨਾਨੀ ਦੇ ਪਤੀ ਅਤੇ ਬਲੈਕ ਫੰਗਸ ਦੇ ਦੂਜੇ ਮਰੀਜ਼ਾਂ ਦਾ ਹੋਰ ਫੰਗਸ ਰੋਕੂ ਦਵਾਈਆਂ ਨਾਲ ਇਲਾਜ ਕੀਤਾ ਜਾ ਰਿਹਾ ਹੈ। ਜਨਾਨੀ ਦਾ ਵੀਡੀਓ ਅਜਿਹੇ ਸਮੇਂ ਵਾਇਰਲ ਹੋਇਆ ਹੈ, ਜਦੋਂ ਬਲੈਕ ਫੰਗਸ ਦੇ ਇਲਾਜ 'ਚ ਜ਼ਰੂਰੀ ਐਮਫੋਟੇਰਿਸਿਨ-ਬੀ ਟੀਕਿਆਂ ਦੀ ਭਾਰੀ ਕਿੱਲਤ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਮਿਊਕਰਮਾਈਕੋਸਿਸ ਨੂੰ 'ਬਲੈਕ ਫੰਗਸ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੋਰੋਨਾ ਵਾਇਰਸ ਸੰਕਰਮਣ ਤੋਂ ਉੱਭਰ ਰਹੇ ਅਤੇ ਸਿਹਤਮੰਦ ਹੋ ਚੁਕੇ ਕੁਝ ਮਰੀਜ਼ਾਂ 'ਚ ਇਹ ਬੀਮਾਰੀ ਮਿਲ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ: ਘਰ ’ਚ ਇਕਾਂਤਵਾਸ ਹੋਣ ਦੀ ਨਹੀਂ ਮਿਲੀ ਥਾਂ ਤਾਂ ਵਿਦਿਆਰਥੀ ਨੇ ਦਰੱਖ਼ਤ ’ਤੇ ਬਿਤਾਏ 11 ਦਿਨ


DIsha

Content Editor

Related News