ਰੈਮਡੇਸਿਵਿਰ ਤੋਂ ਬਾਅਦ ਬਲੈਕ ਫੰਗਸ ਨਾਲ ਲੜਨ ਵਾਲੇ ਇੰਜੈਕਸ਼ਨ ਦੀ ਕਾਲਾਬਾਜ਼ਾਰੀ, 4 ਗ੍ਰਿਫਤਾਰ

Friday, May 21, 2021 - 12:06 AM (IST)

ਰੈਮਡੇਸਿਵਿਰ ਤੋਂ ਬਾਅਦ ਬਲੈਕ ਫੰਗਸ ਨਾਲ ਲੜਨ ਵਾਲੇ ਇੰਜੈਕਸ਼ਨ ਦੀ ਕਾਲਾਬਾਜ਼ਾਰੀ, 4 ਗ੍ਰਿਫਤਾਰ

ਅਹਿਮਦਾਬਾਦ - ਕੋਰੋਨਾ ਕਾਲ ਵਿੱਚ ਜ਼ਰੂਰੀ ਚੀਜ਼ਾਂ ਦੀ ਕਾਲਾਬਾਜ਼ਾਰੀ ਨਾਲ ਲੋਕਾਂ ਦੀਆਂ ਮੁਸ਼ਕਲਾਂ ਕਾਫ਼ੀ ਜ਼ਿਆਦਾ ਵਧੀਆਂ ਹਨ। ਹੁਣ ਜਦੋਂ ਕੋਰੋਨਾ ਦੇ ਮਾਮਲੇ ਕਾਬੂ ਵਿੱਚ ਆ ਰਹੇ ਹਨ ਅਤੇ ਆਕਸੀਜਨ ਦੀ ਜ਼ਰੂਰਤ ਵੀ ਘੱਟ ਪੈਣ ਲੱਗੀ ਹੈ, ਅਜਿਹੇ ਵਿੱਚ ਸਿਲੈਂਡਰ ਅਤੇ ਰੈਮਡੇਸਿਵਿਰ ਇੰਜੈਕਸ਼ਨ ਦੀ ਕਾਲਾਬਾਜ਼ਾਰੀ ਵਿੱਚ ਤਾਂ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਹੁਣ ਇਸ ਦੀ ਜਗ੍ਹਾ ਐਂਫੋਟੇਰਿਸਿਨ ਬੀ ਇੰਜੈਕਸ਼ਨ ਨੂੰ ਮਹਿੰਗੇ ਮੁੱਲ ਵਿੱਚ ਵੇਚਿਆ ਜਾ ਰਿਹਾ ਹੈ।

ਇਹ ਉਹੀ ਇੰਜੈਕਸ਼ਨ ਹੈ ਜਿਸ ਨੂੰ ਇਸ ਸਮੇਂ ਬਲੈਕ ਫੰਗਸ ਖ਼ਿਲਾਫ਼ ਇਸਤੇਮਾਲ ਵਿੱਚ ਲਿਆਇਆ ਜਾ ਰਿਹਾ ਹੈ ਪਰ ਕੁੱਝ ਲੋਕਾਂ ਨੇ ਇਸ ਇੰਜੈਕਸ਼ਨ ਦੀ ਵੀ ਕਾਲਾਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਫਿਰ ਮਰੀਜ਼ ਅਤੇ ਉਨ੍ਹਾਂ  ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਣ ਦਾ ਕੰਮ ਕਰ ਰਹੇ ਹਨ।

ਬਲੈਕ ਫੰਗਸ ਇੰਜੈਕਸ਼ਨ ਦੀ ਕਾਲਾਬਾਜ਼ਾਰੀ
ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਚਾਰ ਲੋਕਾਂ ਨੂੰ ਐਂਫੋਟੇਰਿਸਿਨ ਬੀ ਨਾਮਕ ਇੰਜੈਕਸ਼ਨ ਜਿਸ ਨੂੰ ਬਲੈਕ ਫੰਗਸ ਦੇ ਇਲਾਜ ਵਿੱਚ ਅਹਿਮ ਮੰਨਿਆ ਜਾਂਦਾ ਹੈ, ਉਸ ਦੀ ਕਾਲਾਬਾਜ਼ਾਰੀ ਕਰਦੇ ਹੋਏ ਫੜਿਆ ਹੈ। ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਦੋਸ਼ੀਆਂ ਦੇ ਕੋਲੋਂ 8 ਇੰਜੈਕਸ਼ਨ ਜ਼ਬਤ ਕੀਤੇ ਹਨ। ਦੋਸ਼ੀਆਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਇੱਕ ਇੰਜੈਕਸ਼ਨ 10 ਹਜ਼ਾਰ ਰੁਪਏ ਵਿੱਚ ਵੇਚ ਰਹੇ ਸਨ। ਪੁਲਸ ਫਿਲਹਾਲ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News