ਭਾਜਪਾ ਦੀ ‘ਛਲ-ਕਪਟ ਦੀ ਸਿਆਸਤ’ ਨੇ ਗ੍ਰਹਿ ਮੰਤਰਾਲਾ ਤੱਕ ਨੂੰ ਨਹੀਂ ਬਖਸ਼ਿਆ : ਮਹਿਬੂਬਾ

Thursday, Jan 05, 2023 - 11:16 AM (IST)

ਭਾਜਪਾ ਦੀ ‘ਛਲ-ਕਪਟ ਦੀ ਸਿਆਸਤ’ ਨੇ ਗ੍ਰਹਿ ਮੰਤਰਾਲਾ ਤੱਕ ਨੂੰ ਨਹੀਂ ਬਖਸ਼ਿਆ : ਮਹਿਬੂਬਾ

ਸ਼੍ਰੀਨਗਰ (ਭਾਸ਼ਾ)– ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਲਾਉਂਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਸ ਨੇ ਆਪਣੀ ‘ਛਲ-ਕਪਟ ਦੀ ਸਿਆਸਤ’ ਰਾਹੀਂ ਗ੍ਰਹਿ ਮੰਤਰਾਲਾ ਤੱਕ ਨੂੰ ਨਹੀਂ ਬਖਸ਼ਿਆ।

ਮਹਿਬੂਬਾ ਜੰਮੂ-ਕਸ਼ਮੀਰ ਦੇ ਸੰਬੰਧ ਵਿਚ ਗ੍ਰਹਿ ਮੰਤਰਾਲਾ ਦੀ ਇਕ ਰਿਪੋਰਟ ’ਤੇ ਪ੍ਰਤੀਕਿਰਿਆ ਦੇ ਰਹੀ ਸੀ। ਉਨ੍ਹਾਂ ਕਈ ਟਵੀਟ ਕਰ ਕੇ ਕਿਹਾ ਕਿ ਹੈਰਾਨ ਹਾਂ ਕਿ ਭਾਜਪਾ ਨੇ ਛਲ-ਕਪਟ ਦੀ ਸਿਆਸਤ ਰਾਹੀਂ ਗ੍ਰਹਿ ਮੰਤਰਾਲਾ ਤੱਕ ਨੂੰ ਨੀਂਵਾਂ ਦਿਖਾਇਆ ਹੈ। ਇਸ ਰਿਪੋਰਟ ਨਾਲ ਨਾ ਸਿਰਫ ਝੂਠ ਦੀ ਬਦਬੂ ਆਉਂਦੀ ਹੈ ਸਗੋਂ ਇਹ ਸਰਦਾਰ ਵੱਲਭਭਾਈ ਪਟੇਲ ਦੀ ਅਗਵਾਈ ਵਾਲੇ ਇਕ ਮਹੱਤਵਪੂਰਨ ਵਿਭਾਗ ਨੂੰ ਵੀ ਬਦਨਾਮ ਕਰਦੀ ਹੈ।

ਰਿਪੋਰਟ ਦੇ ਉਸ ਹਿੱਸੇ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ, ਜਿਸ ਵਿਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਵਿਚ ਪਹਿਲਾਂ ਲੋਕਤੰਤਰ ਦਾ ਮਤਲਬ ਸਿਰਫ ‘ਤਿੰਨ ਪਰਿਵਾਰ’ ਸੀ, ਮਹਿਬੂਬਾ ਨੇ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਦਾ ਪ੍ਰਤੱਖ ਸੰਦਰਭ ਦਿੱਤਾ, ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਅਸੀਂ ਵੰਸ਼ਵਾਦ ਵਿਚ ਅੱਜ ਜਿਥੇ ਹਾਂ, ਉਥੇ ਖੜੇ ਹੋਣ ਲਈ ਅਸੀਂ ਸਖਤ ਮਿਹਨਤ ਕੀਤੀ ਹੈ। ਸਾਡੇ ਵਿਚੋਂ ਕਿਸੇ ਨੂੰ ਬੀ. ਸੀ. ਸੀ. ਆਈ. ਦੀ ਅਗਵਾਈ ਲਈ ਉਪਰੋਂ ਨਹੀਂ ਭੇਜਿਆ ਗਿਆ ਹੈ।


author

Rakesh

Content Editor

Related News