ਸਾਡੀ ਵਜ੍ਹਾ ਨਾਲ ਦਿੱਲੀ ’ਚ ਜਿੱਤ ਗਈ ਭਾਜਪਾ, ਮੁਸਲਮਾਨਾਂ ’ਚ ਬਹੁਤ ਚਿੰਤਾ : ਕਾਂਗਰਸ ਨੇਤਾ ਅਲਵੀ
Tuesday, Feb 11, 2025 - 05:13 AM (IST)

ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਰਾਸ਼ਿਦ ਅਲਵੀ ਨੇ ਦਿੱਲੀ ’ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਲਈ ਆਪਣੀ ਹੀ ਪਾਰਟੀ ’ਤੇ ਠੀਕਰਾ ਭੰਨਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੱਠਜੋੜ ’ਚ ਇਹ ਚੋਣਾਂ ਲੜੀਆਂ ਹੁੰਦੀਆਂ ਤਾਂ ਨਤੀਜਾ ਅਜਿਹਾ ਨਹੀਂ ਹੁੰਦਾ। ਅਲਵੀ ਨੇ ਕਾਂਗਰਸ ਹਾਈਕਮਾਨ ਨੂੰ ਸਹਿਯੋਗੀਆਂ ਦੇ ਸਨਮਾਨ ਦੀ ਨਸੀਹਤ ਦਿੰਦੇ ਹੋਏ ਇਹ ਵੀ ਕਿਹਾ ਕਿ ਭਾਜਪਾ ਦੀ ਜਿੱਤ ਨਾਲ ਮੁਸਲਮਾਨਾਂ ’ਚ ਕਾਫ਼ੀ ਚਿੰਤਾ ਹੈ।
ਅਲਵੀ ਨੇ ਕਿਹਾ ਕਿ ਕਾਂਗਰਸ ਦੀ ਵਜ੍ਹਾ ਨਾਲ ਭਾਜਪਾ ਜਿੱਤ ਗਈ। ਹੁਣ ਲੀਡਰਸ਼ਿਪ ਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਇਕੱਲੇ ਲੜਣਾ ਹੈ ਜਾਂ ਗੱਠਜੋੜ ਨਾਲ। ਰਾਸ਼ਿਦ ਅਲਵੀ ਨੇ ਕਿਹਾ ਕਿ ਭਾਜਪਾ ਦੀ ਜਿੱਤ ਨਾਲ ਮੁਸਲਮਾਨਾਂ ’ਚ ਚਿੰਤਾ ਹੈ ਅਤੇ ਇਸ ਦੇ ਲਈ ਉਹ ਕਾਂਗਰਸ ਨੂੰ ਜ਼ਿੰਮੇਦਾਰ ਮੰਨਦੇ ਹਨ।
ਅਲਵੀ ਨੇ ਕਿਹਾ ਕਿ ਦਿੱਲੀ ਦੇ ਅੰਦਰ ਜੋ ਕੁਝ ਹੋਇਆ ਹੈ ਉਸ ਨਾਲ ਖਾਸ ਤੌਰ ’ਤੇ ਮੁਸਲਮਾਨਾਂ ’ਚ ਚਿੰਤਾ ਪੈਦਾ ਹੋ ਗਈ ਹੈ। ਅਸੀਂ ਮੁਸਲਮਾਨਾਂ ਨੂੰ ਬੜੀ ਮੁਸ਼ਕਿਲ ਨਾਲ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਕਾਂਗਰਸ ਦੇ ਨਾਲ ਲੈ ਕੇ ਆਏ। ਦਿੱਲੀ ਦੀਆਂ ਇਨ੍ਹਾਂ ਚੋਣਾਂ ਨੇ ਮੁਸਲਮਾਨਾਂ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਕਿ ਦਿੱਲੀ ਦੀਆਂ ਚੋਣਾਂ ਭਾਜਪਾ ਕਾਂਗਰਸ ਦੀ ਵਜ੍ਹਾ ਨਾਲ ਜਿੱਤੀ।