ਲੋਕ ਸਭਾ ਚੋਣਾਂ ''ਚ ਭਾਜਪਾ 370, NDA 400 ਤੋਂ ਵੱਧ ਸੀਟਾਂ ਜਿੱਤੇਗੀ: ਸ਼ਾਹ

Monday, Feb 12, 2024 - 03:30 PM (IST)

ਅਹਿਮਦਾਬਾਦ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕੋਈ ਖ਼ਦਸ਼ਾ ਨਹੀਂ ਹੈ ਕਿਉਂਕਿ ਸੱਤਾਧਾਰੀ ਭਾਜਪਾ 370 ਸੀਟਾਂ ਜਿੱਤੇਗੀ ਅਤੇ ਰਾਸ਼ਟਰੀ ਜਨਤਾਂਤਰਿਕ ਗਠਜੋੜ (NDA) 400 ਤੋਂ ਵੱਧ ਸੀਟਾਂ ਜਿੱਤੇਗੀ। ਸ਼ਾਹ ਨੇ ਕਾਂਗਰਸ 'ਤੇ ਵੀ ਤੰਜ਼ ਕੱਸਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲ ਦੇ ਸ਼ਾਸਨ 'ਚੋਂ ਪਹਿਲੇ 5 ਸਾਲ ਵਿਰੋਧੀ ਪਾਰਟੀ ਦੇ ਸ਼ਾਸਨਕਾਲ ਦੌਰਾਨ ਪੁੱਟੇ ਹੋਏ ਟੋਏ ਨੂੰ ਭਰਨ ਵਿਚ ਚੱਲੇ ਗਏ ਅਤੇ ਬਾਕੀ 5 ਸਾਲ ਵਿਕਾਸ ਦੀ ਨੀਂਹ ਰੱਖਣ 'ਚ ਲਾਏ ਗਏ।

ਸ਼ਾਹ ਨੇ ਕਿਹਾ ਕਿ ਮੈਂ ਕੱਲ ਕਰਨਾਟਕ ਵਿਚ ਸੀ ਅਤੇ ਮੈਂ ਜਨਵਰੀ ਵਿਚ 11 ਸੂਬਿਆਂ ਦਾ ਦੌਰਾ ਕੀਤਾ। ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਕਿਸੇ ਵੀ ਸੂਬੇ ਵਿਚ ਕੋਈ ਖ਼ਦਸ਼ਾ ਨਹੀਂ ਹੈ। ਪੂਰੇ ਦੇਸ਼ ਵਿਚ ਇਹ ਮਾਹੌਲ ਹੈ ਕਿ ਭਾਜਪਾ ਨੂੰ 370 ਸੀਟਾਂ ਅਤੇ ਰਾਜਗ ਨੂੰ 400 ਤੋਂ ਵਧੇਰੇ ਸੀਟਾਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਈ ਕੰਮਾਂ ਨੂੰ ਗਤੀ ਅਤੇ ਦਿਸ਼ਾ ਦਿੱਤੀ ਅਤੇ ਅਜਿਹੇ ਟੀਚੇ ਪੂਰੇ ਕੀਤੇ, ਜਿਨ੍ਹਾਂ ਦੀ ਕਲਪਨਾ ਕਰਨਾ ਵੀ ਮੁਸ਼ਕਲ ਸੀ।

ਸ਼ਾਹ ਨੇ ਕਿਹਾ ਕਿ ਇਹ 'ਗੁਜਰਾਤ ਮਾਡਲ' ਸੀ ਜਿਸ ਕਾਰਨ ਲੋਕਾਂ ਨੇ 2014 'ਚ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਸੀ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 10 ਸਾਲਾਂ 'ਚ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦਾ ਖਾਕਾ ਉਲੀਕਿਆ ਹੈ ਅਤੇ ਲੋਕਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ 10 ਸਾਲਾਂ ਦੇ ਸ਼ਾਸਨ ਤੋਂ ਬਾਅਦ 2047 'ਚ ਭਾਰਤ ਦੁਨੀਆ 'ਚ ਪਹਿਲੇ ਨੰਬਰ 'ਤੇ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਸਖ਼ਤ ਮਿਹਨਤ ਨਾਲ ਯੋਜਨਾ ਬਣਾਉਣ ਅਤੇ ਇਸ ਨੂੰ ਲਾਗੂ ਕਰਨ ਦੀ ਸਮਰੱਥਾ ਰੱਖਦੇ ਹਨ।


Tanu

Content Editor

Related News