CM ਕੇਜਰੀਵਾਲ ਦੀ ਹੱਤਿਆ ਕਰਵਾਉਣਾ ਚਾਹੁੰਦੀ ਹੈ ਭਾਜਪਾ: ਮਨੀਸ਼ ਸਿਸੋਦੀਆ

Wednesday, Nov 21, 2018 - 04:14 PM (IST)

ਨਵੀਂ ਦਿੱਲੀ-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਅਤੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਜਨਤਾ ਦੇ ਹਿਤ ’ਚ ਕੰਮ ਕਰਨ ਤੋਂ ਰੋਕਣ ਦੇ ਲਈ ਭਾਜਪਾ ਉਸ ਦੀ ਹੱਤਿਆ ਕਰਵਾਉਣਾ ਚਾਹੁੰਦੀ ਹੈ। ਸਿਸੋਦੀਆ ਨੇ ਮੰਗਲਵਾਰ ਨੂੰ ਕੇਜਰੀਵਾਲ ’ਤੇ ਹੋਏ ਮਿਰਚੀ ਪਾਊਡਰ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਹਮਲਾਵਰ ਭਾਜਪਾ ਦਾ ਵਰਕਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਨੂੰ ਕੰਮ ਕਰਨ ਤੋਂ ਰੋਕਣ ਲਈ ਸਾਰੇ ਢੰਗ ਅਸਫਲ ਹੋਣ ਤੋਂ ਬਾਅਦ ਭਾਜਪਾ ਮੁੱਖ ਮੰਤਰੀ ਦੀ ਹੱਤਿਆ ਕਰਵਾਉਣਾ ਚਾਹੁੰਦੀ ਹੈ। ਕੱਲ ਦੀ ਘਟਨਾ ਇਸ ਸਾਖਾ ਦਾ ਨਤੀਜਾ ਹੈ।

ਸਿਸੋਦੀਆ ਨੇ ਹਮਲੇ ਦੇ ਸਮੇਂ ਦਿੱਲੀ ਸਕੱਤਰੇਤ ’ਚ ਭਾਜਪਾ ਦੇ ਇਕ ਨੇਤਾ ਦੀ ਮੌਜ਼ੂਦਗੀ ਦੀ ਗੱਲ ਸਾਹਮਣੇ ਆਉਣ ’ਤੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਹਮਲਾਵਰ ਦੇ ਫੇਸਬੁੱਕ ਪੇਜ ’ਤੇ ਮੁੱਖ ਮੰਤਰੀ ਕੇਜਰੀਵਾਲ ਦੇ ਲਈ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਉਸ ਦੇ ਫੇਸਬੁੱਕ ਪੇਜ ’ਤੇ ਇਹ ਸਿਲਸਿਲਾ ਪਿਛਲੇ ਇਕ ਮਹੀਨੇ ਤੋਂ ਚੱਲ ਰਿਹਾ ਸੀ। ਉਸ ਦੇ ਪੇਜ ’ਤੇ ਭਾਜਪਾ ਦੇ ਨੇਤਾਵਾਂ ਦੀ ਫੋਟੋ ਹੈ। ਸਿਸੋਦੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ’ਤੇ ਹਮਲੇ ਦੇ ਮਾਮਲੇ ’ਚ ਉਪ-ਰਾਜਪਾਲ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਜਰੀਵਾਲ ਨੂੰ ਫੋਨ ਕਰ ਕੇ ਕਿਹਾ ਹੈ ਕਿ ਤੁਸੀਂ ਪੁਲਸ ’ਚ ਸ਼ਿਕਾਇਤ ਦਰਜ ਕਰਵਾ ਦਿਓ। ਉਨ੍ਹਾਂ ਨੇ ਪੁਲਸ ਦੀ ਜਾਂਚ ਦੇ ਤਰੀਕੇ ’ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਜਿਸ ਤਰਾਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਉਸ ਤੋਂ ਸਾਫ ਹੈ ਕਿ ਪੁਲਸ ਦੁਆਰਾ ਭਾਜਪਾ ਦੇ ਸਿਖਰ ਦੀ ਲੀਡਰਸ਼ਿਪ ਦੇ ਨਾਲ ਦੋਸਤੀ ਨਿਭਾਈ ਜਾ ਰਹੀ ਹੈ, ਕਿਉਂਕਿ ਪੂਰੇ ਘਟਨਾਕ੍ਰਮ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਟਾਪ ਨੇਤਾਵਾਂ ਨੂੰ ਹਮਲੇ ਦੀ ਜਾਣਕਾਰੀ ਸੀ।


Iqbalkaur

Content Editor

Related News